ਹੁਸ਼ਿਆਰਪੁਰ ਤੋਂ ਵਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪਿੰਡ ਸ਼ੇਰਗੜ੍ਹ ਨੇੜੇ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟ ਗਈ। ਇਸ ਹਾਦਸੇ ਦੌਰਾਨ ਕਈ ਸਕੂਲੀ ਬੱਚੇ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਬੱਸ ‘ਚ 25 ਦੇ ਕਰੀਬ ਵਿਦਿਆਰਥੀ ਸਵਾਰ ਦੱਸੇ ਜਾ ਰਹੇ ਹਨ। ਜ਼ਖਮੀ ਬੱਚਿਆਂ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਘਟਨਾ ਵੀਰਵਾਰ ਸਵੇਰੇ 8 ਵਜੇ ਦੀ ਹੈ। ਜਦੋਂ ਬੱਸ ਚੰਡੀਗਡ਼੍ਹ-ਹੁਸ਼ਿਆਰਪੁਰ ਰੋਡ ਤੇ ਪਹੁੰਚੀ ਤਾਂ ਬੱਸ ਇਕ ਸਕੂਟਰ ਸਵਾਰ ਨੂੰ ਬਚਾਉਣ ਦੇ ਚੱਕਰ ਵਿਚ ਪਲਟ ਗਈ।
