RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

“ਕੋਈ ਬਖ਼ਸ਼ਿਆ ਨਹੀਂ ਜਾਵੇਗਾ”, ਤਰਨਤਾਰਨ ਰਾਕੇਟ ਲਾਂਚਰ ਧਮਾਕੇ ‘ਤੇ DGP ਦਾ ਬਿਆਨ

“ਕੋਈ ਬਖ਼ਸ਼ਿਆ ਨਹੀਂ ਜਾਵੇਗਾ”, ਤਰਨਤਾਰਨ ਰਾਕੇਟ ਲਾਂਚਰ ਧਮਾਕੇ ‘ਤੇ DGP ਦਾ ਬਿਆਨ

Jass Grewal by Jass Grewal
December 10, 2022
in ਪੰਜਾਬ
Reading Time: 1 min read
0 0
0

ਤਰਨਤਾਰਨ ਰਾਕੇਟ ਲਾਂਚਰ ਧਮਾਕੇ ‘ਚ ਡੀ.ਜੀ.ਪੀ. ਗੌਰਵ ਯਾਦਵ ਦਾ ਬਿਆਨ ਸਾਹਮਣੇ ਆ ਚੁੱਕਾ ਹੈ। ਇਸ ਘਟਨਾ ਦਾ ਜਾਇਜ਼ਾ ਲੈਣ ਲਈ ਡੀ.ਜੀ.ਪੀ. ਗੌਰਵ ਯਾਦਵ ਤਰਨਤਾਰਨ ਸਰਹਾਲੀ ਥਾਣੇ ਪਹੁੰਚੇ ਸਨ ਅਤੇ ਇਸ ਦਰਮਿਆਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਬਿਆਨ ਦਿੱਤਾ ਹੈ ਕਿ ਤਰਨਤਾਰਨ ਪੁਲਿਸ ਸਟੇਸ਼ਨ ਦੇ ਸਾਂਝ ਕੇਂਦਰ ’ਚ ਰਾਕੇਟ ਲਾਂਚਰ ਨਾਲ ਧਮਾਕਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਇਸ ਘਟਨਾ ਦੇ ਸਬੰਧ ਵਿਚ ਅਸੀ UAPA ਤਹਿਤ ਐਫ.ਆਈ.ਆਰ. ਦਰਜ ਲਈ ਗਈ ਹੈ ਅਤੇ ਫੋਰੈਂਸਿਕ ਟੀਮ ਪਹੁੰਚ ਚੁੱਕੀ ਹੈ ਜੋ ਪਹਿਲੂ ਦੇ ਨਾਲ ਜਾਂਚ ਕਰ ਰਹੀ ਹੈ।

ਹੋਰ ਤਾਂ ਹੋਰ ਡੀ.ਜੀ.ਪੀ. ਗੌਰਵ ਯਾਦਵ ਨੇ ਬਿਆਨ ਜਾਰੀ ਕਰਦਿਆਂ ਗੁਆਂਢੀ ਦੇਸ਼ ’ਤੇ ਵੀ ਇਲਜ਼ਾਮ ਲਗਾਏ ਹਨ ਕਿ ਇਹ ਹੋ ਸਕਦਾ ਹੈ ਕਿ ਗੁਆਂਢੀ ਦੇਸ਼ ਦੀ ਸਾਜਿਸ਼ ਹੋਵੇ। ਉਹਨਾਂ ਕਿਹਾ ਹੈ ਕਿ ਇਸ ਦੀ ਸਾਰੀ ਜਾਂਚ-ਪੜਤਾਲ ਕਰਕੇ ਜਿਸਨੇ ਵੀ ਇਹ ਹਮਲਾ ਕਰਵਾਇਆ ਹੈ ਇਸਦਾ ਮੂੰਹ-ਤੋੜ ਜਵਾਬ ਦੇਵਾਂਗੇ।

ਉਨ੍ਹਾਂ ਨੇ ਕਿਹਾ ਕਿ ਬਠਿੰਡਾ-ਅੰਮ੍ਰਿਤਸਰ ਹਾਈਵੇ ਤੋਂ ਗ੍ਰਨੇਡ ਫਾਇਰ (ਆਰਪੀਜੀ) ਫਾਇਰ ਕੀਤਾ ਗਿਆ ਹੈ  ਜੋ ਕਿ ਪੁਲਿਸ ਸਟੇਸ਼ਨ ਸਰਹਾਲੀ ਦੇ ਸੁਵਿਧਾ ਸੈਂਟਰ ‘ਤੇ ਹਿਟ ਕੀਤਾ ਹੈ। ਇਸ ਮੌਕੇ ਤੋਂ ਸਬੂਤ ਇਕਠੇ ਕੀਤੇ ਜਾ ਰਹੇ ਹੈ। ਰੋਡ ਤੋਂ ਲਾਉਂਚਰ ਵੀ ਮਿਲਿਆ ਹੈ । ਇਹ ਸਾਡੇ ਗੁਆਂਢੀ ਦੇਸ਼ ਦੀ ਸਟੇਰਜੀ ਹੈ। ਅਸੀਂ ਕੇਂਦਰੀ ਏਜੰਸੀਆਂ ਨਾਲ ਸੰਪਰਕ ਵਿਚ ਹਾਂ। ਉਨ੍ਹਾਂ ਦੱਸਿਆ ਕਿ ਮੋਹਾਲੀ ਆਰਪੀਜੀ ਅਟੈਕ ਨਾਲ ਕਾਫੀ ਗੱਲਾਂ ਮਿਲ ਰਹੀਆ ਹਨ।

ਇਸ ਸਾਲ 200 ਤੋਂ ਵੱਧ ਡਰੋਨ ਆਏ ਹਨ ਅਤੇ ਸਰਹਦ ‘ਤੇ ਅਸੀਂ ਬਹੁਤ ਸਾਰੇ ਡਰੋਨ ਫੜੇ ਹਨ। ਇਸ ਦੇ ਨਾਲ ਹੈਰੋਇਨ ਫੜੀ ਹੈ ਅਤੇ ਹਥਿਆਰ ਫੜੇ ਹਨ। ਸਾਡਾ ਗੁਆਂਢੀ ਦੇਸ਼ ਇਸ ਨਾਲ ਹੜਬੜਾਇਆ ਹੋਇਆ ਹੈ। ਰਾਤ ਦੇ ਸਮੇ ਇਹ ਬੁਜਦਿਲੀ ਵਾਲਾ ਅਟੈਕ ਕੀਤਾ ਗਿਆ ਹੈ। ਪੰਜਾਬ ਵਿਚ ਅਮਨ ਭਾਈਚਾਰਾ ਅਤੇ ਆਪਸੀ ਸੋਸ਼ਲ ਰਿਸ਼ਤੇ ਬਹੁਤ ਮਜਬੂਤ ਹਨ ਅਤੇ ਅਸੀ ਇਸਦੀ ਰਾਖੀ ਕਰਾਂਗੇ , ਜੋ ਵੀ ਇਸ ਹਮਲੇ ਦੇ ਪਿਛੇ ਹੈ,ਉਸਨੂੰ ਪੰਜਾਬ ਪੁਲਿਸ ਨਹੀਂ ਛੱਡੇਗੀ, ਚਾਹੇ ਕਿਸੇ ਵੀ ਕੋਨੇ ‘ਚ ਬੈਠਾ ਹੋਵੇ, ਅਸੀਂ ਉਸਨੂੰ ਗ੍ਰਿਫ਼ਤਾਰ ਕਰਾਂਗੇ। ਇਸ ਘਟਨਾ ‘ਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਦੇ ਨਾਲ ਹੀ ਅਜੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਘਟਨਾ ਤੋਂ ਬਾਅਦ ਥਾਣਾ ਖੇਤਰ ਦੀ ਪੁਲਿਸ ਸਰਗਰਮ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 1 ਵਜੇ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੋਹਾਲੀ ਦੇ ਸੈਕਟਰ-77 ‘ਚ ਵੀ ਆਰਪੀਜੀ ‘ਤੇ ਹਮਲਾ ਹੋਇਆ ਸੀ। ਉਸ ਤੋਂ ਬਾਅਦ ਹੁਣ ਇਹ ਵੱਡਾ ਹਮਲਾ ਹੋਇਆ ਹੈ। ਆਰਪੀਜੀ ਦਾ ਹਮਲਾ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦਾ ਹਮਲਾ ਵੱਡਾ ਖਤਰਾ ਪੈਦਾ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਾਕੇਟ ਲਾਂਚਰ ਪਹਿਲਾਂ ਕਿਤੇ ਹੋਰ ਡਿੱਗਿਆ ਅਤੇ ਫਿਰ ਮੋੜ ਕੇ ਥਾਣੇ ਆ ਗਿਆ।

Tags: AlertDGP Gaurav YadavRPG AttackStatement
Previous Post

ਜ਼ਿੰਦਗੀ ਦੀ ਲੜਾਈ ’ਚ ਹਾਰਿਆ ਤਨਮਯ, ਬੋਰਵੈੱਲ ’ਚੋਂ ਲਾ+ਸ਼ ਬਰਾਮਦ

Next Post

ਰਾਕੇਟ ਲਾਂਚਰ ਧਮਾਕੇ ‘ਤੇ ਘਿਰੀ ਸਰਕਾਰ, ਵਿਰੋਧੀਆਂ ਨੇ ਵਿੰਨ੍ਹੇ ਨਿਸ਼ਾਨੇ

Next Post
ਪੁਲਿਸ ਸਟੇਸ਼ਨ ‘ਤੇ ਵੱਡਾ ਹਮਲਾ, ਹਾਈ ਅਲਰਟ ਜਾਰੀ

ਰਾਕੇਟ ਲਾਂਚਰ ਧਮਾਕੇ ‘ਤੇ ਘਿਰੀ ਸਰਕਾਰ, ਵਿਰੋਧੀਆਂ ਨੇ ਵਿੰਨ੍ਹੇ ਨਿਸ਼ਾਨੇ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers