RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਤਕਨਾਲੋਜੀ

ਮਾਰਕਿਟ ‘ਚ ਜਲਦ ਉਤਰੇਗਾ ਏਲਨ ਮਸਕ ਦਾ ਨਵਾਂ ਸਮਾਰਟਫੋਨ! ਐਪਲ-ਸੈਮਸੰਗ ਨੂੰ ਪਾਵੇਗਾ ਮਾਤ

ਮਾਰਕਿਟ 'ਚ ਜਲਦ ਉਤਰੇਗਾ ਏਲਨ ਮਸਕ ਦਾ ਨਵਾਂ ਸਮਾਰਟਫੋਨ! ਐਪਲ-ਸੈਮਸੰਗ ਨੂੰ ਪਾਵੇਗਾ ਮਾਤ

Jass Grewal by Jass Grewal
November 29, 2022
in ਤਕਨਾਲੋਜੀ, ਦੁਨੀਆਂ
Reading Time: 1 min read
0 0
0

ਟਵਿੱਟਰ (Twitter) ਨੂੰ ਖਰੀਦਣ ਤੋਂ ਬਾਅਦ, ਏਲਨ ਮਸਕ (Elon Musk) ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਲੈ ਰਹੇ ਹਨ। ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਨੂੰ ਖਰੀਦਦੇ ਹੀ ਮਸਕ ਨੇ ਸੀ.ਈ.ਓ ਪਰਾਗ ਅਗਰਵਾਲ ਸਮੇਤ ਕਈ ਵੱਡੇ ਅਫਸਰਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ਮਸਕ ਟਵਿੱਟਰ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਕਈ ਟਵਿੱਟਰ ਯੂਜ਼ਰਸ ਨੂੰ ਜਵਾਬ ਵੀ ਦਿੰਦੇ ਰਹਿੰਦੇ ਹਨ। ਇਸੇ ਵਿਚਕਾਰ ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਏਲਨ ਮਸਕ ਖ਼ੁਦ ਦਾ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਟਵਿੱਟਰ ਦੇ ਨਵੇਂ ਮਾਲਕ ਏਲਨ ਮਸਕ ਹਰ ਉਹ ਚੀਜ਼ ਖ਼ਰੀਦ ਲੈਣਾ ਚਾਹੁੰਦੇ ਹਨ ਜਾਂ ਉਸਨੂੰ ਖ਼ੁਦ ਪੈਦਾ ਕਰਨਾ ਚਾਹੁੰਦੇ ਹਨ ਜਿਸ ਤੋਂ ਉਨ੍ਹਾਂ ਨੂੰ ਥੋੜ੍ਹੀ ਜਿੱਹੀ ਵੀ ਪਰੇਸ਼ਾਨੀ ਹੁੰਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ਤੋਂ ਏਲਨ ਮਸਕ ਨੂੰ ਫੇਕ ਅਕਾਊਂਟ ਨੂੰ ਲੈ ਕੇ ਪਰੇਸ਼ਾਨੀ ਸੀ ਤਾਂ ਉਨ੍ਹਾਂ ਨੇ ਟਵਿੱਟਰ ਨੂੰ ਖ਼ਰੀਦ ਲਿਆ। ਹੁਣ ਟਵਿੱਟਰ ’ਚ ਉਹ ਲਗਾਤਾਰ ਬਦਲਾਅ ਕਰ ਰਹੇ ਹਨ ਜਿਨ੍ਹਾਂ ’ਚ ਬਲਿਊ ਟਿੱਕ ਨੂੰ ਫੀਸ ਆਧਾਰਿਤ ਕਰਨ ਵਰਗਾ ਵੱਡਾ ਬਦਲਾਅ ਵੀ ਸ਼ਾਮਿਲ ਹੈ। ਹੁਣ ਏਲਨ ਮਸਕ ਖ਼ੁਦ ਦਾ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੇ ਹਨ।

ਸਮਾਰਟਫੋਨ ਬਾਜ਼ਾਰ ’ਚ ਏਲਨ ਮਸਕ ਦੀ ਟੱਕਰ ਐਪਲ, ਗੂਗਲ ਅਤੇ ਸੈਮਸੰਗ ਵਰਗੀਆਂ ਵੱਡੀਆਂ ਦਿੱਗਜ ਕੰਪਨੀਆਂ ਨਾਲ ਹੋਵੇਗੀ। ਹਾਲ ਹੀ ’ਚ ਇਕ ਟਵੀਟ ਦੇ ਰਿਪਲਾਈ ’ਚ ਏਲਨ ਨੇ ਕਿਹਾ ਕਿ ਉਹ ਇਕ ਵਿਕਲਪਿਕ ਫੋਨ ਲਿਆਉਣਗੇ। ਦਰਅਸਲ, ਐਪਲ ਅਤੇ ਗੂਗਲ ਦੁਆਰਾ ਪਲੇਅ-ਸਟੋਰ ਤੋਂ ਟਵਿੱਟਰ ਦੇ ਹਟਾਏ ਜਾਣ ਨੂੰ ਲੈ ਕੇ ਟਵਿੱਟਰ ’ਤੇ ਚਰਚਾ ਹੋ ਰਹੀ ਸੀ ਜਿਸ ਦੇ ਰਿਪਲਾਈ ’ਚ ਏਲਨ ਮਸਕ ਨੇ ਫੋਨ ਲਿਆਉਣ ਦੀ ਗੱਲ ਕਹੀ ਹੈ।

ਏਲਨ ਮਸਕ ਨੇ ਆਪਣੇ ਟਵੀਟ ’ਚ ਕਿਹਾ, ‘ਮੈਂ ਯਕੀਨੀ ਰੂਪ ਨਾਲ ਉਮੀਦ ਕਰਦਾ ਹਾਂ ਕਿ ਇਹ ਉਸ ’ਤੇ ਨਾ ਆਏ ਪਰ ਹਾਂ, ਜੇਕਰ ਕੋਈ ਹੋਰ ਬਦਲ ਨਹੀਂ ਹੈ, ਤਾਂ ਮੈਂ ਇਕ ਵਿਕਲਪਿਕ ਫੋਨ ਲਿਆਵਾਂਗਾ।’ ਇਹ ਪੂਰੀ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਕੁਝ ਯੂਜ਼ਰਜ਼ ਨੇ ਐਪਲ ਅਤੇ ਗੂਗਲ ਦੇ ਆਪਰੇਟਿੰਗ ਸਿਸਟਮ ਨੂੰ ਲੈ ਕੇ ‘ਪੱਖਪਾਤੀ’ ਰਵੱਈਏ ਦਾ ਦੋਸ਼ ਲਗਾਇਆ। ਏਲਨ ਮਸਕ ਫਿਲਹਾਲ ਪੁਲਾੜ ਟ੍ਰੈਵਲ, ਇਲੈਕਟ੍ਰਿਕ ਗੱਡੀਆਂ, ਬਿਲਡਿੰਗ ਨਿਰਮਾਣ ਅਤੇ ਸੋਸ਼ਲ ਮੀਡੀਆ ਵਰਗੇ ਕਾਰੋਬਾਰ ਨੂੰ ਹੈਂਡਲ ਕਰ ਰਹੇ ਹਨ। ਭਵਿੱਖ ’ਚ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਏਲਨ ਮਸਕ ਸਮਾਰਟਫੋਨ ਪ੍ਰੋਡਕਸ਼ਨ ’ਚ ਵੀ ਹੱਥ ਆਜ਼ਮਾਉਣਗੇ।

Tags: International NewsTechnology News
Previous Post

ਸਰਕਾਰੀ ਦਫ਼ਤਰਾਂ ‘ਚ ਹੁਣ ਪ੍ਰੀ-ਪੇਡ ਮੀਟਰ ਦਾ ਚੱਲੇਗਾ ਦੌਰ, ਆਪ ਸਰਕਾਰ ਦਾ ਇਕ ਹੋਰ ਅਹਿਮ ਫੈਸਲਾ

Next Post

ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਗੰਨ ਕਲਚਰ ‘ਤੇ ਸ਼ਿਕੰਜਾ, ਹੁਣ ਲੀਡਰਾਂ ‘ਤੇ ਹੋਊ ਪਰਚਾ ਦਰਜ!

Next Post
ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਗੰਨ ਕਲਚਰ ‘ਤੇ ਸ਼ਿਕੰਜਾ, ਹੁਣ ਲੀਡਰਾਂ ‘ਤੇ ਹੋਊ ਪਰਚਾ ਦਰਜ!

ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਗੰਨ ਕਲਚਰ 'ਤੇ ਸ਼ਿਕੰਜਾ, ਹੁਣ ਲੀਡਰਾਂ 'ਤੇ ਹੋਊ ਪਰਚਾ ਦਰਜ!

Recent News

  • ਚੰਡੀਗੜ੍ਹ ਦੀ ਸੁਖਨਾ ਝੀਲ ਆਮ ਲੋਕਾਂ ਲਈ ਬੰਦ, ਏਅਰ-ਸ਼ੋਅ ਕਾਰਨ ਲਿਆ ਫੈਸਲਾ, ਸਿਰਫ਼ ਟਿਕਟ ਰਾਹੀਂ ਮਿਲੇਗਾ ਪ੍ਰਵੇਸ਼
  • ਬਾਘਾਪੁਰਾਣਾ ਦੇ SDM ਬਬਨਦੀਪ ਵਾਲੀਆ ਦਾ ਤਬਾਦਲਾ, ਫ਼ਾਜ਼ਿਲਕਾ ‘ਚ ਮਿਲੀ ਨਵੀਂ ਜ਼ਿੰਮੇਵਾਰੀ; ਆਪਣੇ ਸੀਨੀਅਰਾਂ ‘ਤੇ ਲਾਏ ਸਨ ਗੰਭੀਰ ਇਲਜ਼ਾਮ
  • ਟਰੱਕ ਨਾਲ ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਅੱਗ, ਜ਼ਿੰਦਾ ਸੜ੍ਹ ਗਏ 13 ਯਾਤਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers