RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

1971 ਭਾਰਤ-ਪਾਕਿ ਜੰਗ ਦੇ ਹੀਰੋ ਭੈਰੋਂ ਸਿੰਘ ਰਾਠੌਰ ਦਾ ਦਿਹਾਂਤ, 81 ਸਾਲਾਂ ਉਮਰ ’ਚ ਲਏ ਆਖਰੀ ਸਾਹ

1971 ਭਾਰਤ-ਪਾਕਿ ਜੰਗ ਦੇ ਹੀਰੋ ਭੈਰੋਂ ਸਿੰਘ ਰਾਠੌਰ ਦਾ ਦਿਹਾਂਤ, 81 ਸਾਲਾਂ ਉਮਰ ’ਚ ਲਏ ਆਖਰੀ ਸਾਹ

Jass Grewal by Jass Grewal
December 20, 2022
in ਦੇਸ਼
0 0
0
1971 ਭਾਰਤ-ਪਾਕਿ ਜੰਗ ਦੇ ਹੀਰੋ ਭੈਰੋਂ ਸਿੰਘ ਰਾਠੌਰ ਦਾ ਦਿਹਾਂਤ, 81 ਸਾਲਾਂ ਉਮਰ ’ਚ ਲਏ ਆਖਰੀ ਸਾਹ

1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਰਾਜਸਥਾਨ ਦੀ ਲੌਂਗੇਵਾਲਾ ਚੌਕੀ ’ਤੇ ਬੇਮਿਸਾਲ ਸਾਹਸ ਅਤੇ ਵੀਰਤਾ ਦਿਖਾਉਣ ਵਾਲੇ ਬੀ.ਐੱਸ.ਐੱਫ. ਦੇ ਸਾਬਕਾ ਜਵਾਨ (ਫੌਜੀ) ਭੈਰੋਂ ਸਿੰਘ ਰਾਠੌਰ ਦਾ ਜੋਧਪੁਰ ਵਿਖੇ ਦਿਹਾਂਤ ਹੋ ਗਿਆ। ਭਾਰਤ-ਪਾਕਿਸਤਾਨ ਦੀ ਇਸ ਜੰਗ ’ਤੇ ਬਣੀ ਬਾਲੀਵੁੱਡ ਦੀ ਲੋਕਪ੍ਰਿਯ ਫਿਲਮ ‘ਬਾਰਡਰ’ ਵਿਚ ਅਭਿਨੇਤਾ ਸੁਨੀਲ ਸ਼ੈੱਟੀ ਨੇ ਉਨ੍ਹਾਂ ਦਾ ਕਿਰਦਾਰ ਨਿਭਾਇਆ ਸੀ। ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਯੁੱਧ ਦੇ ਹੀਰੋ ਭੈਰੋਂ ਸਿੰਘ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਸ਼ਰਧਾਂਜਲੀ ਦਿੱਤੀ ਹੈ। 81 ਸਾਲਾ ਰਾਠੌੜ ਨੇ ਜੋਧਪੁਰ ਦੇ ਏਮਜ਼ ਹਸਪਤਾਲ ’ਚ ਆਖਰੀ ਸਾਹ ਲਏ। ਵਧਦੀ ਉਮਰ ਦੇ ਨਾਲ ਹੀ ਕਈ ਦਿੱਕਤਾਂ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਦਿਨੀਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਟਵੀਟ ਕੀਤਾ ਕਿ ਜਾਂਬਾਜ਼ ਭੈਰੋਂ ਸਿੰਘ ਰਾਠੌਰ ਨੇ ਸੋਮਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ਜੋਧਪੁਰ ਵਿਚ ਆਖਰੀ ਸਾਹ ਲਿਆ। 1971 ਦੀ ਭਾਰਤ-ਪਾਕਿ ਜੰਗ ’ਚ ਦੁਸ਼ਮਣ ਦੇ ਦੰਦ ਖੱਟੇ ਕਰਨ ਵਾਲੇ ਭੈਰੋਂ ਸਿੰਘ ਨੂੰ ਸਾਲ 1972 ’ਚ ਸੈਨਾ ਮੈਡਲ  ਮਿਲਿਆ ਸੀ। ਉਹ 1987 ’ਚ ਬੀ. ਐੱਸ. ਐੱਫ. ਤੋਂ ਸੇਵਾ-ਮੁਕਤ ਹੋਏ ਸਨ। 16 ਦਸੰਬਰ ਨੂੰ ਭਾਰਤ-ਪਾਕਿ ਜੰਗ ਦੇ 51 ਸਾਲ ਪੂਰੇ ਹੋ ਗਏ ਸਨ, ਤਾਂ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਭੈਰੋਂ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਸਾਲ ਦਸੰਬਰ ’ਚ ਜੈਸਲਮੇਰ ’ਚ ਰਾਠੌਰ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਉਹ ਬੀ. ਐੱਸ. ਐੱਫ. ਦੇ ਸਥਾਪਨਾ ਦਿਵਸ ਦੇ ਸਮਾਗਮ ਲਈ ਸਰਹੱਦੀ ਸ਼ਹਿਰ ਗਏ ਸਨ।

1971 ਦੀ ਜੰਗ ’ਚ ਲੋਂਗੇਵਾਲਾ ਪੋਸਟ ’ਤੇ ਦਿਖਾਈ ਗਈ ਦਲੇਰੀ ਲਈ ਭੈਰੋਂ ਸਿੰਘ ਨੂੰ 1972 ’ਚ ਸੇਨਾ ਮੈਡਲ ਨਾਲ ਸਨਮਾਨਿਤ ਕੀਤੇ ਗਏ ਸੀ। ਬੀ. ਐੱਸ. ਐੱਫ. ਦੇ ਅਧਿਕਾਰਕ ਹੈਂਡਲ ਤੋਂ ਸੋਮਵਾਰ ਨੂੰ ਟਵੀਟ ਕਰਕੇ ਦੱਸਿਆ ਗਿਆ, ‘‘ਡੀ. ਜੀ. ਬੀ. ਐੱਸ. ਐੱਫ. ਤੇ ਹੋਰ ਸਾਰੇ ਰੈਂਕਾਂ ਨੇ 1971 ਦੀ ਲੋਂਗੇਵਾਲਾ ਜੰਗ ਦੇ ਸੇਨਾ ਮੈਡਲ ਨਾਲ ਸਨਮਾਨਿਤ ਹੀਰੋ ਭੈਰੋਂ ਸਿੰਘ ਦੇ ਦਿਹਾਂਤ ’ਤੇ ਸ਼ੋਕ ਸਾਂਝਾ ਕੀਤਾ।’’ ਸੁਨੀਲ ਸ਼ੈੱਟੀ ਨੇ ਇਸ ਪੋਸਟ ਨੂੰ ਰੀ-ਟਵੀਟ ਕਰਦਿਆਂ ਲਿਖਿਆ, ‘‘ਰੈਸਟ ਇਨ ਪਾਵਰ ਨਾਇਕ ਭੈਰੋਂ ਸਿੰਘ ਜੀ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਦਿਲੋਂ ਹਮਦਰਦੀ।’’ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਵਰਗੀ ਜਵਾਨ ਦੇ ਦਿਹਾਂਤ ’ਤੇ ਸ਼ੋਕ ਪ੍ਰਗਟ ਕੀਤਾ ਹੈ।

ਦਸ ਦਈਏ ਕਿ ਭੈਰੋਂ ਸਿੰਘ ਨੂੰ ਥਾਰ ਰੇਗਿਸਤਾਨ ’ਚ ਲੌਂਗੇਵਾਲਾ ਚੌਕੀ ’ਚ ਤਾਇਨਾਤ ਸੀ, ਜੋ ਬੀ. ਐੱਸ. ਐੱਫ. ਦੀ ਇਕ ਛੋਟੀ ਜਿਹੀ ਟੁਕੜੀ ਦੀ ਕਮਾਂਡ ਸੰਭਾਲ ਰਹੇ ਸੀ। ਇਸ ਦੇ ਨਾਲ ਫੌਜ ਦੀ 23 ਪੰਜਾਬ ਰੈਜੀਮੈਂਟ ਦੀ ਇਕ ਕੰਪਨੀ ਸੀ, ਜਿਸ ਦੀ ਅਗਵਾਈ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਕਰ ਰਹੇ ਸਨ। ਇਨ੍ਹਾਂ ਟੁਕੜੀਆਂ ਨੇ 5 ਦਸੰਬਰ 1971 ਨੂੰ ਇਸੇ ਸਥਾਨ ’ਤੇ ਪਾਕਿਸਤਾਨੀ ਬ੍ਰਿਗੇਡ ਅਤੇ ਟੈਂਕ ਰੈਜੀਮੈਂਟ ਨੂੰ ਤਬਾਹ ਕਰ ਦਿੱਤਾ ਸੀ। 1971 ਦੀ ਜੰਗ ’ਚ ਜਦੋਂ ਪੰਜਾਬ ਰੈਜੀਮੈਂਟ ਦੇ 23 ਜਵਾਨਾਂ ’ਚੋਂ ਇਕ ਜਵਾਨ ਸ਼ਹੀਦ ਹੋ ਗਿਆ ਤਾਂ ਲਾਂਸ ਨਾਇਕ ਭੈਰੋਂ ਸਿੰਘ ਨੇ ਆਪਣੀ ਲਾਈਟ ਮਸ਼ੀਨ ਗੰਨ ਚੁੱਕੀ। ਇਸ ਤੋਂ ਬਾਅਦ ਅੱਗੇ ਵਧ ਰਹੇ ਦੁਸ਼ਮਣ ’ਤੇ ਹਮਲਾ ਕਰ ਕੇ ਉਸ ਦੀ ਕਮਰ ਤੋੜ ਦਿੱਤੀ। ਭੈਰੋਂ ਸਿੰਘ ਨੇ 7 ਘੰਟੇ ਤੱਕ ਲਗਾਤਾਰ ਫਾਇਰਿੰਗ ਕੀਤੀ ਅਤੇ ਪਾਕਿਸਤਾਨੀ ਫੌਜ ਦੇ 25 ਤੋਂ ਵੱਧ ਫੌਜੀਆਂ ਨੂੰ ਇਕੱਲਿਆਂ ਹੀ ਮੌਤ ਦੀ ਨੀਂਦ ਸੁਆ ਦਿੱਤਾ।

Tags: BSF
Previous Post

ਪੰਜਾਬੀਆਂ ਲਈ ਮਾਣ ਵਾਲੀ ਗੱਲ, ਹੁਣ ਪੰਜਾਬੀ ਭਾਸ਼ਾ ਨੂੰ ਲੈਕੇ ਆਸਟ੍ਰੇਲੀਆ ਦਾ ਵੱਡਾ ਐਲਾਨ

Next Post

ਬਹਿਬਲ ਇਨਸਾਫ਼ ਮੋਰਚੇ ਦਾ ਹੋਰ ਵੱਡਾ ਫੈਸਲਾ, ਸੁਖਰਾਜ ਦੇ ਭਰਾ ਦਾ ਸਰਕਾਰੀ ਨੌਕਰੀ ਤੋਂ ਅਸਤੀਫ਼ਾ

Next Post
ਬਹਿਬਲ ਇਨਸਾਫ਼ ਮੋਰਚੇ ਦਾ ਹੋਰ ਵੱਡਾ ਫੈਸਲਾ, ਸੁਖਰਾਜ ਦੇ ਭਰਾ ਦਾ ਸਰਕਾਰੀ ਨੌਕਰੀ ਤੋਂ ਅਸਤੀਫ਼ਾ

ਬਹਿਬਲ ਇਨਸਾਫ਼ ਮੋਰਚੇ ਦਾ ਹੋਰ ਵੱਡਾ ਫੈਸਲਾ, ਸੁਖਰਾਜ ਦੇ ਭਰਾ ਦਾ ਸਰਕਾਰੀ ਨੌਕਰੀ ਤੋਂ ਅਸਤੀਫ਼ਾ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers