-ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਪਾਕਿਸਤਾਨ ਨੂੰ ਦੇਣ ਵਾਲੇ ਦੋ ਜਾਸੂਸਾਂ ਨੂੰ ਪੁਲਿਸ ਨੇ ਅੰਮਿ੍ਤਸਰ ਤੋਂ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ‘ਚੋਂ ਇਕ ਕੋਲਕਾਤਾ ਦਾ ਰਹਿਣ ਵਾਲਾ ਹੈ, ਜੋ ਪਾਕਿਸਤਾਨ ‘ਚ ਵਿਆਹਿਆ ਹੋਇਆ ਸੀ ਤੇ ਆਈ.ਐਸ.ਆਈ. ਲਈ ਕੰਮ ਕਰਦਾ ਸੀ ਤੇ ਉਸ ਦਾ ਸਾਥੀ ਇਥੇ ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਬਾਹਰ ਪਿਛਲੇ 20 ਸਾਲਾਂ ਤੋਂ ਨਿੰਬੂ ਪਾਣੀ ਦੀ ਰੇਹੜੀ ਲਾਉਂਦਾ ਸੀ | ਦੋਵਾਂ ਦੀ ਸ਼ਨਾਖਤ ਜ਼ਫਰ ਰਿਆਸ ਵਾਸੀ ਬੇਨਿਆਪੁਕੁਰ ਕੋਲਕਾਤਾ ਤੇ ਮੁਹੰਮਦ ਸ਼ਮਸ਼ਾਦ ਵਾਸੀ ਪਿੰਡ ਭੇਜਾ ਜ਼ਿਲ੍ਹਾ ਮਧੇਪੁਰ ਬਿਹਾਰ ਵਜੋਂ ਹੋਈ ਹੈ | ਉਹ ਇਥੇ ਮੀਰਾਂਕੋਟ ਚੌਕ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ |
