ਬਾਬਾ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਪੈਦਾ ਹੋਈ ਸਥਿਤੀ ਤੋਂ ਬਾਅਦ ਸੂਬਾ ਪ੍ਰਸ਼ਾਸਨ ਨੇ ਬਚਾਅ ਅਤੇ ਰਾਹਤ ਕਾਰਜਾਂ ‘ਚ ਤਾਕਤ ਲਗਾ ਦਿੱਤੀ ਹੈ। ਇਸ ਦੁਖਾਂਤ ਵਿੱਚ ਹੁਣ ਤੱਕ 15 ਸ਼ਰਧਾਲੂਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ 40 ਦੇ ਕਰੀਬ ਸ਼ਰਧਾਲੂ ਅਜੇ ਵੀ ਲਾਪਤਾ ਹਨ।ਯਾਤਰਾ ਤੋਂ ਪਹਿਲਾਂ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ ਦੀਆਂ ਤਿੰਨ ਟੀਮਾਂ (ਇੱਕ ਟੀਮ ਵਿੱਚ 30 ਜਵਾਨ) ਤੋਂ ਇਲਾਵਾ ਫ਼ੌਜ ਦੀਆਂ 10 ਬਚਾਅ ਟੀਮਾਂ ਪਵਿੱਤਰ ਗੁਫ਼ਾ ਤੋਂ ਲੈਕੇ ਯਾਤਰਾ ਮਾਰਗ ਤੱਕ ਤਾਇਨਾਤ ਹਨ।
ਹੜ੍ਹ ਤੋਂ ਬਚਣ ਲਈ, ਯਾਤਰੀਆਂ ਨੇ ਆਪਣੇ ਤੰਬੂ ਛੱਡ ਦਿੱਤੇ ਅਤੇ ਪਹਾੜ ਦੀਆਂ ਢਲਾਣਾਂ ‘ਤੇ ਚੜ੍ਹ ਗਏ। ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਸਾਰੀਆਂ ਏਜੰਸੀਆਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ। ਜ਼ਖਮੀਆਂ ਨੂੰ ਏਅਰਲਿਫਟ ਕੀਤਾ ਜਾ ਰਿਹਾ ਹੈ।

ਅਮਰਨਾਥ ਹਾਦਸੇ ਦੇ ਸਿਲਸਿਲੇ ‘ਚ ਕਸ਼ਮੀਰ ਡਾਇਰੈਕਟੋਰੇਟ ਆਫ ਹੈਲਥ ਨੇ ਵਿਭਾਗ ‘ਚ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀ ਛੁੱਟੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਡਾਇਰੈਕਟੋਰੇਟ ਨੇ ਕਿਹਾ ਹੈ ਕਿ ਭਾਵੇਂ ਸਥਾਈ ਹੋਵੇ ਜਾਂ ਠੇਕਾ, ਸਾਰੇ ਕਰਮਚਾਰੀ ਅਗਲੇ ਹੁਕਮਾਂ ਤੋਂ ਛੁੱਟੀ ਨਹੀਂ ਲੈਣਗੇ।
ਸਾਰੇ ਅਧਿਕਾਰੀਆਂ ਨੂੰ ਮੋਬਾਈਲ ਫ਼ੋਨ 24 ਘੰਟੇ ਚਾਲੂ ਰੱਖਣ ਦੇ ਹੁਕਮ ਦਿੱਤੇ ਗਏ ਹਨ। ਦੂਜੇ ਪਾਸੇ ਬੱਦਲ ਫਟਣ ਤੋਂ ਬਾਅਦ ਬਚਾਅ ਕਾਰਜਾਂ ‘ਚ ਕਰੀਬ ਪੰਜ ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਹੈਲਪਲਾਈਨ ਨੰਬਰ ਕੀਤੇ ਜਾਰੀ
NDRF : 011-23438252, 23438253
Kashmir Divisional Helpline :0194-2496240
Shrine Board Helpline : 0194-2313149
Joint Police Control Room Pahalgam:9596779039, 9797796217, 01936243233,01936243018
Police control room Anantnag: 9596777669, 9419051940, 01932225870, 01932222870



