RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਜਹਾਂਗੀਰਪੁਰੀ ਹਿੰਸਾ ਮਾਮਲੇ ‘ਚ 22 ਲੋਕ ਗਿ੍ਫ਼ਤਾਰ |

Jass Grewal by Jass Grewal
April 18, 2022
in ਦੇਸ਼
Reading Time: 1 min read
0 0
0

ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ‘ਚ ਹੋਈ ਹਿੰਸਾ ਤੋਂ ਬਾਅਦ ਹਰਕਤ ‘ਚ ਆਈ ਦਿੱਲੀ ਪੁਲਿਸ ਨੇ 22 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ 2 ਨਾਬਾਲਗ ਵੀ ਸ਼ਾਮਿਲ ਹਨ | ਪੁਲਿਸ ਨੇ 14 ਮੁਲਜ਼ਮਾਂ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਤਾਂ ਡਿਊਟੀ ਮੈਜਿਸਟ੍ਰੇਟ ਦਿਵਿਆ ਮਲਹੋਤਰਾ ਨੇ ਅਸਲਮ ਤੇ ਅੰਸਾਰ ਨੂੰ ਸੋਮਵਾਰ ਤੱਕ ਪੁਲਿਸ ਹਿਰਾਸਤ ‘ਚ ਭੇਜਦਿਆਂ ਬਾਕੀ ਦੇ 12 ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ | ਇਨ੍ਹਾਂ ਤੋਂ ਇਲਾਵਾ ਤਕਰੀਬਨ ਦੋ ਦਰਜਨ ਹੋਰਾਂ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਹੈ | ਪੁਲਿਸ ਨੇ ਦੋਸ਼ੀਆਂ ਦੀ ਪਛਾਣ ਲਈ 10 ਟੀਮਾਂ ਦਾ ਗਠਨ ਕੀਤਾ ਹੈ | ਮਾਮਲੇ ਦੀ ਜਾਂਚ ਕਰ ਰਹੀ ‘ਕ੍ਰਾਈਮ ਬ੍ਰਾਂਚ’ ਦੋਸ਼ੀਆਂ ਦੇ ਘਰਾਂ ‘ਚ ਛਾਪੇਮਾਰੀ ਕਰ ਰਹੀ ਹੈ | ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਜਹਾਂਗੀਰਪੁਰੀ ਦੇ ਨਾਲ ਲੱਗਦੇ ਇਲਾਕਿਆਂ ‘ਚ ਵੀ ਪੁਲਿਸ ਦੀ ਤਇਨਾਤੀ ਵਧਾ ਦਿੱਤੀ ਗਈ ਹੈ | ਪੁਲਿਸ ਦੀ ਟੀਮ ਵਲੋਂ ਇਲਾਕੇ ਦੇ ਕਈ ਵੀਡੀਓ ਫੁਟੇਜ ਹਾਸਲ ਕਰ ਕੇ ਉਨ੍ਹਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ | ਪੁਲਿਸ ਮੁਤਾਬਿਕ ਹਿੰਸਾ ਤੋਂ ਬਾਅਦ ਇਲਾਕੇ ‘ਚ ਤਣਾਅ ਹੈ, ਪਰ ਹਾਲਾਤ ‘ਤੇ ਕਾਬੂ ਪਾ ਲਿਆ ਗਿਆ ਹੈ | ਸਪੈਸ਼ਲ ਪੁਲਿਸ ਕਮਿਸ਼ਨਰ ਦੀਪੇਂਦਰ ਪਾਠਕ ਮੁਤਾਬਿਕ ਸਨਿਚਰਵਾਰ ਨੂੰ ਹੀ ਐਫ਼. ਆਈ. ਆਰ. ਦਰਜ ਕਰ ਕੇ ਪੜਤਾਲ ਸ਼ੁਰੂ ਕੀਤੀ ਗਈ ਹੈ | ਇਲਾਕੇ ‘ਚ ਆਰ. ਏ. ਐਫ਼. ਦੀਆਂ ਦੋ ਕੰਪਨੀਆਂ ਤਇਨਾਤ ਕੀਤੀਆਂ ਗਈਆਂ ਹਨ | ਪੁਲਿਸ ਨੂੰ ਅਤਿ ਚੌਕਸੀ ‘ਤੇ ਰਹਿਣ ਦੇ ਆਦੇਸ਼ ਦਿੱਤੇ ਗਏ ਹਨ | ਜਾਣਕਾਰੀ ਮੁਤਾਬਿਕ ਹਿੰਸਾ ‘ਚ 3 ਪੁਲਿਸ ਵਾਲੇ ਅਤੇ ਇਕ ਨਾਗਰਿਕ ਵੀ ਜ਼ਖ਼ਮੀ ਹੋਇਆ ਹੈ, ਜਦਕਿ ਇਕ ਸਬ ਇੰਸਪੈਕਟਰ ਨੂੰ ਗੋਲੀ ਲੱਗੀ ਹੈ | ਹਸਪਤਾਲ ‘ਚ ਭਰਤੀ ਸਬ ਇੰਸਪੈਕਟਰ ਦੀ ਹਾਲਤ ‘ਚ ਸੁਧਾਰ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਤੋਂ ਹਲਾਤ ਦੀ ਜਾਣਕਾਰੀ ਲਈ ਹੈ | ਉਨ੍ਹਾਂ ਨੂੰ ਦਿੱਲੀ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਰੇ ਜ਼ਰੂਰੀ ਬੰਦੋਬਸਤ ਕਰਨ ਦੇ ਨਿਰਦੇਸ਼ ਦਿੱਤੇ ਹਨ | ਦਿੱਲੀ ‘ਚ ਹੋਈ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਮੁਸਤੈਦ ਰਹਿਣ ਦੇ ਆਦੇਸ਼ ਦਿੱਤੇ ਹਨ | ਦੇਸ਼ ‘ਚ ਵਧ ਰਹੇ ਫ਼ਿਰਕੂ ਦੰਗਿਆਂ ਦਰਮਿਆਨ ਕਾਂਗਰਸ ਨੇ ਟਵਿੱਟਰ ‘ਤੇ ਇੰਡੀਆ ਅਗੇਂਸਟ ਹੇਟ ਭਾਵ ‘ਨਫ਼ਰਤ ਵਿਰੁੱਧ ਭਾਰਤ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ |

Previous Post

ਹਾਈਕਮਾਂਡ ਦੇ ਨੋਟਿਸ ਦਾ ਸੁਨੀਲ ਜਾਖੜ ਨੇ ਹਾਲੇ ਨਹੀਂ ਤੱਕ ਦਿੱਤਾ ਸਪਸ਼ਟੀਕਰਨ !

Next Post

ਬਿਕਰਮ ਮਜੀਠੀਆ ਦੀ ਮੋਹਾਲੀ ਕੋਰਟ ‘ਚ ਪੇਸ਼ੀ ਅੱਜ |

Next Post
ਮਜੀਠੀਆ ਅਗਾਊਂ ਜ਼ਮਾਨਤ ਲਈ ਹਾਈਕੋਰਟ ਪੁੱਜੇ |

ਬਿਕਰਮ ਮਜੀਠੀਆ ਦੀ ਮੋਹਾਲੀ ਕੋਰਟ ‘ਚ ਪੇਸ਼ੀ ਅੱਜ |

Recent News

  • 1100 ਤੋਂ ਵੱਧ ਬੰਬ ਦੀਆਂ ਝੂਠੀਆਂ ਧਮਕੀਆਂ ਦੇਣ ਵਾਲਾ ਚੜ੍ਹਿਆ ਪੁਲੀਸ ਅੜਿੱਕੇ
  • ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਨ ਪ੍ਰੀਸ਼ਦ ਤੋਂ ਦਿੱਤਾ ਅਸਤੀਫ਼ਾ
  • ਟਰੰਪ ਦੀ ਇਰਾਨ ਨੂੰ ਵੱਡੀ ਚਿਤਾਵਨੀ: Kharg Island ’ਤੇ ਕਬਜ਼ਾ ਕਰਨ ਦਾ ਦਿੱਤਾ ਸੰਕੇਤ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers