ਬੈਂਕ ’ਚੋਂ 35 ਲੱਖ ਦੀ ਨਗਦੀ ਲੈ ਕੇ ਫਰਾਰ ਹੋਣ ਵਾਲੇ ਬੱਚੇ ਨੇ ਪੁਲਿਸ ਨੂੰ ਵੀ ਚੱਕਰਾਂ ‘ਚ ਪਾ ਦਿੱਤਾ ਹੈ। ਪੁਲਿਸ ਟੀਮਾਂ ਦੂਸਰੇ ਦਿਨ ਵੀ ਬੱਚਾ ਤੇ ਉਸਦੇ ਸਾਥੀ ਦੀ ਭਾਲ ਵਿਚ ਲੱਗੀ ਰਹੀ ਪਰ ਦੇਰ ਸ਼ਾਮ ਤਕ ਕੋਈ ਸਫਲਤਾ ਹਾਸਲ ਨਹੀਂ ਹੋ ਸਕੀ ਹੈ। ਬੈਂਕ ਦੇ ਅੱਗੇ ਤੇ ਪਿੱਛੇ ਪੁਲਿਸ ਦੇ ਸਖਤ ਪਹਿਰੇ ਅਤੇ ਸੀਸੀਟੀਵੀ ਕੈਮਰਿਆਂ ਤੋਂ ਮੁਲਜ਼ਮਾਂ ਦਾ ਬਚ ਕੇ ਲੰਘ ਜਾਣਾ ਵੀ ਹੈਰਾਨੀ ਕਰਨ ਵਾਲਾ ਹੈ। ਫਿਲਹਾਲ ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਵਲੋਂ ਸੀਸੀਟੀਵੀ ਕੈਮਰੇ ਤੇ ਹੋਰ ਤਕਨੀਕੀ ਸਾਧਨਾ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਵਾਰਦਾਤ ਤੋਂ ਬਾਅਦ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਅਧਾਰ ’ਤੇ ਪੁਲਿਸ ਨੇ ਬੱਚੇ ਤੇ ਉਸਦੇ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਤੁਰੰਤ ਬਾਅਦ ਜ਼ਿਲ੍ਹੇ ਵਿਚ ਅਲਰਟ ਵੀ ਜਾਰੀ ਕੀਤਾ ਗਿਆ। ਸ਼ਹਿਰ ਤੇ ਜ਼ਿਲ੍ਹੇ ਵਿਚ ਦਾਖਲ ਹੋਣ ਵਾਲੀਆਂ ਮੁੱਖ ਸਡ਼ਕਾਂ ’ਤੇ ਨਾਕਾਬੰਦੀ ਵੀ ਕੀਤੀ ਗਈ। ਟੋਲ ਪਲਾਜਿਆਂ ਤੋਂ ਲੰਘਣ ਵਾਲੀਆਂ ਬੱਸਾਂ ਤੇ ਹੋਰ ਵਾਹਨਾਂ ਦੀ ਦੀ ਤਲਾਸ਼ੀ ਦੇਰ ਸ਼ਾਮ ਤਕ ਹੁੰਦੀ ਰਹੀ ਹੈ ਪਰ ਮੁਲਜ਼ਮਾਂ ਬਾਰੇ ਕੋਈ ਸੂਹ ਨਹੀਂ ਮਿਲੀ ਹੈ।
