RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

ਥਾਣੇਦਾਰ ਨੇ ਸਿਹਤ ਮੰਤਰੀ ਨੂੰ ਮਾਰੀ ਗੋਲੀ, ਹਸਪਤਾਲ ‘ਚ ਦਾਖ਼ਲ, ਹਾਲਤ ਗੰਭੀਰ

ਥਾਣੇਦਾਰ ਨੇ ਸਿਹਤ ਮੰਤਰੀ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖ਼ਲ, ਹਾਲਤ ਗੰਭੀਰ

Jass Grewal by Jass Grewal
January 29, 2023
in ਦੇਸ਼, ਰਾਜਨੀਤੀ
0 0
0
ਥਾਣੇਦਾਰ ਨੇ ਸਿਹਤ ਮੰਤਰੀ ਨੂੰ ਮਾਰੀ ਗੋਲੀ, ਹਸਪਤਾਲ ‘ਚ ਦਾਖ਼ਲ, ਹਾਲਤ ਗੰਭੀਰ

ਓਡੀਸ਼ਾ ਦੇ ਝਾਰਸੁਗੁੜਾ ਜ਼ਿਲ੍ਹੇ ‘ਚ ਇਕ ਸਹਾਇਕ ਸਬ-ਇੰਸਪੈਕਟਰ (ASI) ਨੇ ਐਤਵਾਰ ਨੂੰ ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਨਾਬਾ ਕਿਸ਼ੋਰ ਦਾਸ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਬ੍ਰਜਰਾਜਨਗਰ ਸ਼ਹਿਰ ‘ਚ ਦੁਪਹਿਰ ਕਰੀਬ 1 ਵਜੇ ਦੇ ਨੇੜੇ-ਤੇੜੇ ਉਸ ਸਮੇਂ ਵਾਪਰੀ, ਜਦੋਂ ਦਾਸ ਇਕ ਬੈਠਕ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਬ੍ਰਜਰਾਜਨਗਰ ਦੇ SDPO ਗੁਪਤੇਸ਼ਵਰ ਭੋਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ASI ਗੋਪਾਲ ਦਾਸ ਨੇ ਮੰਤਰੀ ‘ਤੇ ਗੋਲੀ ਚਲਾ ਦਿੱਤੀ।

ਘਟਨਾ ਵਿਚ ਮੰਤਰੀ ਜ਼ਖ਼ਮੀ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਭੋਈ ਨੇ ਦੱਸਿਆ ਸਥਾਨਕ ਲੋਕਾਂ ਨੇ ਦੋਸ਼ੀ ASI ਨੂੰ ਫੜ ਲਿਆ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ASI ਨੇ ਮੰਤਰੀ ‘ਤੇ ਗੋਲੀ ਕਿਉਂ ਚਲਾਈ, ਉਸ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕੀਤੀ ਹੈ। ਘਟਨਾ ਦੀ ਇਕ ਵੀਡੀਓ ਵਿਚ ਮੰਤਰੀ ਦਾਸ ਬੇਹੋਸ਼ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਸੀਨੇ ‘ਚੋਂ ਖ਼ੂਨ ਵਹਿ ਰਿਹਾ ਹੈ। ਵੀਡੀਓ ‘ਚ ਸਥਾਨਕ ਲੋਕ ਮੰਤਰੀ ਨੂੰ ਚੁੱਕ ਕੇ ਕਾਰ ਦੀ ਅਗਲੀ ਸੀਟ ‘ਤੇ ਬੈਠਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।

SDPO ਮੁਤਾਬਕ ਮੰਤਰੀ ਨੂੰ ਪਹਿਲਾਂ ਝਾਰਸੁਗੁੜਾ ਜ਼ਿਲ੍ਹਾ ਹੈੱਡਕੁਆਰਟਰ ਲਿਜਾਇਆ ਗਿਆ ਸੀ ਪਰ ਬਾਅਦ ਵਿਚ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਹਵਾਈ ਮਾਰਗ ਤੋਂ ਭੁਵਨੇਸ਼ਵਰ ਦੇ ਹਸਪਤਾਲ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ। ਦਾਸ ‘ਤੇ ਹਮਲੇ ਮਗਰੋਂ ਸ਼ਹਿਰ ‘ਚ ਤਣਾਅ ਦਾ ਮਾਹੌਲ ਹੈ। ਮੰਤਰੀ ਦੇ ਸਮਰਥਕਾਂ ਨੇ ਉਨ੍ਹਾਂ ਦੀ ਸੁਰੱਖਿਆ ਵਿਚ ਚੂਕ ‘ਤੇ ਸਵਾਲ ਚੁੱਕੇ।

Tags: Crime NewsHealth Minister
Previous Post

ਕਣਕ ਦੇ ਗੁਦਾਮ ’ਚ ਖੁਰਾਕ-ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਚਨਚੇਤ ਛਾਪੇਮਾਰੀ, ਅਧਿਕਾਰੀਆਂ ਦੀ ਆਈ ਸ਼ਾਮਤ

Next Post

ਮੂਸੇਵਾਲਾ ਦੀ ਮਾਂ ਦਾ ਭੜਕਿਆ ਗੁੱਸਾ, “ਮੇਰਾ ਦਿਲ ਚਾਹੁੰਦਾ ਬਾਗੀ ਬਣ ਕੇ ਸਾਰਿਆਂ ਨੂੰ ਠੋਕ ਦਵਾਂ”

Next Post
ਮਰਹੂਮ ਗਾਇਕ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਭਾਵੁਕ ਬੋਲ, “3 ਮਹੀਨਿਆਂ ‘ਚ 1 ਸਾਲ ਹੋ ਜਾਣਾ”

ਮੂਸੇਵਾਲਾ ਦੀ ਮਾਂ ਦਾ ਭੜਕਿਆ ਗੁੱਸਾ, “ਮੇਰਾ ਦਿਲ ਚਾਹੁੰਦਾ ਬਾਗੀ ਬਣ ਕੇ ਸਾਰਿਆਂ ਨੂੰ ਠੋਕ ਦਵਾਂ”

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers