ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੂਜਾ ਵਿਆਹ ਅੱਜ ਹੋ ਰਿਹਾ ਹੈ। ਇਹ ਖ਼ਬਰ ਅਚਾਨਕ ਹੀ ਸਾਹਮਣੇ ਆਉਣ ਬਾਅਦ ਸਭ ਹੈਰਾਨ ਰਹਿ ਗਏ। ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਅੱਜ ਚੰਡੀਗੜ੍ਹ ਦੇ ਗੁਰਦੁਆਰੇ ‘ਚ ‘ਲਾਵਾਂ’ ਲੈਣਗੇ। ਵਿਆਹ ਦਾ ਪ੍ਰੋਗਰਾਮ ਸਾਦਾ ਰੱਖਿਆ ਗਿਆ ਹੈ। ਇਸੇ ‘ਚ ਦੋਵੇਂ ਪਰਿਵਾਰਾਂ ਦੇ ਖ਼ਾਸ-ਖ਼ਾਸ ਰਿਸ਼ਤੇਦਾਰ ਅਤੇ ‘ਆਪ’ ਦੇ ਕੁਝ ਖ਼ਾਸ ਆਗੂ ਸ਼ਾਮਿਲ ਹੋਣਗੇ। ਪਾਰਟੀ ਮੁਖੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਰਿਵਾਰ ਸਮੇਤ ਪੁੱਜਣਗੇ। ਇਸ ਦੌਰਾਨ ਰਿਹਾਇਸ਼ ਦੇ ਬਾਹਰ ਵੀ ਪੂਰੀ ਤਰ੍ਹਾਂ ਸਖ਼ਤੀ ਵਰਤੀ ਜਾ ਰਹੀ ਹੈ ਹਰ ਆਉਣ-ਜਾਣ ਵਾਲੇ ਵਾਹਨਾਂ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ।
