RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

WHO ਵਲੋਂ ‘ਕੋਵੈਕਸੀਨ’ ਨੂੰ ਮਨਜ਼ੂਰੀ |

Jass Grewal by Jass Grewal
November 4, 2021
in ਦੇਸ਼
Reading Time: 1 min read
0 0
0

ਭਾਰਤ ‘ਚ ਬਣੀ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਦੀ ਐਮਰਜੈਂਸੀ ਵਰਤੋਂ ਨੂੰ ਹਰੀ ਝੰਡੀ ਦੇ ਦਿੱਤੀ ਹੈ | ਸਿਹਤ ਸੰਗਠਨ ਦੀ ਟੈਕਨੀਕਲ ਕਮੇਟੀ ਨੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਸੂਚੀ (ਈ.ਯੂ.ਐਲ) ‘ਚ ਸ਼ਾਮਿਲ ਕਰ ਲਿਆ ਹੈ | ਇਸ ਤੋਂ ਪਹਿਲਾਂ ਕਮੇਟੀ 2 ਵਾਰ ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈੱਕ ਤੋਂ ਸਪੱਸ਼ਟੀਕਰਨ ਮੰਗ ਚੁੱਕੀ ਹੈ | ਇਸ ਸਬੰਧੀ ਖਬਰ ਏਜੰਸੀ ਪੀ.ਟੀ.ਆਈ. ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਸਮੂਹ ਨੇ ਭਾਰਤ ਬਾਇਓਟੈਕ ਦੀ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਨੂੰ ਹੰਗਾਮੀ ਵਰਤੋਂ ਦੀ ਸੂਚੀ ‘ਚ ਸ਼ਾਮਿਲ ਕਰਨ ਦੀ ਸਿਫਾਰਸ਼ ਕੀਤੀ | ਬੀਤੇ ਹਫ਼ਤੇ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਸਮੂਹ ਨੇ ਸਵਦੇਸ਼ੀ ਕੋਵਿਡ ਰੋਕੂ ਟੀਕੇ ‘ਕੋਵੈਕਸੀਨ’ ਨੂੰ ਐਮਰਜੈਂਸੀ ਵਰਤੋਂ ਦੀ ਸੂਚੀ ‘ਚ ਸ਼ਾਮਿਲ ਕਰਨ ਲਈ ਅੰਤਿਮ ਲਾਭ ਜੋਖ਼ਮ ਕਰਨ ਵਾਸਤੇ ਭਾਰਤ ਬਾਇਓਟੈੱਕ ਤੋਂ ਸਪੱਸ਼ਟੀਕਰਨ ਮੰਗਿਆ ਸੀ | ਹੁਣ ਤੱਕ 6 ਟੀਕਿਆਂ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਮਨਜ਼ੂਰੀ ਮਿਲ ਚੁੱਕੀ ਹੈ, ਜਿਨ੍ਹਾਂ ‘ਚ ਫਾਈਜ਼ਰ/ ਬਾਇਓਐੱਨਟੈੱਕ ਦੀ ਕੋਮਿਨਰਨੇਟੀ, ਐਸਟ੍ਰਾਜ਼ੈਨੇਕਾ ਦੀ ਕੋਵੀਸ਼ੀਲਡ, ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ, ਮੋਡਰਨਾ ਦੀ ਐੱਮ.ਆਰ.ਐੱਨ.ਏ.-1273, ਸਿਨੋਫਾਰਮ ਦੀ ਬੀ. ਬੀ. ਆਈ. ਬੀ. ਪੀ.-ਕੋਰਵੀ ਤੇ ਸਿਨੋਵੈਕ ਦੀ ਕੋਰੋਨਾਵੈਕ ਸ਼ਾਮਿਲ ਹਨ | ਹਾਲਾਂਕਿ ਅਜਿਹੇ ਕਈ ਦੇਸ਼ ਹਨ, ਜਿਨ੍ਹਾਂ ਕੌਮਾਂਤਰੀ ਯਾਤਰਾ ਨੂੰ ਆਸਾਨ ਬਣਾਉਣ ਤੇ ਯਾਤਰੀਆਂ ਨੂੰ ਆਪਣੇ ਦੇਸ਼ਾਂ ‘ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇਣ ਲਈ ‘ਕੋਵੈਕਸੀਨ’ ਨੂੰ ਮਨਜ਼ੂਰੀ ਦਿੱਤੀ ਹੈ | ਇਨ੍ਹਾਂ ਦੇਸ਼ਾਂ ‘ਚ ਗੁਆਨਾ, ਈਰਾਨ, ਮਾਰੀਸ਼ਸ, ਮੈਕਸੀਕੋ, ਨਿਪਾਲ, ਪਰਾਗਵੇ, ਫਿਲਪੀਨ, ਜ਼ਿੰਬਾਬਵੇ, ਆਸਟ੍ਰੇਲੀਆ, ਓਮਾਨ, ਸ੍ਰੀਲੰਕਾ, ਐਸਟੋਨੀਆ ਤੇ ਯੂਨਾਨ ਸ਼ਾਮਿਲ ਹਨ | ਭਾਰਤ ਬਾਇਓਟੈੱਕ ਦੇ ਕੋਵੈਕਸੀਨ ਤੇ ਐਸਟ੍ਰਾਜ਼ੈਨੇਕਾ-ਆਕਸਫੋਰਡ ਯੂਨੀਵਰਸਿਟੀ ਦੇ ਕੋਵੀਸ਼ੀਲਡ ਭਾਰਤ ‘ਚ ਵਿਆਪਕ ਰੂਪ ‘ਚ ਇਸਤੇਮਾਲ ਕੀਤੇ ਜਾਣ ਵਾਲੇ 2 ਟੀਕੇ ਹਨ | ਆਸਟ੍ਰੇਲੀਆ ਕੋਵੀਸ਼ੀਲਡ ਨੂੰ ਪਹਿਲਾਂ ਹੀ ਮਾਨਤਾ ਦੇ ਚੁੱਕਾ ਹੈ |
ਕੋਵੈਕਸੀਨ ਦੀ ਮਿਆਦ ਹੁਣ 12 ਮਹੀਨੇ
ਭਾਰਤ ਬਾਇਓਟੈਕ ਨੇ ਦੱਸਿਆ ਕਿ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐਸ.ਸੀ.ਓ.) ਨੇ ਉਸ ਦੀ ਕੋਵਿਡ-19 ਵੈਕਸੀਨ ਕੋਵੈਕਸੀਨ ਦੀ ਮਿਆਦ (ਸ਼ੈਲਫ ਲਾਈਫ) ਨੂੰ ਨਿਰਮਾਣ ਦੀ ਮਿਤੀ ਤੋਂ 12 ਮਹੀਨਿਆਂ ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਕੋਵੈਕਸੀਨ ਦੀ ‘ਸ਼ੈਲਫ ਲਾਈਫ’ ਦੇ ਵਾਧੇ ਦੀ ਇਹ ਮਨਜ਼ੂਰੀ ਵਾਧੂ ਸਥਿਰਤਾ ਡਾਟਾ ਦੀ ਉਪਲਬਧਤਾ ‘ਤੇ ਆਧਾਰਿਤ ਹੈ, ਜੋ ਕਿ ਭਾਰਤ ਬਾਇਓਟੈੱਕ ਵਲੋਂ ਸੀ.ਡੀ.ਐਸ.ਸੀ.ਓ. ਨੂੰ ਜਮ੍ਹਾ ਕਰਵਾਇਆ ਗਿਆ ਸੀ |

Previous Post

ਪੈਟਰੋਲ 5 ਤੇ ਡੀਜ਼ਲ 10 ਰੁਪਏ ਸਸਤਾ |

Next Post

ਅਮਰੀਕੀ ਸੰਸਦ ‘ਚ 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਸ਼ਰਧਾਂਜਲੀ |

Next Post
ਅਮਰੀਕੀ ਸੰਸਦ ‘ਚ 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਸ਼ਰਧਾਂਜਲੀ |

ਅਮਰੀਕੀ ਸੰਸਦ 'ਚ 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਸ਼ਰਧਾਂਜਲੀ |

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers