RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਵਿਦੇਸ਼

ਪਾਕਿਸਤਾਨ ਵਿੱਚ ਹੜ੍ਹਾਂ ਦੀ ਆਫ਼ਤ: ਪੈਸੇ ਲੈਕੇ ਵਡੇਰੀ ਉਮਰ ਦੇ ਬੰਦਿਆਂ ਨਾਲ ਧੀਆਂ ਤੋਰਨ ਲੱਗੇ ਕੁਝ ਲੋਕ

ਪਾਕਿਸਤਾਨ ਵਿੱਚ ਹੜ੍ਹਾਂ ਦੀ ਆਫ਼ਤ: ਪੈਸੇ ਲੈਕੇ ਵਡੇਰੀ ਉਮਰ ਦੇ ਬੰਦਿਆਂ ਨਾਲ ਧੀਆਂ ਤੋਰਨ ਲੱਗੇ ਕੁਝ ਲੋਕ

Jass Grewal by Jass Grewal
September 26, 2022
in ਵਿਦੇਸ਼
Reading Time: 3 mins read
0 0
0

“ਕੀ ਹੜਾਂ ਵਿੱਚ ਕੁੜੀ ਦਾ ਵਿਆਹ ਨਹੀਂ ਹੋ ਸਕਦਾ? ਇਸ ਤਰਾਸਦੀ ਦੇ ਸਮੇਂ ਜੇਕਰ ਸਾਨੂੰ ਆਪਣੀ ਧੀ ਦੇ ਰਿਸ਼ਤੇ ਬਦਲੇ 50 ਹਜ਼ਾਰ ਰੁਪਏ ਮਿਲ ਰਹੇ ਹਨ, ਤਾਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਕੀ ਪਰੇਸ਼ਾਨੀ ਹੈ?”

ਜਦੋਂ ਕਾਦਿਰ ਬਖਸ਼ (ਨਾਂ ਬਦਲਿਆ ਹੋਇਆ) ਇਸ ਬਾਰੇ ਗੱਲ ਕਰ ਰਹੇ ਸੀ ਤਾਂ ਉਸ ਦੀ ਆਵਾਜ਼ ਵਿੱਚ ਗੁੱਸਾ ਸਾਫ਼ ਦਿਖ ਰਿਹਾ ਸੀ ਕਿਉਂਕਿ ਉਸ ਮੁਤਾਬਕ ਸਾਡਾ ਉਹਨਾਂ ਨਾਲ ਇਸ ਮਾਮਲੇ ਵਿੱਚ ਗੱਲ ਕਰਨਾ ਉਹਨਾਂ ਦੇ ਨਿੱਜੀ ਮਾਮਲੇ ਵਿੱਚ ਦਖਲ ਦੇਣਾ ਹੈ।

ਉਹ ਪਹਿਲਾਂ ਹੀ ਸਾਡੇ ਨਾਲ ਆਪਣੀ ਧੀ ਦੇ ਵਿਆਹ ਦੇ ਵਿਸ਼ੇ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਸਨ।

ਉਹ ਕਹਿੰਦੇ ਹਨ, “ਸਾਡਾ ਘਰ ਅਤੇ ਸਮਾਨ ਸਭ ਪਾਣੀ ਵਿੱਚ ਰੁੜ ਗਿਆ। ਕੋਈ ਸਾਡੀ ਮਦਦ ਨਹੀਂ ਕਰ ਰਿਹਾ, ਸਰਕਾਰ ਵੀ ਮਦਦ ਨਹੀਂ ਕਰ ਰਹੀ, ਸਾਨੂੰ ਇੱਕ ਕਿੱਲੋ ਆਟਾ ਤੱਕ ਨਹੀਂ ਮਿਲਿਆ। ਜਦੋਂ ਪਾਣੀ ਘਟੇਗਾ ਤਾਂ ਅਸੀਂ ਆਪਣੇ ਪਿੰਡ ਵਾਪਸ ਚਲੇ ਜਾਵਾਂਗੇ ਪਰ ਉੱਥੇ ਖਾਲੀ ਹੱਥ ਕੀ ਕਰਾਂਗੇ? ਇਹ ਪੈਸਾ ਸਾਡੇ ਘਰ ਬਣਾਉਣ ਦੇ ਕੰਮ ਆਵੇਗਾ।

ਦਾਦੂ ਜ਼ਿਲ੍ਹੇ ਦੀ ਮਹਿਦ ਤਹਿਸੀਲ ਦੇ ਇੱਕ ਪਿੰਡ ਦੇ ਵਸਨੀਕ ਕਾਦਿਰ ਬਖਸ਼ ਨਾਲ ਸਾਡੀ ਗੱਲਬਾਤ ਫੋਨ ਉਪਰ ਹੋਈ ਸੀ।

50 ਸਾਲਾਂ ਕਾਦਿਰ ਬਖਸ਼ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ। ਕਾਦਿਰ ਮੁਤਾਬਕ ਉਸ ਦੀ ਵੱਡੀ ਕੁੜੀ ਦੀ ਉਮਰ ਕਰੀਬ 12 ਸਾਲ ਅਤੇ ਛੋਟੀ ਦੀ ਉਮਰ ਕਰੀਬ ਦਸ ਸਾਲ ਹੈ।

ਹੜ੍ਹਾਂ ਕਾਰਨ ਬੇਘਰ ਹੋਣ ਤੋਂ ਬਾਅਦ ਉਸ ਨੇ ਆਪਣੀ ਵੱਡੀ ਧੀ ਦਾ ਰਿਸ਼ਤਾ ਆਪਣੀ ਰਿਸ਼ਤੇਦਾਰੀ ਵਿੱਚ ਤੈਅ ਕਰ ਲਿਆ ਹੈ।ਕਾਦਿਰ ਬਖਸ਼ ਨੇ ਇਹ ਰਿਸ਼ਤਾ 50 ਹਜ਼ਾਰ ਰੁਪਏ ਵਿੱਚ ਕੀਤਾ ਹੈ।

ਕਾਦਿਰ ਅਨੁਸਾਰ ਪਹਿਲਾਂ 25 ਹਜ਼ਾਰ ਰੁਪਏ ਮਿਲ ਚੁੱਕੇ ਹਨ ਜਦਕਿ ਬਾਕੀ ਰਕਮ ਵਿਆਹ ਵਾਲੇ ਦਿਨ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਕਾਦਿਰ ਕਹਿੰਦੇ ਹਨ ਕਿ ਉਹਨਾਂ ਦੀ ਧੀ ਦਾ ਇਕ ਮਹੀਨੇ ਬਾਅਦ ਵਿਆਹ ਹੋਣ ਵਾਲਾ ਹੈ ਅਤੇ ਉਹ ਆਪਣੀ ਦੂਜੀ ਧੀ ਲਈ ਵੀ ਰਿਸ਼ਤਾ ਲੱਭ ਰਹੇ ਹਨ।

ਹਾਲਾਂਕਿ ਉਸ ਨੇ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਅਤੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ।

‘ਪਹਿਲਾਂ ਸਰਕਾਰ ਨੂੰ ਸਾਡੀ ਮਦਦ ਲਈ ਕਹੋ’

ਪਾਕਿਸਤਾਨ ਮੌਨਸੂਨ ਕਾਰਨ ਪਏ ਭਾਰੀ ਮੀਂਹ ਤੋਂ ਬਾਅਦ ਹੁਣ ਭਿਆਨਕ ਹੜ੍ਹਾਂ ਦੀ ਬਿਪਤਾ ਦਾ ਸਾਹਮਣਾ ਕਰ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵਤ ਸਿੰਧ ਸੂਬੇ ਵਿੱਚ 23 ਜ਼ਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਐਲਾਨਿਆ ਗਿਆ ਹੈ।

ਐਨਡੀਐੱਮਏ ਮੁਤਾਬਕ ਹੜ੍ਹਾਂ ਕਾਰਨ ਇੱਕ ਕਰੋੜ 45 ਲੱਖ ਤੋਂ ਵੱਧ ਲੋਕ ਪੂਰੀ ਤਰ੍ਹਾਂ ਜਾਂ ਥੋੜੇ ਪ੍ਰਭਾਵਿਤ ਹੋਏ ਹਨ।

ਅਜਿਹੇ ਵਿੱਚ ਔਰਤਾਂ ਖਾਸ ਕਰਕੇ ਨੌਜਵਾਨ ਕੁੜੀਆਂ ਲਈ ਮੁਸ਼ਕਿਲਾਂ ਵਧ ਗਈਆਂ ਹਨ। ਕੁਝ ਪ੍ਰਭਾਵਿਤ ਖੇਤਰਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਲੋਕ ਆਪਣੀਆਂ ਛੋਟੀ ਉਮਰ ਦੀਆਂ ਲੜਕੀਆਂ ਦੇ ਰਿਸ਼ਤੇ ਕਰ ਕਹੇ ਹਨ।

ਜਦੋਂ ਕਾਦਿਰ ਬਖਸ਼ ਨੂੰ ਦੱਸਿਆ ਗਿਆ ਕਿ 12 ਸਾਲ ਦੀ ਕੁੜੀ ਦਾ ਵਿਆਹ ਕਰਨਾ ਕਾਨੂੰਨ ਅਨੁਸਾਰ ਅਪਰਾਧ ਹੈ ਤਾਂ ਉਸ ਨੇ ਕਿਹਾ ਕਿ ਪਹਿਲਾਂ ਸਰਕਾਰ ਨੂੰ ਸਾਡੀ ਮਦਦ ਕਰਨ ਲਈ ਕਹੋ, ਫਿਰ ਸਾਨੂੰ ਸਮਝਾਓ ਕਿ ਕੀ ਗਲਤ ਹੈ ਅਤੇ ਕੀ ਠੀਕ ਹੈ।

ਇਸ ਤੋਂ ਬਾਅਦ ਉਹ ਕਹਿੰਦੇ ਹਨ, “ਅਸੀਂ ਛੇ ਲੋਕ ਰੋਟੀ ਕਿੱਥੇ ਖਾਵਾਂਗੇ, ਮੇਰੀ ਪਤਨੀ ਦੀ ਦਵਾਈ ਦਾ ਇੰਤਜ਼ਾਮ ਕੌਣ ਕਰੇਗਾ? ਮੈਨੂੰ ਨਹੀਂ ਪਤਾ ਕਿ ਪਾਣੀ ਕਦੋਂ ਘਟੇਗਾ ਅਤੇ ਅਸੀਂ ਕਦੋਂ ਘਰ ਵਾਪਸ ਜਾਵਾਂਗੇ? ਉਦੋਂ ਤੱਕ ਅਸੀਂ ਕਿਵੇਂ ਬਚਾਂਗੇ? ਕੌਣ ਸਾਡੀਆਂ ਸਮੱਸਿਆਵਾਂ ਦਾ ਹੱਲ ਕਰੇਗਾ?”

ਜ਼ਾਹਿਰ ਹੈ ਕਿ ਕਾਦਿਰ ਬਖ਼ਸ਼ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਸਾਡੇ ਕੋਲ ਨਹੀਂ ਸਨ।

ਗੈਰ-ਸਰਕਾਰੀ ਸੰਸਥਾ ‘ਜ਼ਿੰਦਗੀ ਵਿਕਾਸ ਸੰਗਠਨ’ ਨਾਲ ਜੁੜੀ ਮਹਿਤਾਬ ਸਿੰਧੂ ਇਸ ਸਮੇਂ ਸਿੰਧ ਦੇ ਦਾਦੂ ਜ਼ਿਲੇ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ‘ਚ ਹੜ੍ਹ ਪੀੜਤਾਂ ਲਈ ਰਾਹਤ ਕਾਰਜਾਂ ‘ਚ ਲੱਗੀ ਹੋਈ ਹੈ।

ਉਹਨਾਂ ਦਾ ਦਾਅਵਾ ਹੈ ਕਿ ਅਜਿਹੇ ਫ਼ੈਸਲੇ ਲੈਣ ਵਾਲਾ ਸਿਰਫ਼ ਕਾਦਿਰ ਬਖ਼ਸ਼ ਹੀ ਨਹੀਂ ਹੈ ਸਗੋਂ ਉਸ ਦੇ ਪਿੰਡ ਵਿੱਚ ਹੁਣ ਤੱਕ ਦੋ ਦਰਜਨ ਕੁੜੀਆਂ ਵੱਖ-ਵੱਖ ਪਰਿਵਾਰਾਂ ਵਿੱਚ ਵਿਆਹੀਆਂ ਜਾ ਚੁੱਕੀਆਂ ਹਨ।

ਇਨ੍ਹਾਂ ਵਿੱਚੋਂ ਕੋਈ ਵੀ ਅਠਾਰਾਂ ਸਾਲ ਦੀ ਨਹੀਂ ਹੈ। ਹਾਲਾਂਕਿ, ਬੀਬੀਸੀ ਮਹਿਤਾਬ ਸਿੰਧੂ ਦੇ ਇਸ ਦਾਅਵੇ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰਦਾ।

ਧੀ ਦੀ ਉਮਰ ਛੋਟੀ ਹੈ, ਇਸ ਨਾਲ ਕੀ ਫਰਕ ਪੈਂਦਾ ਹੈ?

ਮਹਿਤਾਬ ਦਾ ਦਾਅਵਾ ਹੈ ਕਿ ਜਿਨ੍ਹਾਂ ਮਰਦਾਂ ਨਾਲ ਇਨ੍ਹਾਂ ਕੁੜੀਆਂ ਦਾ ਵਿਆਹ ਤੈਅ ਹੋਇਆ ਹੈ, ਉਨ੍ਹਾਂ ਵਿੱਚੋਂ ਕੁਝ ਬਹੁਤ ਵੱਡੀ ਉਮਰ ਦੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰੇ ਰਿਸ਼ਤੇ ਪੈਸੇ ਲਈ ਤੈਅ ਹੋਏ ਹਨ ਅਤੇ ਇਸ ਦਾ ਮੁੱਖ ਕਾਰਨ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਲਈ ਮੁੜ ਵਸੇਬੇ ਅਤੇ ਕੱਚੇ ਮਕਾਨਾਂ ਦੀ ਲੋੜ ਹੈ।

ਜਦੋਂ ਅਸੀਂ ਅਜਿਹੀ ਹੀ ਇਕ 16 ਸਾਲਾਂ ਕੁੜੀ ਦੀ ਮਾਂ ਨਜ਼ੀਰਾ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸ ਨੇ ਮੰਨਿਆ ਕਿ ਉਹ ਪੈਸੇ ਲਈ ਆਪਣੀ ਧੀ ਦਾ ਵਿਆਹ ਕਰਵਾ ਰਹੀ ਹੈ।

ਉਸ ਨੇ ਕਿਹਾ, “ਹਾਂ, ਅਸੀਂ ਰਿਸ਼ਤੇ ਲਈ ਪੈਸੇ ਲੈਂਦੇ ਹਾਂ। ਅਸੀਂ ਕਰਜ਼ਾਈ ਵੀ ਹਾਂ ਅਤੇ ਹੜ੍ਹਾਂ ਕਾਰਨ ਬੇਵੱਸ ਵੀ ਹਾਂ। ਹੋਰ ਕੀ ਕਰੀਏ?

ਜਦੋਂ ਅਸੀਂ ਨਜ਼ੀਰਾ ਨੂੰ ਕਿਹਾ ਕਿ ਉਸਦੀ ਧੀ ਨਾਬਾਲਗ ਹੈ ਤਾਂ ਉਸਨੇ ਕਿਹਾ, “ਇਸ ਨਾਲ ਕੀ ਫਰਕ ਪੈਂਦਾ ਹੈ?”

ਹਾਲ ਹੀ ਵਿੱਚ ਇੱਥੇ ਹੈਦਰਾਬਾਦ ਦੇ ਇੱਕ ਰਾਹਤ ਕੈਂਪ ਵਿੱਚ ਦੋ ਵਿਆਹ ਵੀ ਹੋਏ ਹਨ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮੁੰਡਿਆਂ ਦੀ ਉਮਰ 25 ਸਾਲ ਤੋਂ ਵੱਧ ਅਤੇ ਕੁੜੀਆਂ ਦੀ ਉਮਰ 18 ਸਾਲ ਤੋਂ ਵੱਧ ਹੈ।

ਪਰ ਇਲਾਕੇ ਵਿੱਚ ਕੰਮ ਕਰ ਰਹੇ ਕੁਝ ਸਮਾਜ ਸੇਵੀ ਅਤੇ ਰਾਹਤ ਕਰਮਚਾਰੀਆਂ ਇਸ ਉਪਰ ਸ਼ੱਕੀ ਹੈ।

ਬਾਲ ਵਿਆਹ ਵਿੱਚ ਪਾਕਿਸਤਾਨ ਛੇਵੇਂ ਸਥਾਨ ਉਪਰ

ਕੁੜੀਆਂ ਦੇ ਘੱਟ ਉਮਰ ਦੇ ਵਿਆਹ ਨੂੰ ਰੋਕਣ ਬਾਰੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈਫ ਦਾ ਕਹਿਣਾ ਹੈ ਕਿ ਸਿੰਧ ਨੂੰ ਛੱਡ ਕੇ ਪਾਕਿਸਤਾਨ ਵਿੱਚ 16 ਸਾਲ ਦੀ ਉਮਰ ਦੀਆਂ ਕੁੜੀਆਂ ਦੇ ਵਿਆਹ ਨੂੰ ਕਾਨੂੰਨੀ ਤੌਰ ‘ਤੇ ਮਨਜ਼ੂਰੀ ਹੈ।

ਜਿਸ ਕਾਰਨ ਪਾਕਿਸਤਾਨ ਕੁੜੀਆਂ ਦੇ ਬਾਲ ਵਿਆਹਾਂ ਦੇ ਮਾਮਲੇ ਵਿਚ ਦੁਨੀਆ ਦੇ ਛੇਵੇਂ ਸਥਾਨ ‘ਤੇ ਹੈ। ਇੱਥੇ ਅਜਿਹੀਆਂ ਕੁੜੀਆਂ ਦੀ ਗਿਣਤੀ ਲਗਭਗ 19 ਲੱਖ ਹੈ।

ਯੂਨੀਸੈੱਫ ਅਨੁਸਾਰ ਪਾਕਿਸਤਾਨ ਵਿੱਚ 21 ਪ੍ਰਤੀਸ਼ਤ ਤੋਂ ਵੱਧ ਕੁੜੀਆਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ ਅਤੇ ਤਿੰਨ ਪ੍ਰਤੀਸ਼ਤ ਆਪਣਾ 15ਵਾਂ ਜਨਮ ਦਿਨ ਆਪਣੇ ਸਹੁਰੇ ਘਰ ਮਨਾਉਂਦੀਆਂ ਹਨ।

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਕੰਮ ਕਰ ਰਹੇ ਕਾਰਕੁਨਾਂ ਦਾ ਕਹਿਣਾ ਹੈ ਕਿ ਜੇਕਰ ਹੜ੍ਹ ਪੀੜਤਾਂ ‘ਚ ਛੋਟੀ ਉਮਰ ਦੀਆਂ ਕੁੜੀਆਂ ਦੇ ਵਿਆਹ ‘ਤੇ ਰੋਕ ਨਾ ਲਾਈ ਗਈ ਤਾਂ ਯਕੀਨੀ ਤੌਰ ‘ਤੇ ਪਾਕਿਸਤਾਨ ਇਸ ਸੂਚੀ ‘ਚ ਹੋਰ ਉੱਪਰ ਆ ਜਾਵੇਗਾ।

ਇਸ ਸਮੱਸਿਆਂ ਨੂੰ ਸੁਧਾਰਨ ਲਈ ਹੁਣ ਤੱਕ ਕੀਤੀਆਂ ਗਈਆਂ ਕੋਸ਼ਿਸ਼ਾਂ ਸਭ ਮਿੱਟੀ ‘ਚ ਮਿਲ ਜਾਣਗੀਆਂ। ਕੁਦਰਤੀ ਆਫਤਾਂ ਵਿੱਚ ਕੁੜੀਆਂ ਦੇ ਵਿਆਹ ਦੇ ਕਈ ਕਾਰਨ ਹੋ ਸਕਦੇ ਹਨ।

ਇੱਕ ਕੌਮਾਂਤਰੀ ਰਿਪੋਰਟ ਅਨੁਸਾਰ ਤਰਾਸਦੀ ਦੌਰਾਨ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਘੱਟੋ-ਘੱਟ ਤੀਹ ਤੋਂ ਚਾਲੀ ਫ਼ੀਸਦੀ ਤੱਕ ਵਧ ਜਾਂਦੇ ਹਨ।

ਕੁਝ ਮਾਹਿਰਾਂ ਅਨੁਸਾਰ ਮਾਪੇ ਵੀ ਕੁੜੀਆਂ ਨੂੰ ਇਸ ਤੋਂ ਬਚਾਉਣ ਲਈ ਜਲਦੀ ਤੋਂ ਜਲਦੀ ਵਿਆਹ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਕੁਦਰਤੀ ਤਰਾਸਦੀ ਦੌਰਾਨ ਘੱਟ ਉਮਰ ਦੇ ਵਿਆਹ ਦੇ ਸਬੰਧ ਵਿੱਚ ਪ੍ਰਸਿੱਧ ਕਾਨੂੰਨੀ ਮਾਹਿਰ ਜਿਬਰਾਨ ਨਾਸਿਰ ਨੇ ਕਿਹਾ ਕਿ ਅਜਿਹਾ ਅਕਸਰ ਹੁੰਦਾ ਹੈ।

“ਅਸੀਂ 2005 ਦੇ ਭੂਚਾਲ ਵਿੱਚ ਅਜਿਹੇ ਕਈ ਮਾਮਲੇ ਵੇਖੇ ਸਨ। ਸਿਰਫ਼ ਬਾਲ ਵਿਆਹ ਹੀ ਨਹੀਂ, ਕੁੜੀਆਂ ਨੂੰ ਅਗਵਾ ਕਰਨ ਦੀਆਂ ਵੀ ਖ਼ਬਰਾਂ ਆਈਆਂ ਸਨ।”

ਜਿਬਰਾਨ ਨਾਸਿਰ ਦਾ ਕਹਿਣਾ ਹੈ ਕਿ ਬਾਲ ਵਿਆਹ ਲਈ ਕਾਨੂੰਨ ਹਨ ਜਿਨ੍ਹਾਂ ਵਿੱਚ ਕਾਜ਼ੀ, ਗਵਾਹਾਂ ਅਤੇ ਇੱਥੋਂ ਤੱਕ ਕਿ ਮਾਪਿਆਂ ਲਈ ਵੀ ਸਜ਼ਾ ਦੀ ਵਿਵਸਥਾ ਹੈ।

ਉਹ ਕਹਿੰਦੇ ਹਨ ਕਿ ਅਜਿਹੇ ਵਿਆਹਾਂ ਨੂੰ ਰੋਕਣਾ ਬਾਲ ਸੁਰੱਖਿਆ ਅਥਾਰਟੀ, ਪੁਲਿਸ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਜ਼ਿੰਮੇਵਾਰੀ ਹੈ।

“ਜੇਕਰ ਕੋਈ ਕੁੜੀ ਦਾ ਵਿਆਹ ਸਿਰਫ਼ ਇਸ ਲਈ ਕਰ ਰਿਹਾ ਹੈ ਕਿ ਉਸ ਕੋਲ ਖਰਚ ਲਈ ਪੈਸੇ ਨਹੀਂ ਹਨ ਤਾਂ ਇਸ ਲਈ ਉਨ੍ਹਾਂ ਗਰੀਬ ਮਾਪਿਆਂ ਨਾਲੋਂ ਵੱਧ ਸਰਕਾਰ ਜ਼ਿੰਮੇਵਾਰ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ।”

Previous Post

ਉੱਤਰਾਖੰਡ: 19 ਸਾਲਾ ਕੁੜੀ ਦੇ ਕਤਲ ਦੇ ਮਾਮਲੇ ‘ਚ ਭਾਜਪਾ ਆਗੂ ਦਾ ਮੁੰਡਾ ਗ੍ਰਿਫ਼ਤਾਰ

Next Post

ਰਾਜਸਥਾਨ ‘ਚ ਆਖ਼ਰੀ ਸਾਹ ਲੈ ਰਹੀ ਕਾਂਗਰਸ : ਰਾਘਵ ਚੱਢਾ

Next Post
ਰਾਜਸਥਾਨ ‘ਚ ਆਖ਼ਰੀ ਸਾਹ ਲੈ ਰਹੀ ਕਾਂਗਰਸ : ਰਾਘਵ ਚੱਢਾ

ਰਾਜਸਥਾਨ ‘ਚ ਆਖ਼ਰੀ ਸਾਹ ਲੈ ਰਹੀ ਕਾਂਗਰਸ : ਰਾਘਵ ਚੱਢਾ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers