RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਆਪ ਅਤੇ ਕਾਂਗਰਸੀ ਵਰਕਰਾਂ ‘ਚ ਚੱਲੀਆਂ ਗੋਲੀਆਂ,57 ਵਰਕਰਾਂ ‘ਤੇ ਇਰਾਦਾ ਕਤਲ ਕੇਸ |

Jass Grewal by Jass Grewal
August 20, 2021
in ਪੰਜਾਬ, ਰਾਜਨੀਤੀ
0 0
0
ਆਪ ਅਤੇ ਕਾਂਗਰਸੀ ਵਰਕਰਾਂ ‘ਚ ਚੱਲੀਆਂ ਗੋਲੀਆਂ,57 ਵਰਕਰਾਂ ‘ਤੇ ਇਰਾਦਾ ਕਤਲ ਕੇਸ |

ਮੁਹੱਲਾ ਮੁਰਾਦਪੁਰ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਕਾਰ ਅਚਾਨਕ ਝਗੜਾ ਹੋ ਗਿਆ ਅਤੇ ਨੌਬਤ ਇਥੋਂ ਤੱਕ ਪੁੱਜ ਗਈ ਕਿ ਗੋਲੀਆਂ ਚੱਲ ਪਈਆਂ, ਜਿਸ ਦੌਰਾਨ ਆਪ ਆਗੂ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਅਰੰਭ ਦਿੱਤੀ।

ਜਾਣਕਾਰੀ ਅਨੁਸਾਰ ਆਮ ਵਰਕਰਾਂ ਵੱਲੋਂ ਮੁਹੱਲਾ ਮੁਰਾਦਪੁਰ ਵਿੱਚ ਪਾਰਟੀ ਵੱਲੋਂ ਕੈਂਪ ਲਾ ਕੇ ਦੀ ਬਿਜਲੀ ਸਹੂਲਤ ਸਬੰਧੀ ਕਾਰਡ ਬਣਾਏ ਜਾ ਰਹੇ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਨਾਲ਼ ਮੁਹਾਲੀ ਦੀ ਕਾਂਗਰਸੀ ਮਹਿਲਾ ਆਗੂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜੋ ਝਗੜੇ ਤੱਕ ਪੁੱਜਦੀ ਹੋਈ ਗੋਲੀਆਂ ਚੱਲਣ ਤੱਕ ਪੁੱਜ ਗਈ, ਜਿਸ ਦੌਰਾਨ 17 ਸਾਲ ਦੇ ਲੜਕੇ ਸਣੇ ਆਪ ਆਗੂ ਨੂੰ ਗੋਲੀ ਜਾ ਲੱਗੀ।
ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਹਾਲਤ ਸਥਿਰ ਬਣੀ ਹੋਈ ਹੈ। ਮੌਕੇ ‘ਤੇ ਗੋਲੀ ਚੱਲਣ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ। ਗੋਲੀ ਚਲਾਉਣ ਵਾਲੇ ਨੌਜਵਾਨ ਦਾ ਨਾਂਅ ਰਹਿਮਤ ਸੰਧੂ ਦਸਿਆ ਜਾ ਰਿਹਾ ਹੈ, ਜੋ ਕਿ ਆਮ ਵਰਕਰ ਗੁਰਦੇਵ ਸਿੰਘ ਸੰਧੂ ਦਾ ਮੁੰਡਾ ਹੈ।

ਮੌਕੇ ‘ਤੇ ਪੁੱਜੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਆਪ ਆਗੂ ਅਤੇ ਗੋਲੀ ਚਲਾਉਣ ਤੇ ਹਥਿਆਰ ਹਵਾ ਵਿੱਚ ਲਹਿਰਾਉਣ ਤਹਿਤ ਸੱਤ ਆਪ ਪਾਰਟੀ ਨੇਤਾਵਾਂ ਸਮੇਤ 57 ਲੋਕਾਂ ਖਿਲਾਫ ਇਰਾਦਾ ਕਤਲ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਉਧਰ, ਇਸ ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੋਡੀ ਨੇ ਤਰਨਤਾਰਨ ਦੀ ਪਾਰਟੀ ਦੀ ਲੀਡਰਸ਼ਿਪ ਨੇ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ ਇਕਤਰਫ਼ਾ ਕਾਰਵਾਈ ਕੀਤੀ ਹੈ ਅਤੇ ਇਹ ਝੂਠਾ ਪਰਚਾ ਦਰਜ ਕੀਤਾ ਗਿਆ ਹੈ, ਜੋ ਕਿ ਕਾਂਗਰਸ ਪਾਰਟੀ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ।

ਦੂਜੇ ਪਾਸੇ ਤਰਨ ਤਾਰਨ ਤੋਂ ਤਰਨਤਾਰਨ ਦੇ ਕਾਂਗਰਸੀ ਵਿਧਾਇਕ ਧਰਮਬੀਰ ਅਗਨੀਹੋਤਰੀ ਦੇ ਮੁੰਡੇ ਸੰਦੀਪ ਅਗਨੀਹੋਤਰੀ ਨੇ ਦੱਸਿਆ ਕਿ ਮੁਰਾਦਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਜਦਕਿ ਗੋਲੀ ਲੱਗਣ ਨਾਲ ਕਾਂਗਰਸੀ ਵਰਕਰ ਦਾ ਮੁੰਡਾ ਜ਼ਖ਼ਮੀ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਚਾਈ ਦੇ ਆਧਾਰ ‘ਤੇ ਸਭ ਕੁਝ ਕੀਤਾ ਹੈ।

ਤਰਨਤਾਰਨ ਦੇ ਡੀਐਸਪੀ ਸੁੱਚਾ ਸਿੰਘ ਬੱਲ ਨੇ ਕਿਹਾ ਕਿ ਜੋ ਬਣਦੀ ਕਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋਈਆਂ ਹਨ, ਜੋ ਕਿ ਉੱਥੇ ਗੋਲੀਬਾਰੀ ਕਰ ਰਿਹਾ ਸੀ। ਇਸ ਮਾਮਲੇ ਵਿੱਚ ਜੋ ਵੀ ਮੁਲਜ਼ਮ ਸੀ ਉਸ ਉਪਰ ਹੀ ਮਾਮਲਾ ਦਰਜ ਕੀਤਾ ਗਿਆ ਹੈ।

Previous Post

ਅਕਾਲੀ ਦਲ ਨੇ ਗੁਰੂਹਰਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ ਨੂੰ ਐਲਾਨਿਆ ਉਮੀਦਵਾਰ

Next Post

3 ਸਾਲਾਂ ਬਾਅਦ ਗੰਨੇ ਦੇ ਭਾਅ ’ਚ ਸਿਰਫ 15 ਰੁਪਏ ਵਾਧਾ, ਕਿਸਾਨ ਬੋਲੇ ਭਾਅ ਰੱਦ |

Next Post
3 ਸਾਲਾਂ ਬਾਅਦ ਗੰਨੇ ਦੇ ਭਾਅ ’ਚ ਸਿਰਫ 15 ਰੁਪਏ ਵਾਧਾ, ਕਿਸਾਨ ਬੋਲੇ ਭਾਅ ਰੱਦ |

3 ਸਾਲਾਂ ਬਾਅਦ ਗੰਨੇ ਦੇ ਭਾਅ ’ਚ ਸਿਰਫ 15 ਰੁਪਏ ਵਾਧਾ, ਕਿਸਾਨ ਬੋਲੇ ਭਾਅ ਰੱਦ |

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers