RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਤਕਨਾਲੋਜੀ

ਕੌਣ ਹੈ ਨੀਲ ਮੋਹਨ, ਜਿਸਨੂੰ ਯੂਟਿਊਬ ਦਾ ਨਵਾਂ CEO ਬਣਾਇਆ ਗਿਆ, ਜਾਣੋ ਉਸ ਬਾਰੇ ਵੱਡੀਆਂ ਗੱਲਾਂ

ਕੌਣ ਹੈ ਨੀਲ ਮੋਹਨ, ਜਿਸਨੂੰ ਯੂਟਿਊਬ ਦਾ ਨਵਾਂ CEO ਬਣਾਇਆ ਗਿਆ, ਜਾਣੋ ਉਸ ਬਾਰੇ ਵੱਡੀਆਂ ਗੱਲਾਂ

Jass Grewal by Jass Grewal
February 17, 2023
in ਤਕਨਾਲੋਜੀ, ਦੁਨੀਆਂ
Reading Time: 1 min read
0 0
0

ਦੁਨੀਆ ਭਰ ਦੀਆਂ ਕਈ ਪ੍ਰਮੁੱਖ ਤਕਨੀਕੀ ਕੰਪਨੀਆਂ ਦੇ ਸੀਈਓ ਭਾਰਤੀ ਜਾਂ ਭਾਰਤੀ ਮੂਲ ਦੇ ਲੋਕ ਹਨ। Microsoft ਹੋਵੇ, Google ਹੋਵੇ ਜਾਂ IBM, ਸਾਰੀਆਂ ਥਾਵਾਂ ‘ਤੇ ਭਾਰਤੀ ਮੂਲ ਦੇ ਵੱਡੇ ਅਫਸਰ ਮੌਜੂਦ ਹਨ। ਹੁਣ ਇਸ ਲਿਸਟ ‘ਚ ਯੂ-ਟਿਊਬ ਦਾ ਨਾਂ ਵੀ ਜੁੜ ਗਿਆ ਹੈ। Susan Wojiciki  ਵਲੋਂ ਅਸਤੀਫ਼ਾ ਦੇਣ ਤੋਂ ਬਾਅਦ Neal Mohan ਯੂਟਿਊਬ ਦੇ ਨਵੇਂ ਸੀ.ਈ.ਓ. ਹੋਣਗੇ।

ਦਸ ਦਈਏ ਕਿ ਨੀਲ, ਪਿਛਲੇ 9 ਸਾਲ ਤੋਂ ਯੂਟਿਊਬ ਦੀ ਸੀ.ਈ.ਓ ਰਹੀ Susan Wojiciki  ਦੀ ਥਾਂ ਲੈ ਰਹੇ ਹਨ।  Susan ਨੇ ਇਕ ਪੱਤਰ ਲਿਖ ਕੇ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ ਹੈ। ਉਸਨੇ ਆਪਣੀ ਚਿੱਠੀ ਵਿੱਚ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੀ ਹੈ। ਉਹ ਆਪਣੇ ਪਰਿਵਾਰ, ਸਿਹਤ ਅਤੇ ਨਿੱਜੀ ਪ੍ਰੋਜੈਕਟਾਂ ਬਾਰੇ ਕੁਝ ਨਵਾਂ ਕੰਮ ਕਰੇਗੀ।

Susan ਪਿਛਲੇ 9 ਸਾਲਾਂ ਤੋਂ ਯੂਟਿਊਬ ਦੀ ਸੀਈਓ ਸੀ। ਉਨ੍ਹਾਂ ਦੀ ਥਾਂ ਲੈਣ ਵਾਲੇ ਨੀਲ ਮੋਹਨ ਪਿਛਲੇ ਕਈ ਸਾਲਾਂ ਤੋਂ ਯੂ-ਟਿਊਬ ਨਾਲ ਜੁੜੇ ਹੋਏ ਹਨ। ਨੀਲ ਪਹਿਲਾਂ ਵੀ ਕੰਪਨੀ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਰਹੇ ਸੀ। ਆਓ ਜਾਣਦੇ ਹਾਂ ਨੀਲ ਮੋਹਨ ਦੀਆਂ ਕੁਝ ਖਾਸ ਗੱਲਾਂ।

* ਨੀਲ ਮੋਹਨ ਸਟੈਨਫੋਰਡ ਯੂਨੀਵਰਸਿਟੀ ਤੋਂ ਇਲੈਕਟ੍ਰਿਕ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹੈ।

* ਉਹ ਸਾਲ 2008 ਵਿੱਚ ਗੂਗਲ ਨਾਲ ਜੁੜੇ ਸੀ।

* ਇਸ ਤੋਂ ਬਾਅਦ ਸਾਲ 2015 ‘ਚ ਉਨ੍ਹਾਂ ਨੂੰ ਯੂਟਿਊਬ ਦਾ ਚੀਫ ਪ੍ਰੋਡਕਟ ਅਫਸਰ ਬਣਾਇਆ ਗਿਆ।

* ਉਹਨਾਂ ਨੇ ਯੂਟਿਊਬ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਅਗਵਾਈ ਕੀਤੀ ਹੈ। ਇੱਥੇ ਉਹਨਾਂ ਨੇ ਇੱਕ ਟੋਪ-ਨੌਚ ਪ੍ਰੋਡਕਟ ਅਤੇ UX ਟੀਮ ਤਿਆਰ ਕੀਤੀ।

* YouTube TV ਤੋਂ ਲੈਕੇ YouTube Music, Premium ਅਤੇ Shorts ਤੱਕ ਦੀ ਲਾਂਚਿੰਗ ਕਰਨ ਵਿੱਚ ਨੀਲ ਮੋਹਨ ਅਤੇ ਉਸਦੀ ਟੀਮ ਦੀ ਵੱਡੀ ਭੂਮਿਕਾ ਸੀ।

* ਨੀਲ ਇਸ ਤੋਂ ਪਹਿਲਾਂ Microsoft ਨਾਲ ਵੀ ਕੰਮ ਕਰ ਚੁੱਕੇ ਹਨ।

* ਇਸ ਤੋਂ ਪਹਿਲਾਂ ਉਹਨਾਂ ਨੇ ਡਬਲ ਕਲਿਕ ਲਈ ਲਗਭਗ 6 ਸਾਲ ਕੰਮ ਕੀਤਾ।

* ਸਾਲ 2007 ਵਿੱਚ, ਗੂਗਲ ਨੇ ਇਸ ਕੰਪਨੀ ਨੂੰ ਖਰੀਦ ਲਿਆ ਸੀ ।

* ਇਸ ਤੋਂ ਬਾਅਦ ਉਨ੍ਹਾਂ ਨੇ ਲਗਭਗ 8 ਸਾਲ ਤੱਕ ਗੂਗਲ ਦੇ ਡਿਸਪਲੇ ਅਤੇ ਵੀਡੀਓ ਐਡਵਰਟਾਈਜ਼ਿੰਗ ਦੇ ਵਾਇਸ ਪ੍ਰੈਜ਼ੀਡੈਂਟ ਵਜੋਂ ਕੰਮ ਕੀਤਾ।

ਦਸਣਯੋਗ ਹੈ ਕਿ ਨੀਲ ਮੋਹਨ ਭਾਰਤੀ ਮੂਲ ਦਾ ਅਮਰੀਕੀ ਹੈ। ਉਸਦਾ ਵਿਆਹ ਹਿਮਾ ਸਰੀਨ ਮੋਹਨ ਨਾਲ ਹੋਇਆ ਹੈ। ਯੂਟਿਊਬ ਦੇ ਸੀਈਓ ਬਣਨ ਨਾਲ ਨੀਲ ਮੋਹਨ ਭਾਰਤੀ ਮੂਲ ਦੇ ਸੀਈਓਜ਼ ਦੀ ਸੂਚੀ ਦਾ ਹਿੱਸਾ ਬਣ ਗਏ ਹਨ। ਇਸ ਸੂਚੀ ਵਿੱਚ Microsoft ਦੇ ਸੀਈਓ ਸੱਤਿਆ ਨਡੇਲਾ, Adobe ਦੇ ਸੀਈਓ ਸ਼ਾਂਤਨੂ ਨਰਾਇਣ ਅਤੇ Alphabet ਦੇ ਸੀਈਓ ਸੁੰਦਰ ਪਿਚਾਈ ਸ਼ਾਮਲ ਹਨ।

2013 ਦੀ ਇੱਕ ਰਿਪੋਰਟ ਦੇ ਅਨੁਸਾਰ, ਗੂਗਲ ਨੇ ਨੀਲ ਮੋਹਨ ਨੂੰ $100 ਕਰੋੜ ਦੇ ਸਟਾਕ ਦਿੱਤੇ ਸਨ। ਗੂਗਲ ਨੇ ਇਹ ਫੈਸਲਾ ਨੀਲ ਨੂੰ ਟਵਿਟਰ ‘ਤੇ ਜਾਣ ਤੋਂ ਰੋਕਣ ਲਈ ਲਿਆ ਸੀ। DoubleClick CEO ਅਤੇ Google Executive David Rosenblatt, 2010 ਵਿੱਚ ਟਵਿੱਟਰ ਵਿੱਚ ਸ਼ਾਮਲ ਹੋਏ ਸੀ।

ਰਿਪੋਰਟਾਂ ਮੁਤਾਬਕ ਨੀਲ ਮੋਹਨ ਨੂੰ ਉਸ ਸਮੇਂ ਟਵਿੱਟਰ ‘ਤੇ ਚੀਫ ਪ੍ਰੋਡਕਟ ਅਫਸਰ ਦੇ ਤੌਰ ‘ਤੇ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਨ੍ਹਾਂ ਨੇ ਆਪਣੇ ਪੁਰਾਣੇ ਬੌਸ David Rosenblatt ਨੂੰ ਇਸ ਪੇਸ਼ਕਸ਼ ਲਈ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਗੂਗਲ ਨੇ ਉਸ ਨੂੰ ਸਟਾਕ ਦੇ ਰੂਪ ‘ਚ 100 ਮਿਲੀਅਨ ਡਾਲਰ ਦਿੱਤੇ ਸਨ।

Tags: Resign
Previous Post

ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਆਵਾਜ਼ ਚੁੱਕਣੀ ਨੌਜਵਾਨ ਨੂੰ ਪਈ ਮਹਿੰਗੀ, ਸਿੰਘਾਂ ਨੇ ਕੀਤੀ ਕੁੱਟਮਾਰ

Next Post

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲਾਂ ਤੋਂ ਹੋਇਆ ਛੁਟਕਾਰਾ

Next Post
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲਾਂ ਤੋਂ ਹੋਇਆ ਛੁਟਕਾਰਾ

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲਾਂ ਤੋਂ ਹੋਇਆ ਛੁਟਕਾਰਾ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers