RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

Breaking : ਗੈਂਗਸਟਰ ਜੈਪਾਲ ਭੁੱਲਰ ਦਾ ਹੋਇਆ ਸਸਕਾਰ, ਛੋਟੇ ਭਰਾ ਨੇ ਦਿੱਤੀ ਚਿਤਾ ਨੂੰ ਅਗਨੀ

Jass Grewal by Jass Grewal
June 23, 2021
in ਪੰਜਾਬ
Reading Time: 1 min read
0 0
0

ਬੀਤੇ ਕੱਲ੍ਹ PGI ਚੰਡੀਗੜ੍ਹ ਤੋਂ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।ਜੈਪਾਲ ਭੁੱਲਰ ਦੇ ਛੋਟੇ ਭਰਾ ਅੰਮ੍ਰਿਤ ਭੁੱਲਰ ਨੇ ਆਪਣੇ ਭਰਾ ਦੀਆਂ ਅੰਤਿਮ ਰਸਮਾਂ ਨਿਭਾਈਆਂ ਤੇ ਉਸ ਦੀ ਚਿਖਾ ਨੂੰ ਅਗਨੀ ਦਿੱਤੀ। ਅੰਮ੍ਰਿਤ ਭੁੱਲਰ ਨੂੰ ਕੱਲ੍ਹ ਬਠਿੰਡਾ ਜੇਲ੍ਹ ਤੋਂ ਸਖ਼ਤ ਸੁਰੱਖਿਆ ਹੇਠ ਭਰਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਪੁਲਿਸ ਨੇ ਅੰਮ੍ਰਿਤਪਾਲ ਦੀਆਂ ਹੱਥਕੜ੍ਹੀਆਂ ਨਹੀਂ ਖੋਲੀਆਂ। ਅੰਤਿਮ ਰਸਮਾਂ ਨਿਭਾਉਣ ਮੌਕੇ ਅੰਮ੍ਰਿਤਪਾਲ ਨੇ ਭਰਾ ਦਾ ਘੜਾ ਹੱਥਕੜ੍ਹੀਆਂ ਲੱਗੀਆਂ ਵਿਚ ਹੀ ਭੰਨਿਆ ਅਤੇ ਭਰਾ ਦੀ ਚਿਤਾ ਨੂੰ ਅੱਗ ਦੇਣ ਮੌਕੇ ਵੀ ਬੱਝੀਆਂ ਹੱਥਕੜੀਆਂ ਵਿਚ ਦੋ ਪੁਲਿਸ ਮੁਲਾਜ਼ਮ ਨਾਲ ਹੀ ਇਹ ਰਸਮ ਨਿਭਾਉਂਦੇ ਦੇਖੇ ਗਏ।

ਪੀਜੀਆਈ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਦੀ 7 ਪੇਜਾਂ ਦੀ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਭੁੱਲਰ ਦੀ ਮੌਤ ਬੁਲੇਟ ਗੋਲੀ ਲੱਗਣ ਨਾਲ ਹੀ ਹੋਈ ਹੈ। ਇਥੇ ਅਹਿਮ ਗੱਲ ਇਹ ਹੈ ਕਿ ਪੀਜੀਆਈ ਦੇ ਡਾਕਟਰਾਂ ਦੇ ਬੋਰਡ ਨੂੰ ਕੋਲਕਾਤਾ ਵਿੱਚ ਹੋਏ ਪੋਸਟਮਾਰਟਮ ਦੀ ਰਿਪੋਰਟ ਦੀ ਕਾਪੀ ਨਹੀਂ ਸੌਂਪੀ ਗਈ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪਹਿਲੀ ਰਿਪੋਰਟ ਕੀ ਲਿਖਿਆ ਹੈ।

ਰਿਪੋਰਟ ਵਿੱਚ ਸਾਫ ਕਿਹਾ ਗਿਆ ਹੈ ਕਿ ਗੋਲੀਆਂ ਲੱਗਣ ਨਾਲ ਹੀ ਹੋਈ ਹੈ। ਜ਼ਿਆਦਾ ਜ਼ਖਮ ਗੋਲੀਆਂ ਦੇ ਹੀ ਹਨ। ਉਸ ਦੇ ਸਰੀਰ ਵਿੱਚੋਂ ਮੈਟਲ ਵੀ ਮਿਲੇ ਹਨ। ਉਥੇ ਹੀ ਪਰਿਵਾਰ ਵੱਲੋਂ ਜਿਹੜੀ ਭੁੱਲਰ ਦੀ ਖੱਬੀ ਬਾਂਹ ਟੁੱਟਣ ਦੀ ਗੱਲ ਕਹੀ ਗਈ ਸੀ, ਉਸ ਬਾਰੇ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵੀ ਗੋਲੀ ਲੱਗਣ ਕਰਕੇ ਹੀ ਹੋਇਆ ਸੀ।

ਹਾਲਾਂਕਿ ਭੁੱਲਰ ਦਾ ਪਰਿਵਾਰ ਅਜੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ ਹੈ ਕਿ ਐਨਕਾਊਂਟਰ ਤੋ ਪਹਿਲਾਂ ਗੈਂਗਸਟਰ ਨਾਲ ਤਸ਼ੱਦਦ ਨਹੀਂ ਹੋਇਆ ਸੀ। ਕੱਲ੍ਹ ਰਾਤ ਹੀ ਇਹ ਰਿਪੋਰਟ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਉਥੇ ਹੀ ਅੱਜ ਗੈਂਗਸਟਰ ਭੁੱਲਰ ਦਾ ਅੰਤਿਮ ਸੰਸਕਾਰ ਹੋਵੇਗਾ। ਦੱਸ ਦੇਈਏ ਕਿ ਪਰਿਵਾਰ ਦਾ ਕਹਿਣਾ ਸੀ ਕਿ ਐਨਕਾਊਂਟਰ ਤੋਂ ਪਹਿਲਾਂ ਭੁੱਲਰ ‘ਤੇ ਤਸ਼ੱਦਦ ਕੀਤਾ ਗਿਆ ਸੀ। ਉਸ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਸੀ।

Tags: punjabpunjabi news
Previous Post

ਸਾਬਕਾ ਪ੍ਰਧਾਨਮੰਤਰੀ H. D. Deve Gowda ਨੂੰ ਅਦਾਲਤ ਨੇ ਦਿੱਤਾ ਝੱਟਕਾ, ਭਰਨਾ ਪਵੇਗਾ 2 ਕਰੋੜ ਦਾ ਹਰਜਾਨਾ

Next Post

ਕਾਂਗਰਸ ਸਰਕਾਰ ਦੇ 16 ਲੱਖ ਨੌਕਰੀਆਂ ਦੇ ਦਾਅਵੇ ‘ਤੇ ਆਪ ਵੱਲੋਂ ਲਈ RTI ‘ਚ ਹੈਰਾਨਕੁਨ ਖੁਲਾਸਾ

Next Post
ਕਾਂਗਰਸ ਸਰਕਾਰ ਦੇ 16 ਲੱਖ ਨੌਕਰੀਆਂ ਦੇ ਦਾਅਵੇ ‘ਤੇ ਆਪ ਵੱਲੋਂ ਲਈ RTI ‘ਚ ਹੈਰਾਨਕੁਨ ਖੁਲਾਸਾ

ਕਾਂਗਰਸ ਸਰਕਾਰ ਦੇ 16 ਲੱਖ ਨੌਕਰੀਆਂ ਦੇ ਦਾਅਵੇ 'ਤੇ ਆਪ ਵੱਲੋਂ ਲਈ RTI 'ਚ ਹੈਰਾਨਕੁਨ ਖੁਲਾਸਾ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers