RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਤਕਨਾਲੋਜੀ

ਠੱਗਾਂ ਨੇ ਲੱਭਿਆ ਆਨਲਾਈਨ ਠੱਗੀ ਦਾ ਇਹ ਨਵਾਂ ਤਰੀਕਾ, OTP ਤੱਕ ਇੰਝ ਕਰ ਰਹੇ ਪਹੁੰਚ!

ਠੱਗਾਂ ਨੇ ਲੱਭਿਆ ਆਨਲਾਈਨ ਠੱਗੀ ਦਾ ਇਹ ਨਵਾਂ ਤਰੀਕਾ, OTP ਤੱਕ ਇੰਝ ਕਰ ਰਹੇ ਪਹੁੰਚ!

Jass Grewal by Jass Grewal
December 4, 2022
in ਤਕਨਾਲੋਜੀ, ਪੰਜਾਬ
0 0
0
ਠੱਗਾਂ ਨੇ ਲੱਭਿਆ ਆਨਲਾਈਨ ਠੱਗੀ ਦਾ ਇਹ ਨਵਾਂ ਤਰੀਕਾ, OTP ਤੱਕ ਇੰਝ ਕਰ ਰਹੇ ਪਹੁੰਚ!

ਸੋਸ਼ਲ ਮੀਡੀਆ ਦੇ ਦੌਰ ’ਚ ਠੱਗੀ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ ਅਤੇ ਪੁਲਿਸ ਨੂੰ ਵੀ ਨਵੇਂ ਤਜ਼ਰਬੇ ਹੋ ਰਹੇ ਹਨ। ਜ਼ਿਲ੍ਹਾ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਹੁਣ ਅਜਿਹੀਆਂ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਨ੍ਹਾਂ ’ਚ ਨੌਸਰਬਾਜ਼ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਨਲਾਈਨ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ, ਜਿਨ੍ਹਾਂ ’ਚ ਟ੍ਰੈਂਡ ’ਚ ਥੋੜ੍ਹਾ ਬਦਲਾਅ ਲਿਆ ਕੇ ਹੁਣ ਓ. ਟੀ. ਪੀ. ਹਾਸਲ ਕਰਨ ਲਈ ਕੋਰੀਅਰ ਨੂੰ ਜ਼ਰੀਆ ਬਣਾਇਆ ਜਾਂਦਾ ਹੈ, ਜਿਸ ਦੇ ਤਹਿਤ ਹੁਣ ਲੋਕਾਂ ਨੂੰ ਠੱਗੀ ਦਾ ਕੋਰੀਅਰ ਬਿਨਾਂ ਬੁਕਿੰਗ ਦੇ ਭੇਜਿਆ ਜਾ ਰਿਹਾ ਹੈ। ਗਾਹਕ ਵੱਲੋਂ ਮਨ੍ਹਾ ਕਰਨ ’ਤੇ ਕੈਂਸਲ ਕਰਨ ਦੀ ਆੜ ’ਚ ਗਾਹਕ ਦੇ ਮੋਬਾਇਲ ਤੋਂ ਓ. ਟੀ. ਪੀ. ਉਸੇ ਦੇ ਸਾਹਮਣੇ ਲੈ ਕੇ ਖਾਤਿਆਂ ਨੂੰ ਕੁਝ ਹੀ ਮਿੰਟਾਂ ’ਚ ਖਾਲ੍ਹੀ ਕਰ ਦਿੱਤਾ ਜਾਂਦਾ ਹੈ। ਪੁਲਸ ਨੂੰ ਮਿਲੀਆਂ ਸ਼ਿਕਾਇਤਾਂ ’ਚ ਇਸ ਗੱਲ ਦਾ ਜ਼ਿਕਰ ਹੋਇਆ ਹੈ ਕਿ ਠੱਗਾਂ ਵੱਲੋਂ ਠੱਗੀ ਕਰਨ ਦੇ ਨਵੇਂ ਤਰੀਕੇ ਦੀ ਵੀ ਝਲਕ ਮਿਲੀ ਹੈ।

ਇਸੇ ਤਰ੍ਹਾਂ ਦੇ ਮਾਮਲੇ ਹੋਰਨਾਂ ਸੂਬਿਆਂ ’ਚ ਵੀ ਤੇਜ਼ੀ ਨਾਲ ਵੱਧ ਰਹੇ ਹਨ, ਜਦੋਂਕਿ ਇਨ੍ਹਾਂ ਮਾਮਲਿਆਂ ’ਚ ਸਾਵਧਾਨੀ ਵਰਤਣੀ ਚਾਹੀਦੀ ਹੈ। ਇੰਝ ਸਮਝੋ ਕਿ ਠੱਗੀ ਦੀ ਪੂਰੀ ਖੇਡ ਸਾਈਬਰ ਠੱਗਾਂ ਵੱਲੋਂ ਠੱਗੀ ਦਾ ਨਵਾਂ ਤਰੀਕਾ ਹੈਰਾਨ ਕਰਨ ਵਾਲਾ ਹੈ। ਇਸ ਵਿਚ ਠੱਗ ਆਪਣੇ ਹੀ ਲੋਕਾਂ ਨੂੰ ਕੋਰੀਅਰ ਏਜੰਟ ਬਣਾ ਕੇ ਲੋਕਾਂ ਦੇ ਘਰਾਂ ’ਚ ਭੇਜਦੇ ਹਨ, ਜੋ ਜਾ ਕੇ ਕਹਿੰਦੇ ਹਨ ਕਿ ਉਨ੍ਹਾਂ ਦਾ ਕੋਰੀਅਰ ਆਇਆ ਹੈ। ਸਾਹਮਣੇ ਵਾਲੇ ਦਾ ਰਿਐਕਸ਼ਨ ਹੁੰਦਾ ਹੈ ਕਿ ਉਸ ਨੇ ਕੋਰੀਅਰ ਮੰਗਵਾਇਆ ਹੀ ਨਹੀਂ, ਜਿਸ ਤੋਂ ਬਾਅਦ ਕੋਈ ਏਜੰਟ ਕਹਿੰਦਾ ਹੈ ਕਿ ਠੀਕ ਹੈ, ਮੈਂ ਇਸ ਨੂੰ ਕੈਂਸਲ ਕਰ ਦਿੰਦਾ ਹਾਂ। ਇਸ ਲਈ ਤੁਹਾਡੇ ਫੋਨ ’ਤੇ ਇਕ ਓ. ਟੀ. ਪੀ. ਆਵੇਗਾ ਉਸ ਨੂੰ ਮੈਨੂੰ ਦੇ ਦਿਓ ਤਾਂ ਤੁਹਾਡਾ ਕੋਰੀਅਰ ਵਾਪਸ ਚਲਾ ਜਾਵੇਗਾ। ਫਿਰ ਏਜੰਟ ਫੋਨ ’ਤੇ ਆਪਣੇ ਕਸਟਮਰ ਕੇਅਰ ਏਜੰਟ ਦੀ ਗੱਲ ਕਰਵਾਉਂਦਾ ਹੈ, ਜੋ ਇਕ ਓ. ਟੀ. ਪੀ. ਉਕਤ ਸ਼ਖਸ ਦੇ ਫੋਨ ’ਤੇ ਭੇਜ ਦਿੰਦਾ ਹੈ, ਜਿਸ ਨਾਲ ਉਹ ਕੋਰੀਅਰ ਏਜੰਟ ਨੂੰ ਦੇ ਦਿੰਦਾ ਹੈ। ਉਸ ਦੇ ਜਾਂਦੇ ਹੀ 10-15 ਮਿੰਟ ’ਚ ਉਨ੍ਹਾਂ ਦੇ ਖਾਤੇ ’ਚੋਂ ਕਿਸੇ ਦੂਜੇ ਖਾਤੇ ’ਚ ਪੈਸਿਆਂ ਦੀ ਟ੍ਰਾਂਜ਼ੈਕਸ਼ਨ ਹੋਣ ਲਗਦੀ ਹੈ।

ਠੱਗੀ ਕਰਨ ਵਾਲੇ ਇਸ ਗਿਰੋਹ ਕੋਲ ਉਨ੍ਹਾਂ ਲੋਕਾਂ ਦੀ ਪੂਰੀ ਬੈਂਕ ਡਿਟੇਲ ਹੁੰਦੀ ਹੈ, ਜਿਨ੍ਹਾਂ ’ਤੇ ਇਨ੍ਹਾਂ ਨੇ ਨਿਸ਼ਾਨਾ ਸਾਧਣਾ ਹੁੰਦਾ ਹੈ। ਤੁਹਾਡਾ ਨਾਮ, ਮੋਬਾਇਲ ਨੰਬਰ, ਖਾਤੇ ਦਾ ਨੰਬਰ, ਘਰ ਤੇ ਆਫਿਸ ਦਾ ਪਤਾ ਸਭ ਕੁਝ ਇਨ੍ਹਾਂ ਲੋਕਾਂ ਦੇ ਕੋਲ ਹੁੰਦਾ ਹੈ। ਠੱਗੀ ਕਰਨ ਲਈ ਇਹ ਬਦਮਾਸ਼ ਸਮੇਂ ਅਤੇ ਜਗ੍ਹਾ ਦਾ ਖਾਸ ਧਿਆਨ ਰੱਖਦੇ ਹਨ ਤਾਂ ਕਿ ਅਪਰਾਧ ਕਰਦੇ ਸਮੇਂ ਇਹ ਕਿਸੇ ਦੀ ਪਕੜ ਵਿਚ ਨਾ ਆ ਸਕਣ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਠੱਗੀ ਤੋਂ ਪਹਿਲਾਂ ਜਗ੍ਹਾ ਦੀ ਰੇਕੀ ਵੀ ਇਹ ਕਰ ਲੈਂਦੇ ਹਨ।

ਜੇਕਰ ਕੋਈ ਤੁਹਾਡੇ ਕੋਲ ਸਾਮਾਨ ਲੈ ਕੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਬੁੱਕ ਕਰਵਾਇਆ ਹੈ ਤਾਂ ਉਸ ਤੋਂ ਉਸ ਦੇ ਸਬੂਤ ਦੀ ਮੰਗ ਕਰੋ। ਨਾਲ ਹੀ ਆਪਣੇ ਵੱਲੋਂ ਵੀ ਸਬੂਤ ਦਿਖਾ ਦਿਓ ਕਿ ਤੁਸੀਂ ਕੋਈ ਆਰਡਰ ਹੁਣ ਤੱਕ ਨਹੀਂ ਕੀਤਾ। ਜੇਕਰ ਤੁਹਾਡੇ ਘਰ ’ਚ ਕਿਸੇ ਨੇ ਗਲਤੀ ਨਾਲ ਆਰਡਰ ਵੀ ਕਰ ਦਿੱਤਾ ਅਤੇ ਤੁਸੀਂ ਉਸ ਸਾਮਾਨ ਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਤੁਹਾਨੂੰ ਉਸ ਨੂੰ ਕੈਂਸਲ ਕਰਨ ਲਈ ਕੁਝ ਨਹੀਂ ਕਰਨਾ। ਜੇਕਰ ਉਸ ਪੈਕੇਟ ਨੂੰ ਰਸੀਵ ਨਹੀਂ ਕਰੋਗੇ ਤਾਂ ਉਹ ਖੁਦ ਹੀ ਵਾਪਸ ਚਲਾ ਜਾਵੇਗਾ ਅਤੇ ਕੈਂਸਲ ਹੋ ਜਾਵੇਗਾ, ਕੋਈ ਵੀ ਆਰਡਰ ਕੈਂਸਲ ਕਰਵਾਉਣ ਲਈ ਆਏ ਓ. ਟੀ. ਪੀ. ਨਾ ਦੱਸੋ। ਗੱਲ ਚਾਹੇ ਆਰਡਰ ਕੈਂਸਲ ਦੀ ਹੋਵੇ ਜਾਂ ਕੋਈ ਹੋਰ, ਕਾਲ ’ਤੇ ਰਹਿੰਦੇ ਹੋਏ ਕੋਈ ਵੀ ਓ. ਟੀ. ਪੀ. ਨਾਲ ਜੁੜਿਆ ਮੈਸੇਜ ਆਵੇ ਤਾਂ ਉਸ ਨੂੰ ਧਿਆਨ ਨਾਲ ਪੜ੍ਹੋ। ਅਸਲ ’ਚ ਠੱਗ ਹਮੇਸ਼ਾ ਕਾਲ ’ਤੇ ਰਹਿੰਦੇ ਹੋਏ ਧਿਆਨ ਭਟਕਾ ਕੇ ਓ. ਟੀ. ਪੀ. ਦੀ ਮੰਗ ਕਰਦੇ ਹਨ ਤੇ ਤੁਸੀਂ ਫੌਰਨ ਓ. ਟੀ. ਪੀ. ਦੱਸ ਦਿੰਦੇ ਹੋ। ਜੇਕਰ ਕੋਈ ਅਜਿਹੀ ਕਾਲ ਆਵੇ, ਜਿਸ ਵਿਚ ਸਾਹਮਣੇ ਵਾਲਾ ਖੁਦ ਨੂੰ ਪੁਲਸ ਅਧਿਕਾਰੀ ਦੱਸੇ ਤਾਂ ਪਹਿਲਾਂ ਉਸ ਨੰਬਰ ਨੂੰ ਵੈਰੀਫਾਈ ਕਰੋ। ਤੁਸੀਂ ਲੋਕਲ ਥਾਣੇ ’ਚ ਕਾਲ ਕਰ ਕੇ ਵੀ ਨੰਬਰ ਵੈਰੀਫਾਈ ਕਰ ਸਕਦੇ ਹੋ।

ਦੂਜੇ ਪਾਸੇ ਪੁਲਸ ਦੀ ਭੂਮਿਕਾ ਵੀ ਇਸ ਸਮੇਂ ਬੇਹੱਦ ਦੁਵਿਧਾ ’ਚ ਲੱਗ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਆਧੁਨਿਕ ਸਾਜੋ-ਸਾਮਾਨ ਦੇਣ ਦੇ ਬਾਵਜੂਦ ਪੁਲਸ ਜ਼ਿਆਦਾਤਰ ਮਾਮਲਿਆਂ ’ਚ ਅਜਿਹੇ ਨੌਸਰਬਾਜ਼ਾਂ ਨੂੰ ਟ੍ਰੈਕ ਨਹੀਂ ਕਰ ਪਾਉਂਦੀ ਅਤੇ ਕਈ ਲੋਕ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ, ਜਦੋਂਕਿ ਪੁਲਸ ਨੂੰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਇਸ ਗਿਰੋਹ ਦੇ ਕਿੰਗਪਿੰਨ ਨੂੰ ਹੱਥ ਨਹੀਂ ਪਿਆ ਹੈ ਕਿਉਂਕਿ ਦੱਸਿਆ ਜਾਂਦਾ ਹੈ ਕਿ ਇਹ ਗਿਰੋਹ ਲੁਧਿਆਣਾ ਜ਼ਿਲ੍ਹੋ ’ਚ ਤੇਜ਼ੀ ਨਾਲ ਸਰਗਰਮ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ’ਤੇ ਏ. ਸੀ. ਪੀ. ਰਾਜ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਹੁਣ ਤੱਕ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ’ਤੇ ਸਾਈਬਰ ਸੈੱਲ ਦੀ ਨਜ਼ਰ ਹੈ ਅਤੇ ਜੋ ਸ਼ਿਕਾਇਤਾਂ ਸਾਹਮਣੇ ਆਈਆਂ ਹਨ, ਉਨ੍ਹਾਂ ’ਤੇ ਤੇਜ਼ੀ ਨਾਲ ਜਾਂਚ ਜਾਰੀ ਹੈ।

Tags: Punjab NewsSocial MediaTechnology News
Previous Post

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਗੈਂਗਸਟਰ ਰਾਜੂ ਦੇ ਸਾਰੇ ਕਾਤਲ ਲਏ ਹਿਰਾਸਤ ‘ਚ

Next Post

ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ, ਹੁਣ ਬਾਜ਼ਾਰਾਂ ‘ਚੋਂ ਗਾਇਬ ਹੋਣਗੇ ਚਾਈਨੀਜ਼ ਮੀਟਰ ਤੇ ਪੱਖੇ

Next Post
ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ, ਹੁਣ ਬਾਜ਼ਾਰਾਂ ‘ਚੋਂ ਗਾਇਬ ਹੋਣਗੇ ਚਾਈਨੀਜ਼ ਮੀਟਰ ਤੇ ਪੱਖੇ

ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ, ਹੁਣ ਬਾਜ਼ਾਰਾਂ ‘ਚੋਂ ਗਾਇਬ ਹੋਣਗੇ ਚਾਈਨੀਜ਼ ਮੀਟਰ ਤੇ ਪੱਖੇ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers