RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਪੰਜਾਬ ਦੀ ਮਾਨ ਸਰਕਾਰ ਦਾ ਇਕ ਸਾਲ ਪੂਰਾ, ਮੁੱਖ ਮੰਤਰੀ ਨੇ ਦਿੱਤਾ ਅਹਿਮ ਬਿਆਨ

ਪੰਜਾਬ ਦੀ ਮਾਨ ਸਰਕਾਰ ਦਾ ਇਕ ਸਾਲ ਪੂਰਾ, ਮੁੱਖ ਮੰਤਰੀ ਨੇ ਦਿੱਤਾ ਅਹਿਮ ਬਿਆਨ

Jass Grewal by Jass Grewal
March 16, 2023
in ਪੰਜਾਬ, ਰਾਜਨੀਤੀ
Reading Time: 1 min read
0 0
0

ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਅੱਜ ਸੱਤਾ ਵਿਚ ਆਇਆਂ ਨੂੰ ਪੂਰਾ ਇਕ ਸਾਲ ਹੋ ਚੁੱਕਾ ਹੈ। ਜਿਸ ਤੋਂ ਬਾਅਦ ਸੀ.ਐਮ. ਪੰਜਾਬ ਭਗਵੰਤ ਮਾਨ ਵੱਲੋਂ ਮੀਡੀਆ ਨੂੰ ਵਰਚੁਅਲੀ ਸੰਬੋਧਨ ਕੀਤਾ ਗਿਆ ਅਤੇ ਪੰਜਾਬੀਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਬਿਆਨ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਅੱਜ ਤੋਂ ਇਕ ਸਾਲ ਪਹਿਲਾਂ ਪੰਜਾਬੀਆਂ ਵੱਲੋਂ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੋਈ ਤੀਜੀ ਪਾਰਟੀ ਅਜੇ ਤੱਕ ਨਹੀਂ ਆਈ ਸੀ, ਜਿਸ ਨੇ ਇੰਨੀ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੋਵੇ। ਅਸੀਂ ਇਕ ਸਾਲ ‘ਚ ਲੋਕਾਂ ਨਾਲ ਕੀਤੇ ਹੋਏ ਬਹੁਤ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਇਕ ਸਾਲ ‘ਚ ਹਜ਼ਾਰਾਂ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਗਏ ਹਨ।

ਇਸ ਤੋਂ ਇਲਾਵਾ 12 ਤੋਂ 15 ਲੱਖ ਲੋਕ ਪੰਜਾਬ ‘ਚ ਖੁੱਲ੍ਹੇ ਮੁਹੱਲਾ ਕਲੀਨਿਕਾਂ ‘ਚ ਫ਼ਾਇਦਾ ਲੈ ਰਹੇ ਹਨ। ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ ਅਤੇ ਖੇਤੀ ਵਾਸਤੇ ਵੀ ਬਹੁਤ ਸਾਰੀਆਂ ਸਕੀਮਾਂ ਸਾਡੀ ਸਰਕਾਰ ਲੈ ਕੇ ਆਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਪੂਰਾ ਪੰਜਾਬ ਤਰੱਕੀ ਕਰੇ।

'ਆਪ' ਸਰਕਾਰ ਦਾ 1 ਸਾਲ…ਪੰਜਾਬੀਆਂ ਦੇ ਨਾਲ… https://t.co/aXGWtYnvNL

— Bhagwant Mann (@BhagwantMann) March 16, 2023

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਸਾਲ ਪਹਿਲਾਂ ਜੋ ਸਾਡੇ ‘ਤੇ ਭਰੋਸਾ ਕੀਤਾ, ਅਸੀਂ ਇਕ ਸਾਲ ਬਾਅਦ ਇਸ ਭਰੋਸੇ ਨੂੰ ਹੋਰ ਗੂੜ੍ਹਾ ਕਰਾਂਗੇ। ਨਵੇਂ ਚੁਣੇ ਗਏ ਮੰਤਰੀ ਤੇ ਵਿਧਾਇਕ ਲੋਕਾਂ ਵਰਗੇ ਹੀ ਹਨ, ਇਹ ਲੋਕਾਂ ਨੂੰ ਜਲਦੀ ਹੀ ਯਕੀਨ ਹੋ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ ਵੀ ਪੰਜਾਬੀਆਂ ਦੀ ਕਾਮਯਾਬੀ ਦੇ ਝੰਡੇ ਅਸੀਂ ਬੁਲੰਦ ਕਰਾਂਗੇ ਅਤੇ ਲੋਕ ਇੰਝ ਹੀ ਸਾਡਾ ਸਾਥ ਦਿੰਦੇ ਰਹਿਣ।

ਇਸ ਦੌਰਾਨ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਮਾਨ ਸਰਕਾਰ ਦੇ ਪੰਜਾਬ ਵਿਚ ਇਕ ਸਾਲ ਪੂਰਾ ਹੋਣ ‘ਤੇ ਟਵੀਟ ਕੀਤਾ। ਉਹਨਾ ਕਿਹਾ, “ਇੱਕ ਸਾਲ ਪਹਿਲਾਂ ਅੱਜ ਦੇ ਦਿਨ ਪੰਜਾਬ ਦੇ ਲੋਕਾਂ ਦੀਆਂ ਨਵੀਆਂ ਉਮੀਦਾਂ ਨੇ ਸਹੁੰ ਚੁੱਕੀ ਸੀ। ‘ਆਪ’ ‘ਤੇ ਪੰਜਾਬ ਦੀ ਉਮੀਦ ਹੁਣ ਭਰੋਸਾ ਬਣ ਗਈ ਹੈ।

एक साल पहले आज ही के दिन पंजाब के लोगों की नई उम्मीदों ने शपथ ली थी। AAP पर पंजाब की उम्मीद अब भरोसा बन चुकी है।

इस एक साल में जनता से किए कई सारे वादे पूरे किए, कुछ आने वाले सालों में करेंगे। इन 5 साल में पंजाब की जनता से किया एक-एक वादा पूरा करेंगे। रंगला पंजाब बनाएँगे।

— Arvind Kejriwal (@ArvindKejriwal) March 16, 2023

ਇਸ ਇੱਕ ਸਾਲ ਵਿੱਚ ਜਨਤਾ ਨਾਲ ਕੀਤੇ ਕਈ ਵਾਅਦੇ ਪੂਰੇ ਕੀਤੇ ਗਏ, ਕੁਝ ਆਉਣ ਵਾਲੇ ਸਾਲਾਂ ਵਿੱਚ ਕੀਤੇ ਜਾਣਗੇ। ਇਨ੍ਹਾਂ 5 ਸਾਲਾਂ ਵਿੱਚ ਅਸੀਂ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ। ਰੰਗਲਾ ਪੰਜਾਬ ਬਣਾਵਾਗੇ।

Tags: CM Bhagwant Mannpunjab
Previous Post

ਬਠਿੰਡਾ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਲਾਈਵ ਇੰਟਰਵਿਊ: ਮੁੱਖ ਸਕੱਤਰ ਦੇ ਸਖ਼ਤ ਹੁਕਮ ਜਾਰੀ

Next Post

ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਅਦਾਲਤ ਨੇ ਸੁਣਾਇਆ ਫੈਸਲਾ, ਬਾਦਲ ਨੂੰ ਵੱਡਾ ਝਟਕਾ, ਹੋਊ ਗ੍ਰਿਫ਼ਤਾਰੀ?

Next Post
ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਵੱਡੀ ਖ਼ਬਰ, SIT ਵਲੋਂ ਦਾਖ਼ਲ ਚਾਰਜਸ਼ੀਟ ’ਚ ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਦਾ ਨਾਂ ਆਇਆ ਸਾਹਮਣੇ

ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਅਦਾਲਤ ਨੇ ਸੁਣਾਇਆ ਫੈਸਲਾ, ਬਾਦਲ ਨੂੰ ਵੱਡਾ ਝਟਕਾ, ਹੋਊ ਗ੍ਰਿਫ਼ਤਾਰੀ?

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers