RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਜਿੰਨਾਂ ਦੀ ਤੂੰ ਰੀਸਾਂ ਕਰਦਾ ਕਿਸੇ ਨੇ ਉਨ੍ਹਾਂ ਦਾ ਭੋਗ ਵੀ ਨਹੀਂ ਪਾਇਆ… ਰਵਨੀਤ ਬਿੱਟੂ ਦਾ ਅੰਮ੍ਰਿਤਪਾਲ ਨੂੰ ਮੋੜਵਾਂ ਜਵਾਬ

ਜਿੰਨਾਂ ਦੀ ਤੂੰ ਰੀਸਾਂ ਕਰਦਾ ਕਿਸੇ ਨੇ ਉਨ੍ਹਾਂ ਦਾ ਭੋਗ ਵੀ ਨਹੀਂ ਪਾਇਆ… ਰਵਨੀਤ ਬਿੱਟੂ ਦਾ ਅੰਮ੍ਰਿਤਪਾਲ ਨੂੰ ਮੋੜਵਾਂ ਜਵਾਬ

Jass Grewal by Jass Grewal
February 28, 2023
in ਪੰਜਾਬ, ਰਾਜਨੀਤੀ
0 0
0

ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋਂ ਦਿੱਤੇ ਬਿਆਨਾਂ ਦਾ ਮੋੜਵਾਂ ਜਵਾਬ ਦਿੱਤਾ ਹੈ। ਪ੍ਰੈੱਸ ਕਾਨਫਰੰਸ ਕਰਦੇ ਹੋਏ ਐਮ.ਪੀ. ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਜਵਾਕ ਮੈਨੂੰ ਧਮਕੀ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਜਵਾਕ ਜਿਨ੍ਹਾਂ ਦੀ ਰੀਸ ਕਰਦੈ, ਉਨ੍ਹਾਂ ਦਾ ਅੱਜ ਤੱਕ ਕਿਸੇ ਨੇ ਭੋਗ ਵੀ ਨਹੀਂ ਪਾਇਆ। ਜਿਨ੍ਹਾਂ ਦੇ ਸਿਰ ਉਤੇ ਤੂੰ ਗੱਲਾਂ ਕਰਦੈਂ, ਉਨ੍ਹਾਂ ਦਾ ਮਾੜਾ ਜਿਹਾ ਪਿਛੋਕੜ ਵੇਖ ਲਵੀਂ। ਕਿਸੇ ਨੇ ਉਨ੍ਹਾਂ ਦਾ ਭੋਗ ਨਹੀਂ ਪਾਇਆ, ਕਿਸੇ ਨੇ ਸਸਕਾਰ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਵੇਲੇ ਤਾਂ ਅੰਮ੍ਰਿਤਪਾਲ ਜੰਮਿਆਂ ਵੀ ਨਹੀਂ ਸੀ। ਜੇ ਅੰਮ੍ਰਿਤਪਾਲ ਵਿਚ ਦਮ ਹੈ ਤਾਂ ਉਹ ਦਿਲਾਵਰ ਬਣੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੁੱਤ ਮਰਵਾਉਣ ਦੀ ਥਾਂ ਤੂੰ ਖੁਦ ਦਿਲਾਵਰ ਬਣ। ਮੈਨੂੰ ਉਡਾਉਣ ਦੀਆਂ ਗੱਲਾਂ ਕਰਨ ਵਾਲਾ ਖੁਦ ਇਹ ਕੰਮ ਕਰਕੇ ਕੇ ਵਿਖਾਏ।

ਉਨ੍ਹਾਂ ਕਿਹਾ ਕਿ ਮੈਂ ਰੋਜ਼ ਪਿੰਡਾਂ ਵਿਚ ਜਾਂਦਾ ਹਾਂ, ਮੈਂ ਕੋਈ ਗੁੰਡੇ ਨਹੀਂ ਰੱਖੇ ਹੋਏ। ਆਪਣੇ ਨਾਲ ਕੋਈ ਨਸ਼ੇੜੀ ਨਹੀਂ ਰੱਖੇ ਹੋਏ। ਉਹ ਸਵੇਰੇ ਹੀ ਕੁਝ ਲੋਕਾਂ ਨੂੰ ਨਸ਼ਿਆਂ ਵਿਚ ਟੱਲੀ ਕਰ ਲੈਂਦੇ ਹਨ, ਉਨ੍ਹਾਂ ਨੂੰ ਕੋਈ ਸੁਰਤ ਨਹੀਂ ਹੁੰਦੀ ਤੇ ਆਪਣੇ ਨਾਲ ਲਈ ਫਿਰਦੇ ਹਨ। ਨਸ਼ੇ ਛੁਡਾਉਣ ਦਾ ਸੱਦਾ ਦੇ ਕੇ ਅਜਿਹੇ ਲੋਕਾਂ ਨੂੰ ਹੋਰ ਨਸ਼ਾ ਦੇ ਕੇ ਆਪਣੇ ਨਾਲ ਚਾੜ੍ਹੀ ਫਿਰਦੇ ਹੋ।

ਉਹਨਾਂ ਨੇ ਜਿਥੇ ਅਜਨਾਲਾ ਥਾਣੇ ਬਾਹਰ ਹੋਏ ਘਟਨਾਕ੍ਰਮ ਦੀ ਨਿਖੇਦੀ ਕੀਤੀ ਉਥੇ ਹੀ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ। ਨਾਲ ਹੀ ਕਾਂਗਰਸੀ ਆਗੂ ਬਿੱਟੂ ਨੇ ਪੰਜਾਬ ਸਰਕਾਰ ਉਤੇ ਅੰਮ੍ਰਿਤਪਾਲ ਖਿਲਾਫ ਢਿੱਲ ਵਰਤਣ ਦਾ ਦੋਸ਼ ਵੀ ਲਾਇਆ ਹੈ।

Tags: Amritpal SinghWaris Punjab De
Previous Post

ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਅੰਦਰ ਹੋਈ ਗੈਂਗਵਾਰ ‘ਚ ਏਡੀਜੀਪੀ ਜੇਲ੍ਹਾਂ ਦਾ ਸਖ਼ਤ ਐਕਸ਼ਨ, ਸਹਾਇਕ ਸੁਪਰਡੈਂਟ ‘ਤੇ ਡਿੱਗੀ ਗਾਜ਼

Next Post

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਦਿੱਤਾ ਰੁਜ਼ਗਾਰ ਦਾ ਤੋਹਫ਼ਾ, ਕੀਤਾ ਵੱਡਾ ਐਲਾਨ

Next Post
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਦਿੱਤਾ ਰੁਜ਼ਗਾਰ ਦਾ ਤੋਹਫ਼ਾ, ਕੀਤਾ ਵੱਡਾ ਐਲਾਨ

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਦਿੱਤਾ ਰੁਜ਼ਗਾਰ ਦਾ ਤੋਹਫ਼ਾ, ਕੀਤਾ ਵੱਡਾ ਐਲਾਨ

Recent News

  • ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ
  • ਬੰਗਲੁਰੂ ਸ਼ੋਅ ਤੋਂ ਪਹਿਲਾਂ ਕਰਨ ਔਜਲਾ ਨੂੰ ਨੋਟਿਸ ਜਾਰੀ, 6 ਗੀਤਾਂ ‘ਤੇ ਲਗਾਈ ਪਾਬੰਦੀ
  • ‘ਆਪ ਸਰਕਾਰ ਨੇ ਫੈਲਾਇਆ ਭਰਮ, ਪੈਟਰੋਲ-ਗੈਸ ਮੁੱਦੇ ‘ਤੇ ਝੂਠੇ ਪ੍ਰਸਤਾਵ ਲਈ ਮੰਗਣ ਮਾਫੀ’, ਸੁਨੀਲ ਜਾਖੜ ਦਾ ਤਿੱਖਾ ਹਮਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers