RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਗਿੱਲ ਦੀਆਂ ਵਧੀਆਂ ਮੁਸ਼ਕਿਲਾਂ, ਸੀਬੀਆਈ ਨੇ ਕੀਤਾ ਗ੍ਰਿਫ਼ਤਾਰ

ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਗਿੱਲ ਦੀਆਂ ਵਧੀਆਂ ਮੁਸ਼ਕਿਲਾਂ, ਸੀਬੀਆਈ ਨੇ ਕੀਤਾ ਗ੍ਰਿਫ਼ਤਾਰ

Jass Grewal by Jass Grewal
March 7, 2023
in ਦੇਸ਼
Reading Time: 1 min read
0 0
0

ਫਿਜੀ ਦੇਸ਼ ਤੋਂ ਡਿਪੋਰਟ ਹੋਣ ਤੋਂ ਬਾਅਦ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਗਿੱਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।  ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਸੀਬੀਆਈ ਨੇ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੀਡੀਆ ਰਿਪੋਰਟਾਂ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਹਰਚੰਦ ਗਿੱਲ ਨੂੰ ਬਹੁ-ਕਰੋੜੀ ਚਿੱਟ ਫੰਡ ਘੁਟਾਲੇ ਦੀ ਜਾਂਚ ਦੇ ਮੱਦੇਨਜ਼ਰ ਫਿਜੀ ਤੋਂ ਭਾਰਤ ਹਵਾਲੇ ਕੀਤਾ ਗਿਆ ਹੈ।  ਗਿੱਲ ਨੂੰ ਸੋਮਵਾਰ ਦੇਰ ਰਾਤ ਫਿਜੀ ਤੋਂ ਲਿਆਂਦਾ ਗਿਆ ਸੀ, ਜਿਸ ਨੂੰ ਸੀਬੀਆਈ ਦੁਆਰਾ ਵਿਦੇਸ਼ਾਂ ਵਿੱਚ ਰਹਿੰਦੇ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਤ੍ਰਿਸ਼ੂਲ’ ਤਹਿਤ ਦੀਪ ਸਮੂਹ ਤੋਂ ਡਿਪੋਰਟ ਕੀਤਾ ਗਿਆ ਸੀ। ਸੀਬੀਆਈ ਦਾ ਦਾਅਵਾ ਹੈ ਕਿ ਪਿਛਲੇ ਸਾਲ ਇਸ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਰੀਬ 30 ਭਗੌੜਿਆਂ ਨੂੰ ਅਪਰੇਸ਼ਨ ਤਹਿਤ ਸਫਲਤਾਪੂਰਵਕ ਭਾਰਤ ਲਿਆਂਦਾ ਗਿਆ ਹੈ।

ਏਜੰਸੀ ਨੇ ਪਰਲਜ਼ ਗਰੁੱਪ ਅਤੇ ਇਸ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਵਿਰੁੱਧ 19 ਫਰਵਰੀ 2014 ਨੂੰ ਭੋਲੇ ਭਾਲੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਿਵੇਸ਼ਾਂ ਦੇ ਬਦਲੇ ਜ਼ਮੀਨ ਦੀ ਪੇਸ਼ਕਸ਼ ਕਰਕੇ ਕਰੋੜਾਂ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਜਾਂਚ ਸ਼ੁਰੂ ਕੀਤੀ ਸੀ। ਏਜੰਸੀ ਦਾ ਦੋਸ਼ ਹੈ ਕਿ ਕੰਪਨੀ ਨੇ ਦੇਸ਼ ਭਰ ਦੇ ਇਨ੍ਹਾਂ ਨਿਵੇਸ਼ਕਾਂ ਨੂੰ ਧੋਖਾ ਦੇ ਕੇ 60,000 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਗਾਇਆ। ਏਜੰਸੀ ਨੇ ਉਪਰੋਕਤ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਪਹਿਲਾਂ ਦਰਜ ਕੀਤੀ ਮੁਢਲੀ ਜਾਂਚ ਨੂੰ ਬਦਲਣ ਤੋਂ ਬਾਅਦ ਪਰਲਜ਼ ਗਰੁੱਪ ਦੇ ਤਤਕਾਲੀ ਚੇਅਰਮੈਨ/ਸੀਐਮਡੀ ਅਤੇ ਪ੍ਰਮੋਟਰ/ਡਾਇਰੈਕਟਰ ਅਤੇ ਹੋਰਾਂ ਵਿਰੁੱਧ 19 ਫਰਵਰੀ, 2019 ਨੂੰ ਕੇਸ ਦਰਜ ਕੀਤਾ ਸੀ।

Tags: Arrest
Previous Post

ਕੋਟਕਪੂਰਾ ਗੋਲੀਕਾਂਡ ਮਾਮਲਾ: ਬਾਦਲਾਂ ਨੂੰ ਸੰਮਨ ਜਾਰੀ, ਹੁਣ ਸੁਲਝਣਗੀਆਂ ਉਲਝੀਆਂ ਗੁੱਥੀਆਂ

Next Post

ਕਾਮੇਡੀ ਕਿੰਗ ਕਪਿਲ ਸ਼ਰਮਾ ਪਹੁੰਚੇ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

Next Post
ਕਾਮੇਡੀ ਕਿੰਗ ਕਪਿਲ ਸ਼ਰਮਾ ਪਹੁੰਚੇ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਕਾਮੇਡੀ ਕਿੰਗ ਕਪਿਲ ਸ਼ਰਮਾ ਪਹੁੰਚੇ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers