ਪੰਜਾਬ ‘ਚ ਮਾਨਸੂਨ ਦੇ ਲਗਾਤਾਰ ਪ੍ਰਭਾਵ ਕਾਰਨ ਵੱਖ-ਵੱਖ ਜ਼ਿਲਿਆਂ ‘ਚ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਇਕੱਲੇ ਪਿਛਲੇ 5 ਦਿਨਾਂ ਵਿਚ ਕਰੀਬ 50 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਮੌਨਸੂਨ ਸੀਜ਼ਨ ਦੌਰਾਨ ਮਾਈਨਸ 15 ਫੀਸਦੀ ‘ਤੇ ਚੱਲ ਰਿਹਾ ਸੀ, ਉਹ ਕੋਟਾ ਪੂਰਾ ਹੋ ਗਿਆ ਹੈ।
ਰਿਕਾਰਡ ਅਨੁਸਾਰ ਸੂਬੇ ਵਿੱਚ 1 ਜੂਨ ਤੋਂ 20 ਸਤੰਬਰ ਤੱਕ ਸਵੇਰੇ 8.30 ਵਜੇ ਤੱਕ 404 ਮਿਲੀਮੀਟਰ ਬਾਰਿਸ਼ ਹੋਈ ਹੈ ਅਤੇ ਇਹ ਹੁਣ ਤੱਕ ਦੀ ਆਮ ਬਾਰਿਸ਼ ਨਾਲੋਂ ਸਿਰਫ਼ 3 ਫੀਸਦੀ ਘੱਟ ਹੈ। 22 ਅਤੇ 23 ਸਤੰਬਰ ਨੂੰ ਵੀ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਮਾਨਸੂਨ ਦੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ ‘ਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ, ਜਦੋਂ ਕਿ ਘੱਟੋ-ਘੱਟ ਤਾਪਮਾਨ 23 ਤੋਂ 27 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ।

