ਕਾਂਗਰਸ ਵਲੋਂ ਸੀਨੀਅਰ ਕਾਂਗਰਸੀ ਨੇਤਾ ਜੈਰਾਮ ਰਮੇਸ਼, ਕੇ.ਸੀ. ਵੇਣੂਗੋਪਾਲ ਅਤੇ ਦਿਗਵਿਜੈ ਸਿੰਘ ਨੇ ਸਾਂਝੀ ਕਾਨਫਰੰਸ ਦੌਰਾਨ ਸੋਮਵਾਰ ਨੂੰ ਕਿਹਾ ਕਿ 7 ਸਤੰਬਰ ਤੋਂ ਸ਼ਾਮ 5 ਵਜੇ ਸ਼ੁਰੂ ਹੋਣ ਵਾਲੀ 3500 ਕਿਲੋਮੀਟਰ ਲੰਬੀ ਭਾਰਤ ਜੋੜੋ ਯਾਤਰਾ ਪਾਰਟੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਨ ਸੰਪਰਕ ਮੁਹਿੰਮ ਹੈ ਅਤੇ ਇਸ ਵਿਚ ਰਾਹੁਲ ਗਾਂਧੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਦਾ ਰਸਤਾ ਪੈਦਲ ਹੀ ਤੈਅ ਕਰਨਗੇ।
