RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਵਿਦੇਸ਼

ਮੁੜ ਕੈਨੇਡਾ ‘ਚ ਹੋਈ ਗੈਂਗਵਾਰ, 30 ਵਿਅਕਤੀਆਂ ਵਿਚਾਲੇ ਲੜਾਈ, ਪੁਲਿਸ ਦਾ ਐਕਸ਼ਨ

ਮੁੜ ਕੈਨੇਡਾ 'ਚ ਹੋਈ ਗੈਂਗਵਾਰ, 30 ਵਿਅਕਤੀਆਂ ਵਿਚਾਲੇ ਲੜਾਈ, ਪੁਲਿਸ ਦਾ ਐਕਸ਼ਨ

Jass Grewal by Jass Grewal
December 20, 2022
in ਵਿਦੇਸ਼
0 0
0

ਕੈਨੇਡਾ ਦੇ ਵਿਚ ਇਕ ਵਾਰ ਫਿਰ ਗੈਂਗਵਾਰ ਵੇਖਣ ਨੂੰ ਮਿਲੀ ਹੈ। ਬਰੈਂਪਟਨ ਸ਼ਹਿਰ ਵਿਚ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 30 ਪੁਰਸ਼ਾਂ ਦਰਮਿਆਨ ਲੜਾਈ ਹੋਈ। ਲੜਾਈ ਦੌਰਾਨ ਹਥਿਆਰਾਂ ਦੀ ਵਰਤੋਂ ਕੀਤੀ ਗਈ, ਜਿਸ ਮਗਰੋਂ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਲੜਾਈ ਝਗੜਾ ਕਰਦੇ ਕੁਝ ਲੋਕ ਨਜ਼ਰ ਆ ਰਹੇ ਹਨ ਜੋ ਮੁੱਖ ਤੌਰ ’ਤੇ ਹਾਈ ਸਕੂਲ ਦੇ ਵਿਦਿਆਰਥੀ ਨਜ਼ਰ ਆਉਂਦੇ ਹਨ ਜੋ ਹਿੰਸਕ ਝੜਪ ਵਿਚ ਉਲਝੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਦੁਪਹਿਰ ਨੂੰ ਬਰੈਂਪਟਨ ਵਿੱਚ ਲਗਭਗ 30 ਪੁਰਸ਼ਾਂ ਵਿਚਕਾਰ ਲੜਾਈ ਹੋਈ ਅਤੇ ਉਹਨਾਂ ਕੋਲ ਕਈ ਹਥਿਆਰ ਸਨ।ਪੀਲ ਰੀਜਨਲ ਪੁਲਸ (ਪੀ.ਆਰ.ਪੀ.) ਦਾ ਕਹਿਣਾ ਹੈ ਕਿ ਇਹ ਘਟਨਾ ਰਾਤ 12:15 ਵਜੇ ਦੇ ਕਰੀਬ ਡਿਊਸਾਈਡ ਡਰਾਈਵ ਅਤੇ ਬ੍ਰਾਮਲੇਆ ਰੋਡ ਦੇ ਖੇਤਰ ਵਿੱਚ ਵਾਪਰੀ।ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਈ ਲੋਕ ਹਿਰਾਸਤ ਵਿੱਚ ਹਨ ਅਤੇ ਉਹਨਾਂ ਕੋਲੋਂ ਕਈ ਹਥਿਆਰ ਬਰਾਮਦ ਕੀਤੇ ਗਏ।ਇਸ ਸਮੇਂ ਪੁਲਸ ਦੁਆਰਾ ਸ਼ੱਕੀਆਂ ਬਾਰੇ, ਲੜਾਈ ਦੇ ਕਾਰਨਾਂ ਜਾਂ ਕੋਈ ਜ਼ਖਮੀ ਹੋਣ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ।

ਖਦਸ਼ਾ ਹੈ ਕਿ ਇਹ ਦੋ ਗਰੁੱਪਾਂ ਦਰਮਿਆਨ ਗੈਂਗਵਾਰ ਸੀ, ਜਿਸ ਵਿਚ ਪੁਲਸ ਨੇ ਵੱਡੀ ਗਿਣਤੀ ਵਿਚ ਖਤਰਨਾਕ ਹਥਿਆਰ ਬਰਾਮਦ ਕੀਤੇ ਹਨ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ 4 ਲੋਕਾਂ ਦੀ ਮੌਕੇ ਤੋਂ ਹੀ ਗ੍ਰਿਫਤਾਰੀ ਹੋ ਗਈ। ਫੜੇ ਗਏ ਹਥਿਆਰਾਂ ਦੀ ਕਿਸਮ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੈਰਾਮੈਡਿਕਸ ਨੇ ਇਕ ਵਿਅਕਤੀ ਦਾ ਇਲਾਜ ਕੀਤਾ ਹੈ ਜਿਸਦੇ ਮੂੰਹ ’ਤੇ ਕਾਲੀ  ਮਿਰਚ ਵਾਲਾ ਸਪਰੇਅ ਛਿੜਕਿਆ ਗਿਆ ਸੀ। ਇਹ ਵੀ ਸਪੱਸ਼ਟ ਨਹੀਂ ਹੈ ਕਿ ਮੌਕੇ ਤੋਂ ਜੋ ਹਥਿਆਰ ਫੜੇ ਗਏ, ਉਹਨਾਂ ਵਿਚ ਪੈਪਰ ਸਪਰੇਅ ਸ਼ਾਮਲ ਸੀ ਜਾਂ ਨਹੀਂ।

Tags: canadaGangwarStatement
Previous Post

RPG ਹਮਲਿਆਂ ਤੋਂ ਬਾਅਦ ਪੰਜਾਬ ਪੁਲਿਸ ਦਾ ਥਾਣਿਆਂ ਨੂੰ ਲੈਕੇ ਅਹਿਮ ਫ਼ੈਸਲਾ

Next Post

ਪੰਜਾਬੀਆਂ ਲਈ ਮਾਣ ਵਾਲੀ ਗੱਲ, ਹੁਣ ਪੰਜਾਬੀ ਭਾਸ਼ਾ ਨੂੰ ਲੈਕੇ ਆਸਟ੍ਰੇਲੀਆ ਦਾ ਵੱਡਾ ਐਲਾਨ

Next Post
ਪੰਜਾਬੀਆਂ ਲਈ ਮਾਣ ਵਾਲੀ ਗੱਲ, ਹੁਣ ਪੰਜਾਬੀ ਭਾਸ਼ਾ ਨੂੰ ਲੈਕੇ ਆਸਟ੍ਰੇਲੀਆ ਦਾ ਵੱਡਾ ਐਲਾਨ

ਪੰਜਾਬੀਆਂ ਲਈ ਮਾਣ ਵਾਲੀ ਗੱਲ, ਹੁਣ ਪੰਜਾਬੀ ਭਾਸ਼ਾ ਨੂੰ ਲੈਕੇ ਆਸਟ੍ਰੇਲੀਆ ਦਾ ਵੱਡਾ ਐਲਾਨ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers