RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਓਮੀਕਰੋਨ ਦੇ ਦੇਸ਼ ‘ਚ ਇਕੋ ਦਿਨ ‘ਚ 17 ਮਾਮਲੇ |

Jass Grewal by Jass Grewal
December 6, 2021
in ਦੇਸ਼
Reading Time: 1 min read
0 0
0

ਦੇਸ਼ ‘ਚ ਕੋਰੋਨਾ ਦਾ ਨਵਾਂ ਰੂਪ ਓਮੀਕਰੋਨ ਤੇਜ਼ੀ ਨਾਲ ਪੈਰ ਪਸਾਰਨ ਲੱਗਾ ਹੈ | ਐਤਵਾਰ ਨੂੰ ਇਕੋ ਦਿਨ ਓਮੀਕਰੋਨ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ | ਰਾਜਸਥਾਨ ‘ਚ 9, ਪੁਣੇ ‘ਚ 7 ਅਤੇ ਦਿੱਲੀ ‘ਚ ਓਮੀਕਰੋਨ ਦਾ ਇਕ ਮਾਮਲਾ ਸਾਹਮਣੇ ਆਇਆ | ਇਸ ਤਰ੍ਹਾਂ ਹੁਣ ਤੱਕ ਦੇਸ਼ ‘ਚ ਓਮੀਕਰੋਨ ਦੇ ਕੁੱਲ 21 ਮਾਮਲੇ ਸਾਹਮਣੇ ਆ ਚੁੱਕੇ ਹਨ | ਇਕ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਪੁਣੇ ‘ਚ ਨਾਈਜੀਰੀਆ ਤੋਂ ਆਏ 3 ਲੋਕਾਂ ਸਮੇਤ 7 ਮਰੀਜ਼ ਓਮੀਕਰੋਨ ਤੋਂ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਮਹਾਰਾਸ਼ਟਰ ‘ਚ ਕੋਵਿਡ-19 ਦੇ ਤਾਜ਼ਾ ਵੇਰੀਐਂਟ ਓਮੀਕਰੋਨ ਤੋਂ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 8 ਹੋ ਗਈ ਹੈ | ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ‘ਚ ਨਾਈਜੀਰੀਆ ਤੋਂ ਆਈ ਇਕ ਔਰਤ ਤੇ ਉੁਸ ਦੀਆਂ 2 ਬੇਟੀਆਂ ਵੀ ਸ਼ਾਮਿਲ ਹਨ, ਜੋ ਆਪਣੇ ਭਰਾ ਨੂੰ ਮਿਲਣ ਆਈ ਸੀ ਅਤੇ ਜਾਂਚ ਬਾਅਦ ਉਸ ਦਾ ਭਰਾ ਤੇ ਉਸ ਦੀਆਂ 2 ਬੇਟੀਆਂ ਵੀ ਓਮੀਕਰੋਨ ਤੋਂ ਪਾਜ਼ੀਟਿਵ ਪਾਈਆਂ ਗਈਆਂ ਹਨ | ਇਕੋ ਪਰਿਵਾਰ ਦੇ 6 ਜੀਆਂ ਤੋਂ ਇਲਾਵਾ ਪੁਣੇ ‘ਚ ਪਿਛਲੇ ਹਫ਼ਤੇ ਫਿਨਲੈਂਡ ਤੋਂ ਵਾਪਸ ਪਰਤਿਆ ਇਕ ਵਿਅਕਤੀ ਵੀ ਓਮੀਕਰੋਨ ਤੋਂ ਪਾਜ਼ੀਟਿਵ ਪਾਇਆ ਗਿਆ ਹੈ | ਸੂਬੇ ‘ਚ ਸਭ ਤੋਂ ਪਹਿਲਾਂ ਠਾਣੇ ਜ਼ਿਲ੍ਹੇ ਦਾ ਇਕ ਸਮੁੰਦਰੀ ਇੰਜੀਨੀਅਰ (33) ਓਮੀਕਰੋਨ ਤੋਂ ਪੀੜਤ ਪਾਇਆ ਗਿਆ ਸੀ ਜੋ 23 ਨਵੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਦਿੱਲੀ ਤੋਂ ਹੋ ਕੇ ਮੁੰਬਈ ਆਇਆ ਸੀ | ਉਧਰ ਤਨਜ਼ਾਨੀਆ ਤੋਂ ਦਿੱਲੀ ਪੁੱਜਾ ਇਕ 37 ਸਾਲਾ ਭਾਰਤੀ ਨਾਗਰਿਕ ਓਮੀਕਰੋਨ ਤੋਂ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਓਮੀਕਰੋਨ ਦਾ ਇਹ ਪਹਿਲਾ ਮਾਮਲਾ ਹੈ | ਹਸਪਤਾਲ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਮਰੀਜ਼ ਇਸ ਸਮੇਂ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ‘ਚ ਜ਼ੇਰੇ-ਇਲਾਜ ਹੈ ਅਤੇ ਇਸ ਸਮੇਂ ਹਸਪਤਾਲ ‘ਚ 17 ਕੋਵਿਡ-19 ਮਰੀਜ਼ ਤੇ 6 ਉਨ੍ਹਾਂ ਦੇ ਸੰਪਰਕ ‘ਚ ਆਏ ਲੋਕ ਦਾਖ਼ਲ ਹਨ | ਹਸਪਤਾਲ ਦੇ ਮੈਡੀਕਲ ਸੁਪਰਡੰਟ ਸੁਰੇਸ਼ ਕੁਮਾਰ ਨੇ ਦੱਸਿਆ ਕਿ ਓਮੀਕਰੋਨ ਤੋਂ ਪਾਜ਼ੀਟਿਵ ਪਾਏ ਗਏ ਇਸ ਭਾਰਤੀ ਨਾਗਰਿਕ ਨੂੰ 2 ਦਸੰਬਰ ਨੂੰ ਗਲੇ ‘ਚ ਖਰਾਸ਼, ਬੁਖਾਰ ਤੇ ਸਰੀਰ ‘ਚ ਦਰਦ ਦੇ ਹਲਕੇ ਲੱਛਣਾਂ ਨਾਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਮਰੀਜ਼ ਦੇ ਯਾਤਰਾ ਵੇਰਵਿਆਂ ਨੂੰ ਇੱਕਤਰ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਸਕੇ | ਉਧਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਲੀ ‘ਚ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣਾ ਆਉਣ ਬਾਅਦ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ | ਰਾਜਸਥਾਨ ‘ਚ ਇਕ ਅਧਿਕਾਰੀ ਨੇ ਅੱਜ ਇਕੋ ਪਰਿਵਾਰ ਦੇ 4 ਜੀਆਂ ਤੇ 5 ਹੋਰ ਲੋਕਾਂ ਸਮੇਤ ਸੂਬੇ ‘ਚ ਕੋਵਿਡ-19 ਦੇ ਨਵੇਂ ਓਮੀਕਰੋਨ ਵੇਰੀਐਂਟ ਦੇ 9 ਪਾਜ਼ੀਟਿਵ ਮਾਮਲੇ ਆਉਣ ਦੀ ਪੁਸ਼ਟੀ ਕੀਤੀ ਹੈ | ਸਿਹਤ ਸਕੱਤਰ ਵੈਭਵ ਗਲੇਰੀਆ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੇ ਸਵੈਬ ਦੇ ਨਮੂਨਿਆਂ ‘ਚ ਜੀਨੋਮ ਸੀਕਵੈਂਸਿੰਗ ਦੀ ਪੁਸ਼ਟੀ ਹੋਈ ਹੈ | ਉਨ੍ਹਾਂ ਦੱਸਿਆ ਪੀੜਤ ਪਰਿਵਾਰ ਹਾਲ ਹੀ ‘ਚ ਦੱਖਣੀ ਅਫਰੀਕਾ ਤੋਂ ਵਾਪਸ ਪਰਤਿਆ ਸੀ ਅਤੇ ਇਨ੍ਹਾਂ ਦੇ ਜੀਨੋਮ ਸੀਕਵੈਂਸਿੰਗ ਦੇ ਨਮੂਨੇ ਜੈਪੁਰ ਦੇ ਸਰਕਾਰੀ ਸਵਾਈ ਮਾਨ ਸਿੰਘ ਹਸਪਤਾਲ ‘ਚ ਭੇਜੇ ਗਏ ਸਨ |

Previous Post

ਨਾਗਾਲੈਂਡ ‘ਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਨਾਲ 14 ਨਾਗਰਿਕਾਂ ਦੀ ਮੌਤ |

Next Post

ਰੂਸ ਦੇ ਰਾਸ਼ਟਰਪਤੀ ਪੁਤਿਨ ਅੱਜ ਭਾਰਤ ਦੌਰੇ ‘ਤੇ |

Next Post
ਰੂਸ ਦੇ ਰਾਸ਼ਟਰਪਤੀ ਪੁਤਿਨ ਅੱਜ ਭਾਰਤ ਦੌਰੇ ‘ਤੇ |

ਰੂਸ ਦੇ ਰਾਸ਼ਟਰਪਤੀ ਪੁਤਿਨ ਅੱਜ ਭਾਰਤ ਦੌਰੇ 'ਤੇ |

Recent News

  • ਚੋਰਾਂ ਦੀ ਚਲਾਕੀ ਦੇਖ ਪੁਲਿਸ ਵੀ ਦੰਗ’: ਪਹਿਲਾਂ ਪੂਰੇ ਮੁਹੱਲੇ ਦੇ ਘਰਾਂ ਨੂੰ ਬਾਹਰੋਂ ਕੀਤਾ ਲਾਕ, ਫਿਰ ਲੱਖਾਂ ਦੀ ਚੋਰੀ ਨੂੰ ਦਿੱਤਾ ਅੰਜਾਮ
  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers