ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਮਾਨ ਅੱਜ ਐਮਪੀ ਵਜੋਂ ਸਹੁੰ ਚੁੱਕਣਗੇ। ਇਸ ਵਾਰ ਵੀ ਸਿਮਰਨਜੀਤ ਮਾਨ ਬਾਰੇ ਚਰਚਾ ਸੀ ਕਿ ਜੇਕਰ ਉਨ੍ਹਾਂ ਨੂੰ ਕਿਰਪਾਨ ਨਾ ਲੈ ਕੇ ਜਾਣ ਦਿੱਤੀ ਗਈ ਤਾਂ ਉਹ ਸਹੁੰ ਨਹੀਂ ਚੁੱਕਣਗੇ। ਹਾਲਾਂਕਿ ਮਾਨ ਨੇ ਖੁਦ ਇਸ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਿੱਖਾਂ ਵਿਚ ਕਨਫਿਊਜ਼ਨ ਪੈਦਾ ਕੀਤੀ ਜਾ ਰਹੀ ਹੈ। ਉਹ ਸੰਸਦ ਵਿੱਚ ਜਾ ਕੇ ਸਰਕਾਰ ਨੂੰ ਅਸਲ ਮੁੱਦਿਆਂ ਦਾ ਸਾਹਮਣਾ ਕਰਨਗੇ।
