ਯੂਕਰੇਨ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦੇ ਤਿੰਨ ਹੋਰ ਜਹਾਜ਼ ਬੁੱਧਵਾਰ ਨੂੰ ਪੋਲੈਂਡ, ਹੰਗਰੀ ਅਤੇ ਰੋਮਾਨੀਆ ਦਾ ਦੌਰਾ ਕਰਨ ਵਾਲੇ ਹਨ। ਇਕ C-17 ਗਲੋਬਮਾਸਟਰ ਸਵੇਰੇ 4 ਵਜੇ ਓਪਰੇਸ਼ਨ ਗੰਗਾ ਦੇ ਤਹਿਤ ਰੋਮਾਨੀਆ ਲਈ ਰਵਾਨਾ ਹੋਇਆ ਹੈ| ਉੱਥੇ ਹੀ ਦੂਜੇ ਪਾਸੇ ਟੈਂਟ, ਕੰਬਲ ਅਤੇ ਹੋਰ ਮਨੁੱਖੀ ਸਹਾਇਤਾ ਲੈ ਕੇ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਲਦੀ ਹੀ ਹਿੰਡਨ ਏਅਰਬੇਸ ਤੋਂ ਉਡਾਣ ਭਰੇਗਾ।
ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਬੁੱਧਵਾਰ ਨੂੰ ਹੋਵੇਗੀ। ਗੱਲਬਾਤ ਦਾ ਪਹਿਲਾ ਦੌਰ ਸੋਮਵਾਰ ਨੂੰ ਬੇਲਾਰੂਸ ਅਤੇ ਯੂਕਰੇਨ ਦੀ ਸਰਹੱਦ ‘ਤੇ ਹੋਇਆ। ਰੂਸ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਐਂਟੋਨ ਹੇਰਾਸ਼ੈਂਕੋ ਨੇ ਕਿਹਾ ਹੈ ਕਿ ਖਾਰਕਿਵ ‘ਤੇ ਮੰਗਲਵਾਰ ਦੇ ਰਾਕੇਟ ਹਮਲਿਆਂ ‘ਚ ਘੱਟੋ-ਘੱਟ 10 ਲੋਕ ਮਾਰੇ ਗਏ ਹਨ ਅਤੇ 35 ਜ਼ਖਮੀ ਹੋਏ ਹਨ।
