RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਚੰਡੀਗੜ੍ਹ

ਅੱਜ ਤੋਂ ਚੰਡੀਗੜ੍ਹ ‘ਚ G-20 ਸਿਖਰ ਸੰਮੇਲਨ ਦਾ ਆਗਾਜ਼, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਰ ਰਹੇ ਅਗਵਾਈ 

ਅੱਜ ਤੋਂ ਚੰਡੀਗੜ੍ਹ 'ਚ G-20 ਸਿਖਰ ਸੰਮੇਲਨ ਦਾ ਆਗਾਜ਼, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਰ ਰਹੇ ਅਗਵਾਈ 

Jass Grewal by Jass Grewal
January 30, 2023
in ਚੰਡੀਗੜ੍ਹ
0 0
0
ਅੱਜ ਤੋਂ ਚੰਡੀਗੜ੍ਹ ‘ਚ G-20 ਸਿਖਰ ਸੰਮੇਲਨ ਦਾ ਆਗਾਜ਼, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਰ ਰਹੇ ਅਗਵਾਈ 

ਅੱਜ ਚੰਡੀਗੜ੍ਹ ਵਿਚ ਜੀ-20 ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੋ ਰੋਜ਼ਾ ਸੰਮੇਲਨ ਵਿਚ ਵਿਚ 20 ਦੇਸ਼ਾਂ ਤੋਂ 100 ਦੇ ਕਰੀਬ ਡੈਲੀਗੇਟਸ ਹਿੱਸਾ ਲੈਣਗੇ। ਭਾਰਤ ਦੀ ਪ੍ਰਧਾਨਗੀ ‘ਚ ਜੀ-20 ਦੇ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਕਾਰਜ ਸਮੂਹ ਦੀ 30 ਅਤੇ 31 ਜਨਵਰੀ ਨੂੰ ਹੋਣ ਵਾਲੀ ਬੈਠਕ ਪੂਰੀ ਤਰ੍ਹਾਂ ਸੰਸਾਰਿਕ ਆਰਥਿਕ ਚੁਣੌਤੀਆਂ ’ਤੇ ਚਰਚਾ ਅਤੇ ਹੱਲ ਸੁਝਾਉਣ ’ਤੇ ਕੇਂਦਰਿਤ ਰਹੇਗੀ। ਕਾਰਜ ਸਮੂਹ ਵਲੋਂ ਜੀ-20 ਵਿੱਤ ਟਰੈਕ ਦੇ ਤਹਿਤ ਮਹੱਤਵਪੂਰਣ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਰੱਖਿਆ ਜਾਂਦਾ ਹੈ ਤਾਂ ਕਿ ਕਮਜ਼ੋਰ ਦੇਸ਼ਾਂ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਦਾ ਹੱਲ ਹੋ ਸਕੇ। 2 ਦਿਨਾਂ ਬੈਠਕ ‘ਚ ਹਿੱਸਾ ਲੈਣ ਲਈ ਜੀ-20 ਦੇ ਮੈਬਰਾਂ, ਸੱਦੇ ਹੋਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਲਗਭਗ 100 ਪ੍ਰਤਿਨਿਧੀ ਚੰਡੀਗੜ੍ਹ ਪਹੁੰਚਣਗੇ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿੱਤ ਮੰਤਰਾਲੇ ਦੇ ਸੰਯੁਕਤ ਸਕੱਤਰ ਬੀ. ਪੁਰੁਸ਼ਾਰਥਾ, ਵਿੱਤ ਮੰਤਰਾਲੇ ਦੇ ਆਰਥਿਕ ਸਲਾਹਕਾਰ ਅਨੂੰ ਪੀ. ਮਥਾਈ ਨੇ ਦੱਸਿਆ ਕਿ ਬੈਠਕ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਖ਼ੁਰਾਕ ਪ੍ਰੋਸੈਸਿੰਗ ਉਦਯੋਗ ਮੰਤਰੀ ਪਸ਼ੁਪਤੀ ਕੁਮਾਰ ਪਾਰਸ ਕਰਨਗੇ। 2 ਦਿਨਾਂ ਬੈਠਕ ਦੌਰਾਨ ਚਰਚਾ, ਸੰਯੁਕਤ ਰੂਪ ਨਾਲ ਵਿੱਤ ਮੰਤਰਾਲੇ ਅਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਅਤੇ ਨਾਲ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਕਾਰਜ ਸਮੂਹ ਦੇ ਸਾਥੀ ਪ੍ਰਧਾਨਾਂ, ਫ਼ਰਾਂਸ ਅਤੇ ਦੱਖਣ ਕੋਰੀਆ ਵਲੋਂ ਸੰਚਾਲਿਤ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਬੈਠਕ ‘ਚ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਦੀ ਸਥਿਰਤਾ ਅਤੇ ਤਾਲਮੇਲ ਨੂੰ ਵਧਾਉਣ ਦੇ ਤਰੀਕਿਆਂ ਅਤੇ 21ਵੀਆਂ ਸਦੀ ਦੀਆਂ ਸੰਸਾਰਕ ਚੁਣੌਤੀਆਂ ਦੇ ਹੱਲ ਲਈ ਇਸ ਨੂੰ ਕਿੰਝ ਯੋਗ ਬਣਾਇਆ ਜਾਵੇ, ਇਸ ’ਤੇ ਚਰਚਾ ਹੋਵੇਗੀ। ਬੈਠਕ ‘ਚ ਗਰੀਬ ਅਤੇ ਕਮਜ਼ੋਰ ਦੇਸ਼ਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦੇ ਤਰੀਕੇ ਲੱਭਣ ’ਤੇ ਵੀ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੀ-20 ਕਾਰਜ ਸਮੂਹ ਦੀ ਬੈਠਕ ਮੌਕੇ ‘ਸੈਂਟਰਲ ਬੈਂਕ ਡਿਜੀਟਲ ਮੁਦਰਾਵਾਂ (ਸੀ.ਬੀ.ਡੀ.ਸੀ.); ਮੌਕੇ ਅਤੇ ਚੁਣੌਤੀਆਂ’ ਨਾਮਕ ਜੀ-20 ਦਾ ਇਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ। ਇਸ ਆਯੋਜਨ ਦਾ ਮਕਸਦ ਦੇਸ਼ ਦੇ ਅਨੁਭਵਾਂ ਨੂੰ ਸਾਂਝਾ ਕਰਨਾ ਅਤੇ ਸੀ. ਬੀ. ਡੀ. ਸੀ. ਬਾਰੇ ਡੂੰਘੀ ਸਮਝ ਵਿਕਸਿਤ ਕਰਨਾ ਹੈ।

Tags: ChandigarhMeetingpunjabi newsUnion Minister
Previous Post

ਵਿਰੋਧ ਵਿਚਾਲੇ ਰਾਮ ਰਹੀਮ ਦੇ ਸਤਿਸੰਗ ਲੋਕਾਂ ਦਾ ਠਾਠਾਂ ਮਾਰਦਾ ਇਕੱਠ, ਸੰਗਤ ‘ਚ ਭਾਰੀ ਉਤਸ਼ਾਹ

Next Post

ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧੀਆਂ ਨੂੰ ਸਵਾਲ, ਪੰਜਾਬ ‘ਤੇ ਕਰਜ਼ਾ ਕਿਵੇਂ ਚੜ੍ਹਿਆ?

Next Post
ਜਲਦ ਸ਼ੁਰੂ ਹੋਵੇਗੀ ‘ਸਰਕਾਰ ਤੁਹਾਡੇ ਦੁਆਰ’ ਯੋਜਨਾ, CM ਮਾਨ ਦਾ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧੀਆਂ ਨੂੰ ਸਵਾਲ, ਪੰਜਾਬ 'ਤੇ ਕਰਜ਼ਾ ਕਿਵੇਂ ਚੜ੍ਹਿਆ?

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers