ਨਵੀਂ ਦਿੱਲੀ,1 ਜੁਲਾਈ 2021 – ਦਿੱਲੀ ਦੀ ਤੀਸ ਹਜ਼ਾਰੀ ਕੋਰਟ ਕੋਰਟ ਵੱਲੋਂ ਦਿੱਲੀ ਲਾਲ ਕਿਲ੍ਹੇ ‘ਤੇ 26 ਜਨਵਰੀ ਨੂੰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦੀ ਗ੍ਰਿਫਤਾਰੀ ‘ਤੇ ਰੋਕ ਲਾ ਦਿੱਤੀ ਗਈ ਹੈ। ਅਦਾਲਤ ਵੱਲੋਂ ਇਹ ਰੋਕ 20 ਜੁਲਾਈ ਤੱਕ ਲਾਈ ਗਈ ਹੈ। ਜੁਗਰਾਜ ਸਿੰਘ ਨੂੰ ਦੋ ਮਾਮਲਿਆਂ ਵਿਚ ਇਹ ਰਾਹਤ ਮਿਲੀ ਹੈ ਅਤੇ ਹੁਣ ਉਸ ਨੂੰ ਪੁਲਿਸ ਅੱਗੇ ਜਾਂਚ ਤੋਂ ਪਹਿਲਾਂ ਪੇਸ਼ ਹੋਣਾ ਪਏਗਾ ਅਤੇ ਹਰ ਤਰ੍ਹਾਂ ਨਾਲ ਸਹਿਯੋਗ ਕਰਨਾ ਪਏਗਾ।
