RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਪੰਜਾਬ ਦਾ ਮੁੱਖ ਐਂਟਰੀ ਗੇਟ 3 ਦਿਨਾਂ ਤੋਂ ਬੰਦ, ਸੂਬੇ ‘ਚ ਆਉਣਾ ਹੋਇਆ ਔਖਾ, ਲੋਕ ਪਰੇਸ਼ਾਨ

ਪੰਜਾਬ ਦਾ ਮੁੱਖ ਐਂਟਰੀ ਗੇਟ 3 ਦਿਨਾਂ ਤੋਂ ਬੰਦ, ਸੂਬੇ 'ਚ ਆਉਣਾ ਹੋਇਆ ਔਖਾ, ਲੋਕ ਪਰੇਸ਼ਾਨ

Jass Grewal by Jass Grewal
January 2, 2023
in ਪੰਜਾਬ, ਰਾਜਨੀਤੀ
0 0
0
ਪੰਜਾਬ ਦਾ ਮੁੱਖ ਐਂਟਰੀ ਗੇਟ 3 ਦਿਨਾਂ ਤੋਂ ਬੰਦ, ਸੂਬੇ ‘ਚ ਆਉਣਾ ਹੋਇਆ ਔਖਾ, ਲੋਕ ਪਰੇਸ਼ਾਨ

ਪੰਜਾਬ ਦਾ ਮੁੱਖ ਐਂਟਰੀ ਗੇਟ ਮੰਨਿਆ ਜਾਂਦਾ ਸ਼ੰਭੂ ਬਾਰਡਰ ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਹਜ਼ਾਰਾਂ ਟਰੱਕ ਆਪਰੇਟਰਾਂ ਨੇ ਬੰਦ ਕੀਤਾ ਹੋਇਆ ਹੈ। ਇਸ ਕਾਰਨ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰਾਂਸਪੋਰਟਰਾਂ ਨੇ ਸ਼ੰਭੂ ‘ਚ ਅੰਬਾਲਾ-ਰਾਜਪੁਰਾ ਹਾਈਵੇਅ ‘ਤੇ ਅਣਮਿੱਥੇ ਸਮੇਂ ਲਈ ਟਰੱਕ ਖੜ੍ਹੇ ਕਰਕੇ ਜਾਮ ਕਰ ਦਿੱਤਾ ਹੈ, ਜਿਸ ਕਾਰਨ ਵੱਡੀ ਗਿਣਤੀ ‘ਚ ਟਰੱਕ ਅੰਬਾਲਾ ‘ਚ ਫਸੇ ਹੋਏ ਹਨ। ਇਹ ਜਾਮ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨ ਭੰਗ ਕੀਤੇ ਜਾਣ ਦੇ ਰੋਸ ਵਜੋਂ ਕੀਤਾ ਗਿਆ ਹੈ। ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾਈ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ‘ਆਪ’ ਸਰਕਾਰ ਦਾ ਟਰੱਕ ਯੂਨੀਅਨਾਂ ਭੰਗ ਕਰਨ ਦਾ ਫ਼ੈਸਲਾ ਲੱਖਾਂ ਲੋਕਾਂ ਦੇ ਰੁਜ਼ਗਾਰ ’ਤੇ ਲੱਤ ਮਾਰਨ ਸਮਾਨ ਹੈ ਕਿਉਂਕਿ ਇਸ ਕਿੱਤੇ ਨਾਲ ਕਈ ਪਰਿਵਾਰ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਯੂਨੀਅਨਾਂ ਭੰਗ ਹੋਣ ਮਗਰੋਂ ਪੰਜਾਬ ਅੰਦਰ ਤਕਰੀਬਨ ਵੀਹ ਹਜ਼ਾਰ ਟਰੱਕ ਕਬਾੜ ਵਿੱਚ ਵਿਕ ਚੁੱਕੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਯੂਨੀਅਨਾਂ ਦੀ ਬਹਾਲੀ ਤੱਕ ਧਰਨਾ ਜਾਰੀ ਰਹੇਗਾ।

ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹ ਮਾਰਗ ਉੱਤੇ ਸ਼ੰਭੂ ਬੈਰੀਅਰ ’ਤੇ ਟਰੱਕ ਅਪਰੇਟਰਾਂ ਵੱਲੋਂ ਯੂਨੀਅਨਾਂ ਬਹਾਲ ਕਰਾਉਣ ਤੇ ਠੇਕੇਦਾਰੀ ਪ੍ਰਣਾਲੀ ਦਾ ਖਾਤਮਾ ਕਰਕੇ ਟਰੱਕ ਟਰਾਂਸਪੋਰਟ ਦੇ ਕੰਮਾਂ ਦੇ ਟੈਂਡਰ ਸਿੱਧੇ ਤੌਰ ’ਤੇ ਯੂਨੀਅਨਾਂ ਨੂੰ ਦੇਣ ਸਮੇਤ ਹੋਰ ਮੰਗਾਂ ਲਈ ਸੜਕੀ ਆਵਾਜਾਈ ਠੱਪ ਕਰਕੇ ਦਿੱਤਾ ਜਾ ਰਿਹਾ ਸੂਬਾ ਪੱਧਰੀ ਰੋਸ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਹੈ। ਧਰਨੇ ਕਾਰਨ ਪੰਜਾਬ ਤੇ ਹਰਿਆਣਾ ਦੇ ਸਰਹੱਦੀ ਖੇਤਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ, ਰਾਜਪੁਰਾ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਜਾਮ ਵਰਗੇ ਹਾਲਾਤ ਬਣੇ ਹੋਏ ਹਨ। ਭਾਵੇਂ ਪੁਲਿਸ ਵੱਲੋਂ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਹੋਏ ਹਨ ਪਰ ਦੇਸ਼ ਦੀ ਇਸ ਪ੍ਰਮੁੱਖ ਸੜਕ ’ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਪੁਲਿਸ ਵੀ ਬੇਵੱਸ ਜਾਪਦੀ ਹੈ। ਬਹੁਤੇ ਵਾਹਨ ਚਾਲਕ ਇਸ ਖੇਤਰ ਦੀਆਂ ਸੜਕਾਂ ਤੋਂ ਅਣਜਾਣ ਹੋਣ ਕਾਰਨ ਆਪਣੀ ਮੰਜ਼ਿਲ ’ਤੇ ਪੁੱਜਣ ਲਈ ਪਿੰਡਾਂ ਦੀਆਂ ਲਿੰਕ ਸੜਕਾਂ ਉੱਤੇ ਖੱਜਲ-ਖੁਆਰ ਹੋ ਰਹੇ ਹਨ।

ਇਸ ਤੋਂ ਇਲਾਵਾ ਦਿੱਲੀ ਤੋਂ ਪੰਜਾਬ ਵੱਲ ਤੇ ਪੰਜਾਬ ਤੋਂ ਹਰਿਆਣਾ ਵੱਲ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਆਪਣੀ ਮੰਜ਼ਲ ’ਤੇ ਪੁੱਜਣ ਲਈ ਅੰਬਾਲਾ ਅਤੇ ਰਾਜਪੁਰਾ ਤੋਂ ਬੱਸ ਦੀ ਸਵਾਰੀ ਛੱਡ ਕੇ ਦੋਵੇਂ ਸ਼ਹਿਰਾਂ ਤੋਂ ਆਟੋ ਰਿਕਸ਼ਾ ਜਾਂ ਹੋਰ ਵਾਹਨਾਂ ਰਾਹੀਂ ਸ਼ੰਭੂ ਬੈਰੀਅਰ ’ਤੇ ਪੁੱਜਦੇ ਹਨ। ਉੱਥੋਂ ਪੈਦਲ ਹੀ ਆਪਣਾ ਸੂਟਕੇਸ, ਬੈਗ ਜਾਂ ਹੋਰ ਸਾਮਾਨ ਸਿਰਾਂ ’ਤੇ ਚੁੱਕ ਕੇ ਸ਼ੰਭੂ ਬੈਰੀਅਰ ਪਾਰ ਕਰਕੇ ਦੂਜੇ ਪਾਸੇ ਜਾਣ ਲਈ ਹੋਰ ਵਾਹਨਾਂ ਦਾ ਸਹਾਰਾ ਲੈਂਦੇ ਹਨ।

Tags: HaryanaProtestpunjab
Previous Post

2016 ‘ਚ ਹੋਈ ਨੋਟਬੰਦੀ ‘ਤੇ ਸੁਪਰੀਮ ਕੋਰਟ ਨੇ ਸੁਣਾਇਆ ਆਪਣਾ ਫੈਸਲਾ

Next Post

Breaking News: ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਨੇ ਟੈਂਡਰ ਘੁਟਾਲੇ ਨੂੰ ਲੈਕੇ ਕੀਤਾ ਆਤਮ-ਸਮਰਪਣ

Next Post
Breaking News: ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਨੇ ਟੈਂਡਰ ਘੁਟਾਲੇ ਨੂੰ ਲੈਕੇ ਕੀਤਾ ਆਤਮ-ਸਮਰਪਣ

Breaking News: ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਨੇ ਟੈਂਡਰ ਘੁਟਾਲੇ ਨੂੰ ਲੈਕੇ ਕੀਤਾ ਆਤਮ-ਸਮਰਪਣ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers