RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਸਿੱਧੂ ਮੂਸੇਵਾਲਾ ਦੀ ਮਾਂ ਦਾ ਵੱਡਾ ਬਿਆਨ, ਗਲਤ ਬੋਲਣ ਵਾਲਿਆਂ ਨੂੰ ਪਾਈ ਝਾੜ

ਸਿੱਧੂ ਮੂਸੇਵਾਲਾ ਦੀ ਮਾਂ ਦਾ ਵੱਡਾ ਬਿਆਨ, ਗਲਤ ਬੋਲਣ ਵਾਲਿਆਂ ਨੂੰ ਪਾਈ ਝਾੜ

Jass Grewal by Jass Grewal
December 12, 2022
in ਪੰਜਾਬ, ਮਨੋਰੰਜਨ
Reading Time: 1 min read
0 0
0

ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਨੇ ਭਰੇ ਮਨ ਨਾਲ ਫੇਸਬੁੱਕ ‘ਤੇ ਗਲਤ-ਮਲਤ ਟਿੱਪਣੀ ਕਰਨ ਵਾਲਿਆਂ ਨੂੰ ਝਾੜ ਪਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਸ਼ੁੱਭ (ਸਿੱਧੂ ਮੂਸੇਵਾਲਾ) ਦੀ ਮੌਤ ਦਾ ਇਨਸਾਫ਼ ਲੈਣ ਲਈ ਜ਼ੋਰ ਲਗਾ ਰਹੇ ਹਾਂ ਤਾਂ ਫੇਸਬੁੱਕ ‘ਤੇ ਕੁੱਝ ਲੋਕ ਕਹਿ ਰਹੇ ਹਨ ਕਿ ਸਿੱਧੂ ਕਿਹੜਾ ਇਕੱਲਾ ਮਰਿਆ ਹੈ।

ਸਿੱਧੂ ਮੂਸੇਵਾਲਾ ਦੀ ਮਾਂ ਨੇ ਅੱਜ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਆਪਣੇ ਘਰ ’ਚ ਸੰਬੋਧਨ ਕੀਤਾ। ਇਸ ਦੌਰਾਨ ਸਿੱਧੂ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਮੈਂ ਭੋਗ ਵਾਲੇ ਦਿਨ ਵੀ ਆਖਿਆ ਸੀ ਕਿ ਮੇਰੀ ਦੁਨੀਆ ਖ਼ਤਮ ਹੋ ਗਈ। ਮੈਨੂੰ ਹੁਣ ਇੰਝ ਲੱਗਦਾ ਜਿਵੇਂ ਉਹ ਮੈਨੂੰ ਪਹਿਲਾਂ ਇਕੱਲਾ ਪਿਆਰ ਦਿੰਦਾ ਸੀ। ਹੁਣ ਉਸ ਦੇ ਪ੍ਰਸ਼ੰਸਕ ਮੈਨੂੰ ਕਿਸੇ ਨਾ ਕਿਸੇ ਤਰੀਕੇ ਉਹ ਪਿਆਰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਕੋਈ ਮੈਨੂੰ ਕਹਿੰਦਾ ਹੈ ਕਿ ਮੇਰੇ ਮੰਮੀ-ਡੈਡੀ ਨਹੀਂ ਹਨ, ਤੁਸੀਂ ਸਾਡੇ ਤੋਂ ਪਾਣੀ ਵਾਰੋ, ਕੋਈ ਮੇਰੇ ਕੋਲੋਂ ਗੁੜ੍ਹਤੀ ਦਿਵਾਉਂਦਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੈਨੂੰ ਇੰਝ ਲੱਗਦਾ ਕਿ ਮੇਰੇ ਸ਼ੁਭ ਦਾ ਪਿਆਰ ਉਹ ਮੈਨੂੰ ਦੇ ਰਹੇ ਹਨ। ਮੈਂ ਇਸ ਬਾਰੇ ਕਦੇ ਸੋਚਿਆ ਨਹੀਂ ਸੀ। ਮੈਂ ਤੁਹਾਡੇ ਸਾਰਿਆਂ ਦੇ ਸਹਾਰੇ ਨਾਲ ਅਸੀਂ ਖੜ੍ਹੇ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਕੁਝ ਕਰਨਗੀਆਂ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਆਪਣਾ ਕੰਮ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਕਿਤੇ ਨਾ ਕਿਤੇ ਮਾਰ ਦਿੱਤਾ ਜਾਂਦਾ ਹੈ। ਪਹਿਲਾਂ ਕਹਿੰਦੇ ਸੀ ਬਾਹਰ ਭੇਜ ਦਿਓ ਤੇ ਬਾਹਰ ਵੀ ਕਦੇ ਕਿਸੇ ਕੁੜੀ ਤੇ ਕਦੇ ਮੁੰਡੇ ਨੂੰ ਮਾਰ ਦਿੱਤਾ ਜਾਂਦਾ ਹੈ। ਆਪਾਂ ਕੀ ਕਰਾਂਗੇ, ਇਸ ਲਈ ਸਾਨੂੰ ਆਪ ਮਜ਼ਬੂਤ ਹੋਣਾ ਪੈਣਾ ਹੈ।

ਅਸੀਂ ਝਾਕੀ ਜਾਂਦੇ ਹਾਂ, ਸ਼ੁਭ ਨੂੰ ਗਏ ਸਾਢੇ 6 ਮਹੀਨੇ ਹੋ ਗਏ, ਜੇ ਕੋਈ ਬੋਲਦਾ ਹੈ ਤਾਂ ਫੇਸਬੁੱਕ ’ਤੇ  ਕਹਿੰਦੇ ਨੇ ਕਿ ਮੂਸੇਵਾਲਾ ਕਿਹੜਾ ਇਕੱਲਾ ਮਰਿਆ, ਦੀਪ ਸਿੱਧੂ ਤੇ ਨੰਗਲ ਅੰਬੀਆਂ ਕਿਹੜਾ ਮਰੇ ਨਹੀਂ। ਮੈਂ ਤਾਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਉਨ੍ਹਾਂ ਨੂੰ ਬੋਲਣਾ ਚਾਹੀਦਾ ਸੀ, ਜੇ ਉਹ ਬੋਲਦੇ ਤਾਂ ਸ਼ਾਇਦ ਸਾਡਾ ਘਰ ਨਾ ਪੱਟਿਆ ਜਾਂਦਾ। ਅਸੀਂ ਤਾਂ ਬੋਲਦੇ ਹਾਂ ਕਿ ਕੱਲ ਨੂੰ ਕਿਸੇ ਹੋਰ ਦਾ ਘਰ ਨਾ ਪੱਟਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਤੁਹਾਨੂੰ ਜਗਾਉਣ ਦੀ ਇਹੀ ਕੋਸ਼ਿਸ਼ ਹੈ ਕਿ ਜਿੰਨਾ ਚਿਰ ਅਸੀਂ ਆਪ ਮਜ਼ਬੂਤ ਨਹੀਂ ਹੁੰਦੇ, ਓਨਾ ਚਿਰ ਆਪਾਂ ਨੂੰ ਕਿਸੇ ਤੋਂ ਇਨਸਾਫ਼ ਮਿਲਦਾ। ਉਨ੍ਹਾਂ ਕਿਹਾ ਕਿ ਕੋਈ ਬੋਲਿਆ, ਜਿਸ ਦਾ ਘਰ ਪੱਟਿਆ ਜਾਂਦਾ, ਉਹੀ ਬੋਲਦਾ ਹੈ, ਕੋਈ ਹੋਰ ਨਹੀਂ ਬੋਲਦਾ। ਤੁਹਾਡੇ ਪਰਿਵਾਰ ਨੇ ਫਿਰ ਵੀ ਸਾਨੂੰ ਮਜ਼ਬੂਤ ਬਣਾ ਦਿੱਤਾ।

Tags: Sidhu MoosewalaStatement
Previous Post

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੱਡਾ ਝਟਕਾ, ਟਵਿੱਟਰ ਅਕਾਊਂਟ ਹੋਇਆ ਹੈਕ

Next Post

ਪੰਜਾਬ ਨੂੰ ਨਹੀਂ ਮਿਲੇਗਾ ਯਮੁਨਾ ਦਾ ਪਾਣੀ, ਕੇਂਦਰ ਨੇ ਲਿਆ ਫੈਸਲਾ

Next Post
ਪੰਜਾਬ ਨੂੰ ਨਹੀਂ ਮਿਲੇਗਾ ਯਮੁਨਾ ਦਾ ਪਾਣੀ, ਕੇਂਦਰ ਨੇ ਲਿਆ ਫੈਸਲਾ

ਪੰਜਾਬ ਨੂੰ ਨਹੀਂ ਮਿਲੇਗਾ ਯਮੁਨਾ ਦਾ ਪਾਣੀ, ਕੇਂਦਰ ਨੇ ਲਿਆ ਫੈਸਲਾ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers