RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਇਕ ਹੋਰ ਬਲਾਸਟ ਨਾਲ ਦਹਿਲਾਈ ਗੁਰੂ ਨਗਰੀ ਅੰਮ੍ਰਿਤਸਰ, 5-6 ਦਿਨਾਂ ‘ਚ ਤੀਜਾ ਧਮਾਕਾ

ਇਕ ਹੋਰ ਬਲਾਸਟ ਨਾਲ ਦਹਿਲਾਈ ਗੁਰੂ ਨਗਰੀ ਅੰਮ੍ਰਿਤਸਰ, 5-6 ਦਿਨਾਂ ‘ਚ ਤੀਜਾ ਧਮਾਕਾ

Jass Grewal by Jass Grewal
May 11, 2023
in ਪੰਜਾਬ
Reading Time: 1 min read
0 0
0

ਗੁਰੂ ਨਗਰੀ ਅੰਮ੍ਰਿਤਸਰ ‘ਚ ਇਕ ਵਾਰ ਫਿਰ ਤੋਂ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਾਣਬੁੱਝ ਕੇ ਅਸ਼ਾਂਤੀ ਫੈਲਾਉਣ ਲਈ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।  ਦਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਜ਼ਦੀਕ ਸ੍ਰੀ ਗੁਰੂ ਰਾਮਦਾਸ ਸਰਾਂ ਪਿੱਛੇ ਅੱਧੀ ਰਾਤ ਨੂੰ ਇਕ ਹੋਰ ਬਲਾਸਟ ਹੋਇਆ। ਪਿਛਲੇ 5-6 ਦਿਨਾਂ ਵਿਚ ਇਹ ਤੀਜੀ ਘਟਨਾ ਹੈ। ਪਹਿਲੇ ਦੋ ਧਮਾਕੇ ਹੈਰੀਟੇਜ ਸਟਰੀਟ ਨੇੜੇ ਹੋਏ ਸਨ ਜਦਕਿ ਅੱਜ ਵਾਲੀ ਜਗ੍ਹਾ ਉਸ ਤੋਂ ਕਾਫ਼ੀ ਦੂਰ ਹੈ। ਹਾਲਾਂਕਿ, ਐਸਜੀਪੀਸੀ ਅਧਿਕਾਰੀਆਂ ਦੀ ਮਦਦ ਨਾਲ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।  ਸੀਸੀਟੀਵੀ ਫੁਟੇਜ ਵਿਚ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿਚ ਵੇਖਿਆ ਜਾ ਸਕਦਾ ਕਿ ਐਸਜੀਪੀਸੀ ਅਧਿਕਾਰੀ ਮੁਲਜ਼ਮਾਂ ਨੂੰ ਫੜ੍ਹਕੇ ਲੈਕੇ ਜਾ ਰਹੇ ਹਨ।

ਮੁੱਢਲੀ ਜਾਣਕਾਰੀ ਮੁਤਾਬਕ ਬੁੱਧਵਾਰ ਰਾਤ 12:15-12:30 ਵਜੇ ਦੇ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਨੇੜੇ ਧਮਾਕਾ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਧਮਾਕੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪੁਲਸ ਅਤੇ ਫੋਰੈਂਸਿਕ ਟੀਮ ਵੱਲੋਂ ਮੌਕੇ ‘ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਨੇੜੇ ਦੋ ਧਮਾਕੇ ਹੋਏ ਸਨ। ਇਕ ਧਮਾਕਾ ਸ਼ਨੀਵਾਰ ਰਾਤ 12 ਵਜੇ ਹੋਇਆ ਸੀ ਅਤੇ ਦੂਜਾ ਸੋਮਵਾਰ ਸਵੇਰੇ 6 ਵਜੇ ਦੇ ਕਰੀਬ ਹੋਇਆ। ਧਮਾਕੇ ਕਾਰਨ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਪਰ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਸੀ ਹੋਇਆ। ਘਟਨਾ ਤੋਂ ਬਾਅਦ ਪੰਜਾਬ ਪੁਲਸ ਦੇ ਨਾਲ ਨਾਲ ਐੱਨ.ਆਈ.ਏ. ਵੱਲੋਂ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਗਈ ਸੀ।

Previous Post

ਜਿਨਸੀ ਸ਼ੋਸ਼ਣ ਮਾਮਲੇ ‘ਚ ਜ਼ਿੰਮੇਵਾਰ ਠਹਿਰਾਏ ਗਏ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ

Next Post

ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਤੀਜੇ ਧਮਾਕੇ ਤੋਂ ਬਾਅਦ ਘਿਰੀ ਮਾਨ ਸਰਕਾਰ, SGPC ਪ੍ਰਧਾਨ ਧਾਮੀ ਨੇ ਲਗਾਏ ਇਲਜ਼ਾਮ

Next Post
ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਨੂੰ ਰੱਦ! ਐਡਵੋਕੇਟ ਧਾਮੀ ਦਾ ਵੱਡਾ ਬਿਆਨ

ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਤੀਜੇ ਧਮਾਕੇ ਤੋਂ ਬਾਅਦ ਘਿਰੀ ਮਾਨ ਸਰਕਾਰ, SGPC ਪ੍ਰਧਾਨ ਧਾਮੀ ਨੇ ਲਗਾਏ ਇਲਜ਼ਾਮ

Recent News

  • ‘ਬੱਸ ਕੁਝ ਦਿਨ ਹੋਰ….’, ਈਰਾਨ ਦੇ ਪਰਮਾਣੂ ਟਿਕਾਣਿਆਂ ‘ਤੇ ਹਮਲਾ ਕਰੇਗਾ ਇਜ਼ਰਾਈਲ; ਮਿਜ਼ਾਈਲ ਉਤਪਾਦਨ ਵੀ ਹੋਵੇਗਾ ਤਬਾਹ
  • ਹਲਵਾਰਾ ਏਅਰਪੋਰਟ ਤੋਂ ਮਈ ਮਹੀਨੇ ਤੋਂ ਸ਼ੁਰੂ ਹੋਣਗੀਆਂ ਉਡਾਣਾਂ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ
  • ‘ਜੋ ਹੁਣ ਤੱਕ ਨਹੀਂ ਬਦਲਿਆ, ਉਹ ਹੁਣ ਬਦਲੇਗਾ’; ਕੇਰਲ ’ਚ ਚੋਣ ਰੈਲੀ ਦੌਰਾਨ ਬੋਲੇ ਪੀਐਮ ਮੋਦੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers