ਕੋਟਕਪੂਰਾ ਗੋਲੀਕਾਂਡ ਨਾਲ ਜੁੜੀ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਮਾਮਲੇ ‘ਚ ਅੱਜ ਯਾਨੀ 14 ਸਤੰਬਰ ਨੂੰ SIT ਸਾਹਮਣੇ ਪੇਸ਼ ਹੋਣਗੇ।ਇਸ ਤੋਂ ਪਹਿਲਾਂ ਉਹ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਪੰਜਾਬ ਪੁਲਿਸ ਅਫਸਰਜ਼ ਇੰਸਟੀਚਿਊਟ, ਸੈਕਟਰ 32, ਚੰਡੀਗੜ੍ਹ ‘ਚ SIT ਦੇ ਸਾਹਮਣੇ ਪੇਸ਼ ਹੋਏ ਸੀ।ਇਸ ਦੌਰਾਨ ਉਨ੍ਹਾਂ ਕੋਲੋਂ 3 ਘੰਟੇ ਪੁੱਛਗਿਛ ਕੀਤੀ ਗਈ ਸੀ। ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਸੰਮਨ ਜਾਰੀ ਕਰਕੇ SIT ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਨੌਨਿਹਾਲ ਸਿੰਘ ਦੀ ਐਸਆਈਟੀ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਹੈ।
