ਏ.ਸੀ.ਬੀ. ਨੇ ਸ਼ੁੱਕਰਵਾਰ ਨੂੰ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ, ਇਸ ਤੋਂ ਪਹਿਲਾਂ ਏ.ਸੀ.ਬੀ. ਨੇ ਅੱਜ ਵਿਧਾਇਕ ਦੇ ਘਰ ਤੇ ਹੋਰ ਟਿਕਾਣਿਆਂ ‘ਤੇ ਮਾਰੇ ਛਾਪਿਆਂ ਦੌਰਾਨ 24 ਲੱਖ ਰੁਪਏ ਤੇ 2 ਗ਼ੈਰ-ਲਾਇਸੰਸੀ ਹਥਿਆਰ ਜ਼ਬਤ ਕੀਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਵਿਧਾਇਕ ਦੇ ਟਿਕਾਣੇ ਤੋਂ ਕੁੱਲ 24 ਲੱਖ ਰੁਪਏ, 2 ਗੈਰ-ਲਾਇਸੰਸੀ ਹਥਿਆਰ ਤੇ ਰੌਂਦ ਜ਼ਬਤ ਕੀਤੇ ਗਏ ਹਨ | ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਕਫ ਬੋਰਡ ‘ਚ ਭਰਤੀ ਦੌਰਾਨ ਹੋਈਆਂ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਏ.ਸੀ.ਬੀ. ਵਲੋਂ 2 ਸਾਲ ਪੁਰਾਣੇ ਇਕ ਭਿ੍ਸ਼ਟਾਚਾਰ ਮਾਮਲੇ ‘ਚ ਪੁੱਛਗਿੱਛ ਲਈ ਵੀਰਵਾਰ ਨੂੰ ਨੋਟਿਸ ਜਾਰੀ ਕੀਤਾ ਸੀ |
