RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਖਤਰਨਾਕ ਚਾਈਨਾ ਡੋਰ ਦਾ ਸ਼ਿਕਾਰ ਹੋਇਆ ਟਿਊਸ਼ਨ ਜਾਂਦਾ ਬੱਚਾ, ਪੁਲਿਸ ਨੇ ਦੁਕਾਨਦਾਰ ’ਤੇ ਕੀਤਾ ਐਕਸ਼ਨ

ਖਤਰਨਾਕ ਚਾਈਨਾ ਡੋਰ ਦਾ ਸ਼ਿਕਾਰ ਹੋਇਆ ਟਿਊਸ਼ਨ ਜਾਂਦਾ ਬੱਚਾ, ਪੁਲਿਸ ਨੇ ਦੁਕਾਨਦਾਰ ’ਤੇ ਕੀਤਾ ਐਕਸ਼ਨ

Jass Grewal by Jass Grewal
January 10, 2023
in ਪੰਜਾਬ
Reading Time: 1 min read
0 0
0

ਖਤਰਨਾਕ ਚਾਈਨਾ ਡੋਰ ਕਾਰਨ ਵਾਪਰ ਰਹੇ ਹਾਦਸੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਹਨਾਂ ਹਾਸਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ DGP ਗੌਰਵ ਯਾਦਵ ਨੇ ਸੂਬੇ ’ਚ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ ਪਰ ਫਿਰ ਵੀ ਦੁਕਾਨਦਾਰ ਚੰਦ ਪੈਸਿਆਂ ਲਈ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖੇਡ ਰਹੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਬਾਗੜੀਆਂ ਤੋਂ ਸਾਹਮਣੇ ਆਇਆ ਹੈ ਜਿਥੇ ਟਿਊਸ਼ਨ ’ਤੇ ਜਾ ਰਹੇ ਬੱਚੇ ਦੇ ਮੂੰਹ ਵਿਚ ਚਾਈਨਾ ਡੋਰ ਫਸ ਜਾਣ ਕਰਕੇ ਬੱਚੇ ਦਾ ਮੂੰਹ ਕੱਟਿਆ ਗਿਆ।  ਜ਼ਖਮੀ ਬੱਚੇ ਦੇ ਮੂੰਹ ’ਤੇ 16 ਟਾਂਕੇ ਲਗਾਉਂਣੇ ਪਏ।

ਜ਼ਖਮੀ ਬੱਚੇ ਦੇ ਪਰਿਵਾਰਿਕ ਮੈਂਬਰ ਦਾ ਕਹਿਣਾ ਸੀ ਕਿ ਸਰਕਾਰ ਨੇ ਚਾਇਨਾ ਡੋਰ ਵੇਚਣ ’ਤੇ ਪਾਬੰਧੀ ਲਗਾ ਰੱਖੀ ਹੈ ਪਰ ਫਿਰ ਵੀ ਇਹ ਡੋਰ ਵਿਕ ਰਹੀ ਹੈ ਅਤੇ ਇਸ ਡੋਰ ਦੇ ਇਸਤੇਮਾਲ ਨਾਲ ਰਾਹ ਜਾਂਦੇ ਲੋਕ ਜ਼ਖਮੀ ਹੋ ਰਹੇ ਹਨ ਅਤੇ ਕੁਝ ਦੀ ਤਾਂ ਜਾਨ ਵੀ ਚਲੀ ਗਈ ਹੈ। ਓਹਨਾ ਕਿਹਾ ਕਿ ਸਾਡੇ ਬੱਚੇ ਨਵਜੋਤ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਬੱਚਾ ਟਿਊਸ਼ਨ ’ਤੇ ਜਾ ਰਿਹਾ ਸੀ ਅਤੇ ਰਸਤੇ ਵਿਚ ਚਾਈਨਾ ਡੋਰ ਮੂੰਹ ਵਿਚ ਫਸਣ ਨਾਲ ਬੱਚੇ ਦਾ ਮੂੰਹ ਦੋਵੇ ਤਰਫੋਂ ਕੱਟਿਆ ਗਿਆ ਅਤੇ ਬੱਚੇ ਦੇ ਜ਼ਖਮ ਨੂੰ ਠੀਕ ਕਰਨ ਲਈ 16 ਟਾਂਕੇ ਲਗਵਾਉਣੇ ਪਏ।  ਓਹਨਾਂ ਕਿਹਾ ਕਿ ਚਾਈਨਾ ਡੋਰ ਨੂੰ ਬੰਦ ਕਰਨ ਲਈ ਸਖਤੀ ਨਾਲ ਕਦਮ ਚੁੱਕਣੇ ਪੈਣਗੇ।

ਓਥੇ ਹੀ ਥਾਣਾ ਭੈਣੀ ਮਿਆ ਖਾਨ ਦੇ ਐਸ.ਐਚ.ਓ. ਸੁਦੇਸ਼ ਕੁਮਾਰ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਜੋ ਬੱਚਾ ਪਤੰਗ ਉਡਾ ਰਿਹਾ ਸੀ ਉਸਦੀ ਡੋਰ ਨਾਲ ਨਵਜੋਤ ਜ਼ਖਮੀ ਹੋਇਆ ਹੈ। ਉਹ ਪਤੰਗ ਉਡਾਉਣ ਵਾਲੇ ਬੱਚੇ ਕੋਲੋ ਪੁੱਛਗਿੱਛ ਕਰਕੇ ਡੋਰ ਵੇਚਣ ਵਾਲੇ ਦੁਕਾਨਦਾਰ ਸੰਦੀਪ ਸਿੰਘ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ ਗਈ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਦੁਕਾਨਦਾਰ ਦੇ ਘਰੋ ਤੋਂ 16 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ ਜਿਸ ਤੋਂ ਬਾਅਦ ਉਸ ਉਤੇ ਕੇਸ ਦਰਜ ਕਰਦੇ ਹੋਏ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਹਾਸਲ ਹੋਈ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਕਿ ਦੁਕਾਨਦਾਰ ਸੰਦੀਪ ਸਿੰਘ ਇਹ ਚਾਈਨਾ ਡੋਰ ਦੁਕਾਨ ’ਤੇ ਨਹੀਂ ਬਲਕਿ ਆਪਣੇ ਘਰ ਵਿਚ ਰੱਖਦਾ ਸੀ।

 

 

Tags: Police ActionPunjab Newspunjabi news
Previous Post

ਹੱਡ ਚੀਰਵੀ ਠੰਢ ਦੇ ਕਹਿਰ ਵਿਚਕਾਰ ਜਲਦ ਕਰਵਟ ਲਵੇਗਾ ਮੌਸਮ, ਪਵੇਗਾ ਮੀਂਹ

Next Post

DSP ਨੇ ਕਰਤਾ ਕਾਰਾ, ਪਤਨੀ ਨੂੰ ਫਰਜ਼ੀ ਜੱਜ, ਨੌਜਵਾਨਾਂ ਨਾਲ ਮਾਰੀ ਕਰੋੜਾਂ ਦੀ ਠੱਗੀ

Next Post
DSP ਨੇ ਕਰਤਾ ਕਾਰਾ, ਪਤਨੀ ਨੂੰ ਫਰਜ਼ੀ ਜੱਜ, ਨੌਜਵਾਨਾਂ ਨਾਲ ਮਾਰੀ ਕਰੋੜਾਂ ਦੀ ਠੱਗੀ

DSP ਨੇ ਕਰਤਾ ਕਾਰਾ, ਪਤਨੀ ਨੂੰ ਫਰਜ਼ੀ ਜੱਜ, ਨੌਜਵਾਨਾਂ ਨਾਲ ਮਾਰੀ ਕਰੋੜਾਂ ਦੀ ਠੱਗੀ

Recent News

  • ਪੰਜਾਬ ’ਚ ਮੀਂਹ ਦੀ ਪੇਸ਼ੀਨਗੋਈ; ਕਣਕ ਦਾ ਝਾੜ ਘਟਣ ਦਾ ਖ਼ਦਸ਼ਾ, ਕਿਸਾਨ ਚਿੰਤਤ
  • ਕਿਵੇਂ ਹੋਇਆ ਭਾਜਪਾ ਦਫ਼ਤਰ ਦੇ ਬਾਹਰ ਧਮਾਕਾ, ਕਿਹੜੇ ਬੰਬ ਦੀ ਹੋਈ ਵਰਤੋਂ? ਚੰਡੀਗੜ੍ਹ ਪੁਲਿਸ ਨੇ ਕੀਤਾ ਖੁਲਾਸਾ
  • SIR deletion protest: ਸੁਪਰੀਮ ਕੋਰਟ ਵੱਲੋਂ ਨਿਆਂਇਕ ਅਧਿਕਾਰੀਆਂ ਦੇ ਘਿਰਾਓ ਮਾਮਲੇ ‘ਚ CBI/NIA ਜਾਂਚ ਦੇ ਹੁਕਮ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers