RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home Uncategorized

ਚੰਡੀਗੜ੍ਹ ‘ਚ ਬਿਜਲੀ ਗੁੱਲ, ਤਿੰਨ ਦਿਨ ਰਹੇਗਾ ਘੁੱਪ ਹਨੇਰਾ !

Jass Grewal by Jass Grewal
February 22, 2022
in Uncategorized
Reading Time: 1 min read
0 0
0

ਚੰਡੀਗੜ੍ਹ ‘ਚ ਬਿਜਲੀ ਕੱਟ ਲੱਗ ਗਏ ਹਨ। ਅਗਲੇ 72 ਘੰਟਿਆਂ ਲਈ ਸ਼ਹਿਰ ਦੇ ਕਈ ਹਿੱਸਿਆਂ ‘ਚ ਬਿਜਲੀ ਨਹੀਂ ਹੋਵੇਗੀ। ਜਿਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜਤਾਲ ਸ਼ੁਰੂ ਹੁੰਦੇ ਹੀ ਰਾਤ 12 ਵਜੇ ਦੇ ਕਰੀਬ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਲੱਗ ਗਏ। ਪ੍ਰਸ਼ਾਸਨ ਦੇ ਸਾਰੇ ਦਾਅਵੇ ਵੀ ਫੇਲ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ ਲੋਕਾਂ ਨੂੰ ਹੈਲਪਲਾਈਨ ਨੰਬਰਾਂ ‘ਤੇ ਵੀ ਕੋਈ ਮਦਦ ਨਹੀਂ ਮਿਲ ਰਹੀ।

ਸ਼ਿਕਾਇਤ ਕੇਂਦਰਾਂ ਵਿੱਚ ਵੀ ਬਿਜਲੀ ਨਹੀਂ ਹੈ। ਦੂਜੇ ਵਿਭਾਗਾਂ ਦੇ ਕਰਮਚਾਰੀ ਸ਼ਿਕਾਇਤ ਕੇਂਦਰਾਂ ‘ਤੇ ਡਿਊਟੀ ਦੇ ਰਹੇ ਹਨ ਅਤੇ ਹਨੇਰੇ ‘ਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਵਿਭਾਗ ਦੀ ਤਰਫ਼ੋਂ ਸਾਰੇ ਕੇਂਦਰਾਂ ’ਤੇ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਤੱਕ ਸੈਕਟਰ-22ਏ, 35ਏ, 43, ਮੌਲੀਜਾਗਰਣ, ਵਿਕਾਸ ਨਗਰ, ਮੌਲੀ ਪਿਂਡ, 44, 45ਸੀ, 45, 42ਬੀ, 52, 53, 53, 56, 41ਏ, 63, 50, ਕਿਸ਼ਨਗੜ੍ਹ, 28 ਡੀ, 37, 38, 38 ਡਬਲਯੂ, 27 ਅਤੇ ਮਨੀਮਾਜਰਾ ਦੇ ਕਈ ਹਿੱਸਿਆਂ ਵਿੱਚ ਲਾਈਟ ਕੱਟੀ ਗਈ।

ਹੜਤਾਲ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਪਰ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲ ਰਿਹਾ। ਆਮ ਲੋਕ ਸਵੇਰ ਤੋਂ ਹੀ ਸ਼ਿਕਾਇਤ ਕੇਂਦਰਾਂ ‘ਤੇ ਫੋਨ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ਦੀਆਂ ਜ਼ਿਆਦਾਤਰ ਟ੍ਰੈਫਿਕ ਲਾਈਟਾਂ ਸਵੇਰ ਤੋਂ ਹੀ ਬੰਦ ਪਈਆਂ ਹਨ, ਜਿਸ ਕਾਰਨ ਟ੍ਰੈਫਿਕ ਵਿਵਸਥਾ ਵੀ ਠੱਪ ਹੋ ਕੇ ਰਹਿ ਗਈ ਹੈ। ਹਾਲਾਂਕਿ ਕਈ ਚੌਰਾਹਿਆਂ ‘ਤੇ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਟ੍ਰੈਫਿਕ ਨੂੰ ਸੰਭਾਲਣ ‘ਚ ਲੱਗੇ ਹੋਏ ਹਨ।

ਇਸ ਤੋਂ ਪਹਿਲਾਂ 1 ਫਰਵਰੀ ਨੂੰ ਇਕ ਦਿਨਾ ਹੜਤਾਲ ਕਾਰਨ ਸ਼ਹਿਰ ‘ਚ ਹਫੜਾ-ਦਫੜੀ ਮੱਚ ਗਈ ਸੀ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ‘ਚ ਬਿਜਲੀ ਗੁੱਲ ਰਹੀ। ਕਈ ਥਾਵਾਂ ‘ਤੇ 24 ਘੰਟੇ ਬਾਅਦ ਬਿਜਲੀ ਆਈ। ਇਸ ਵਾਰ ਪੂਰੇ ਸ਼ਹਿਰ ਦਾ ਸਿਸਟਮ 72 ਘੰਟਿਆਂ ਲਈ ਠੱਪ ਹੋ ਸਕਦਾ ਹੈ। ਉਂਜ ਪ੍ਰਸ਼ਾਸਨ ਦਾ ਇੰਜਨੀਅਰਿੰਗ ਵਿਭਾਗ ਬਦਲਵੇਂ ਪ੍ਰਬੰਧ ਕਰਨ ’ਚ ਲੱਗਾ ਹੋਇਆ ਹੈ। 400 ਆਊਟਸੋਰਸ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਤਿਆਰੀ ਚੱਲ ਰਹੀ ਹੈ। ਉਂਝ ਪਿਛਲੀ ਹੜਤਾਲ ‘ਚ ਇਹ 400 ਮੁਲਾਜ਼ਮ ਵੀ ਹੜਤਾਲ ’ਤੇ ਚਲੇ ਗਏ ਸਨ। ਹੁਣ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠ ਰਿਹਾ ਹੈ ਕਿ ਕੀ ਕੁਝ ਸਮੇਂ ਲਈ ਬਿਜਲੀ ਸਪਲਾਈ ‘ਚ ਵਿਘਨ ਪਿਆ ਹੈ ਜਾਂ ਪੂਰੇ 72 ਘੰਟੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।

ਇਨ੍ਹਾਂ ਮੰਗਾਂ ਦੀ ਪੂਰਤੀ ਲਈ ਹੜਤਾਲ ਕੀਤੀ ਜਾ ਰਹੀ ਹੈ।

ਮਸ਼ੀਨਰੀ, ਇਮਾਰਤ ਅਤੇ ਜ਼ਮੀਨ ਦੀ ਕੀਮਤ ਤੈਅ ਕਰੋ ਅਤੇ ਇਸ ਦਾ ਆਡਿਟ ਕਰਵਾਓ
ਬਿਜਲੀ ਵਿਭਾਗ ਦਾ ਨਿੱਜੀਕਰਨ ਬੰਦ ਕੀਤਾ ਜਾਵ
ਜਿਸ ਪ੍ਰਾਈਵੇਟ ਕੰਪਨੀ ਨੂੰ ਬਿਜਲੀ ਵਿਭਾਗ ਸੌਂਪਿਆ ਜਾ ਰਿਹਾ ਹੈ, ਉਸ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਦੀ ਜਾਂਚ ਹੋਣੀ ਚਾਹੀਦੀ ਹੈ।
ਬਿਜਲੀ ਮੁਲਾਜ਼ਮਾਂ ਦਾ ਸਰਕਾਰੀ ਦਰਜਾ ਬਹਾਲ ਕੀਤਾ ਜਾਵੇ

Previous Post

ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ Z+ ਸਕਿਊਰਿਟੀ |

Next Post

ਹਿਜਾਬ ਮੁੱਦੇ ‘ਤੇ ਅਦਾਲਤ ਦਾ ਫ਼ੈਸਲਾ ਸਾਰਿਆਂ ਨੂੰ ਸਵੀਕਾਰ ਕਰਨਾ ਚਾਹੀਦੈ-ਅਮਿਤ ਸ਼ਾਹ |

Next Post
ਮੋਦੀ ਲਈ ਯੋਗੀ ਨੂੰ ਮੁੜ ਮੁੱਖ ਮੰਤਰੀ ਬਣਾਉਣਾ ਜ਼ਰੂਰੀ: ਅਮਿਤ ਸ਼ਾਹ |

ਹਿਜਾਬ ਮੁੱਦੇ 'ਤੇ ਅਦਾਲਤ ਦਾ ਫ਼ੈਸਲਾ ਸਾਰਿਆਂ ਨੂੰ ਸਵੀਕਾਰ ਕਰਨਾ ਚਾਹੀਦੈ-ਅਮਿਤ ਸ਼ਾਹ |

Recent News

  • ਚੰਡੀਗੜ੍ਹ ਦੀ ਸੁਖਨਾ ਝੀਲ ਆਮ ਲੋਕਾਂ ਲਈ ਬੰਦ, ਏਅਰ-ਸ਼ੋਅ ਕਾਰਨ ਲਿਆ ਫੈਸਲਾ, ਸਿਰਫ਼ ਟਿਕਟ ਰਾਹੀਂ ਮਿਲੇਗਾ ਪ੍ਰਵੇਸ਼
  • ਬਾਘਾਪੁਰਾਣਾ ਦੇ SDM ਬਬਨਦੀਪ ਵਾਲੀਆ ਦਾ ਤਬਾਦਲਾ, ਫ਼ਾਜ਼ਿਲਕਾ ‘ਚ ਮਿਲੀ ਨਵੀਂ ਜ਼ਿੰਮੇਵਾਰੀ; ਆਪਣੇ ਸੀਨੀਅਰਾਂ ‘ਤੇ ਲਾਏ ਸਨ ਗੰਭੀਰ ਇਲਜ਼ਾਮ
  • ਟਰੱਕ ਨਾਲ ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਅੱਗ, ਜ਼ਿੰਦਾ ਸੜ੍ਹ ਗਏ 13 ਯਾਤਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers