ਚੰਡੀਗੜ੍ਹ ਯੂਨੀਵਰਸਿਟੀ ਘਟਨਾ ‘ਤੇ ਐੱਸ.ਐੱਸ.ਪੀ. ਮੁਹਾਲੀ ਵਿਵੇਕ ਸੋਨੀ ਨੇ ਕਿਹਾ ਇਹ ਇਕ ਵਿਦਿਆਰਥਣ ਦੁਆਰਾ ਸ਼ੂਟ ਕੀਤੇ ਗਏ ਇਕ ਵੀਡੀਓ ਦਾ ਮਾਮਲਾ ਹੈ ਅਤੇ ਇਸ ਨੂੰ ਪ੍ਰਸਾਰਿਤ ਕੀਤਾ ਗਿਆ ਹੈ। ਮਾਮਲੇ ਵਿਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਨਾਲ ਸੰਬੰਧਿਤ ਕਿਸੇ ਮੌਤ ਦੀ ਖ਼ਬਰ ਨਹੀਂ ਹੈ। ਮੈਡੀਕਲ ਰਿਕਾਰਡ ਅਨੁਸਾਰ ਆਤਮ ਹੱਤਿਆ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।
