ਬਾਇਓਲਾਜੀਕਲ ਈ. ਲਿਮਟਿਡ (ਬੀ.ਈ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਕੋਵਿਡ-19 ਵੈਕਸੀਨ ‘ਕਾਰਬੇਵੈਕਸ’ ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਹੈ। ਇਸ ਦੀ ਕੀਮਤ ਵਿਚ ਜੀ.ਐਸ.ਟੀ. ਸ਼ਾਮਿਲ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦੇ ਚਲਦਿਆਂ ਉਪਯੋਗਕਰਤਾਵਾਂ ਨੂੰ ਟੈਕਸ ਅਤੇ ਟੀਕਾ ਲਗਾਉਣ ਦੇ ਟੈਕਸ ਸਮੇਤ ਪ੍ਰਤੀ ਖੁਰਾਕ ਲਈ 400 ਰੁਪਏ ਅਦਾ ਕਰਨੇ ਹੋਣਗੇ। ਇਸ ਤੋਂ ਪਹਿਲਾਂ ਨਿੱਜੀ ਟੀਕਾਕਰਨ ਕੇਂਦਰਾਂ ਵਿਚ ਟੀਕੇ ਦੇ ਉਪਯੋਗਕਰਤਾਵਾਂ ਲਈ ਕੁੱਲ ਕੀਮਤ 990 ਰੁਪਏ ਪ੍ਰਤੀ ਖੁਰਾਕ ਸੀ।
