RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਵਿਦੇਸ਼

ਯੂਕਰੇਨ ‘ਤੇ ਮਿਜ਼ਾਈਲ ਹਮਲੇ ਤੇਜ਼ ਕਰੇਗਾ ਰੂਸ |

Jass Grewal by Jass Grewal
April 16, 2022
in ਵਿਦੇਸ਼
Reading Time: 1 min read
0 0
0

ਇਕ ਦਿਨ ਪਹਿਲਾਂ ਬੈਲਕ ਸੀ ਵਿਚ ਆਪਣਾ ਸਮੁੰਦਰੀ ਲੜਾਕੂ ਜਹਾਜ਼ ਤਬਾਹ ਹੋਣ ਤੋਂ ਬਾਅਦ ਰੂਸ ਨੇ ਕਿਹਾ ਹੈ ਕਿ ਉਸ ਵਲੋਂ ਯੂਕਰੇਨ ‘ਤੇ ਮਿਜ਼ਾਈਲ ਹਮਲੇ ਹੋਰ ਤੇਜ਼ ਕਰ ਦਿੱਤੇ ਜਾਣਗੇ | ਇਸ ਦੇ ਨਾਲ ਹੀ ਰੂਸੀ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਹੈ ਕਿ ਯੂਕਰੇਨ ਵਲੋਂ ਰੂਸ ਦੇ ਖੇਤਰ ਵਿਚ ਘੁਸਪੈਠ ਕੀਤੀ ਗਈ ਹੈ, ਜਿਸ ਦਾ ਜਵਾਬ ਉਹ ਮਿਜ਼ਾਈਲ ਹਮਲੇ ਤੇਜ਼ ਕਰਕੇ ਦੇਵੇਗਾ | ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਰੂਸ ਦੇ ਅਧਿਕਾਰੀਆਂ ਨੇ ਦੋਸ਼ ਲਗਾਇਆ ਸੀ ਕਿ ਯੂਕਰੇਨ ਵਲੋਂ ਰੂਸ ਦੇ ਸਰਹੱਦੀ ਖੇਤਰ ਵਿਚ ਇਕ ਰਿਹਾਇਸ਼ੀ ਇਲਾਕੇ ਵਿਚ ਹਵਾਈ ਹਮਲਾ ਕੀਤਾ ਗਿਆ ਹੈ, ਜਿਸ ਵਿਚ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਰੂਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਸ ਹਮਲੇ ਵਿਚ ਬ੍ਰਯਾਂਸਕ ਖੇਤਰ ਦੇ ਕਲੀਮੋਵੋ ਪਿੰਡ ਵਿਚ 100 ਦੇ ਕਰੀਬ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ | ਰੂਸ ਦੇ ਅਧਿਕਾਰੀਆਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ਵਿਚ ਵਰਤੇ ਗਏ ਯੂਕਰੇਨ ਦੇ ਐਮ.ਆਈ.-8 ਹੈਲੀਕਾਪਟਰ ਨੂੰ ਤਬਾਹ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਵੀਰਵਾਰ ਨੂੰ ਯੂਕਰੇਨ ਵਲੋਂ ਰੂਸ ਦੇ ਹੋਰ ਖੇਤਰਾਂ ਵਿਚ ਗੋਲੀਬਾਰੀ ਕਰਨ ਦੀ ਸੂਚਨਾ ਹੈ |
ਰਾਸ਼ਟਰੀ ਹਿਤਾਂ ਕਾਰਨ ਰੂਸ ਨਾਲ ਸਿੱਧੀ ਲੜਾਈ ਤੋਂ ਟਲ ਰਹੇ ਹਾਂ-ਅਮਰੀਕਾ
ਵਾਸ਼ਿੰਗਟਨ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਆਪਣੇ ਰਾਸ਼ਟਰੀ ਹਿੱਤਾਂ ਕਾਰਨ ਰੂਸ ਨਾਲ ਸਿੱਧੀ ਲੜਾਈ ਲੜਨ ਤੋਂ ਟਲ ਰਿਹਾ ਹੈ | ਬਲਿੰਕਨ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਨੂੰ ਯਕੀਨੀ ਕਰਨਾ ਹੋਵੇਗਾ ਕਿ ਉਹ ਅਮਰੀਕੀ ਲੋਕਾਂ ਦੇ ਹਿੱਤਾਂ ਵੱਲ ਦੇਖ ਰਹੇ ਹਨ ਅਤੇ ਉਸ ਵਿਚ ਇਕ ਹਿੱਤ ਇਹ ਵੀ ਯਕੀਨੀ ਕਰਨਾ ਹੈ ਕਿ ਅਸੀਂ ਰੂਸ ਨਾਲ ਸਿੱਧੀ ਲੜਾਈ ਵਿਚ ਨਾ ਪਈਏ | ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਉਹ ਚੀਜ਼ਾਂ ਕਰਨ ਤੋਂ ਵੀ ਟਲ ਰਿਹਾ ਹੈ ਜਿਸ ਨਾਲ ਯੁੱਧ ਵਧ ਸਕਦਾ ਹੈ |
ਜ਼ੇਲੇਂਸਕੀ ਵਲੋਂ ਦੇਸ਼ ਵਾਸੀਆਂ ਦੇ ਸੰਕਲਪ ਦੀ ਸ਼ਲਾਘਾ
ਕੀਵ-ਜਿੱਥੇ ਰੂਸ ਨੂੰ ਆਪਣੇ ਬਲੈਕ ਸੀ ‘ਚ ਤੈਨਾਤ ਲੜਾਕੂ ਸਮੁੰਦਰੀ ਜਹਾਜ਼ ਦੇ ਤਬਾਹ ਹੋਣ ਨਾਲ ਸੰਕੇਤਕ ਹਾਰ ਦਿਖ ਰਹੀ ਹੈ, ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਲੋਕਾਂ ਦੇ ਉਸ ਸੰਕਲਪ ਦੀ ਸ਼ਲਾਘਾ ਕੀਤੀ ਹੈ ਜਦੋਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਲੈਂਦੇ ਹੋਏ ਲੜਨ ਦਾ ਸੰਕਲਪ ਕੀਤਾ ਸੀ | ਜ਼ੇਲੇਂਸਕੀ ਨੇ ਕਿਹਾ ਕਿ ਦੁਨੀਆ ਦੇ ਨੇਤਾਵਾਂ ਨੇ ਉਸ ਨੂੰ ਦੇਸ਼ ਛੱਡਣ ਲਈ ਕਿਹਾ ਸੀ, ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਯੂਕਰੇਨ ਹਮਲੇ ਦਾ ਸਾਹਮਣਾ ਨਹੀਂ ਕਰ ਸਕੇਗਾ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਯੂਕਰੇਨੀ ਕਿੰਨੇ ਬਹਾਦਰ ਹਨ ਅਤੇ ਸਾਨੂੰ ਪਤਾ ਹੈ ਕਿ ਆਜ਼ਾਦੀ ਦੀ ਕੀ ਅਹਿਮੀਅਤ ਹੈ |
ਰੂਸੀ ਗੋਲੀਬਾਰੀ ‘ਚ 7 ਨਾਗਰਿਕਾਂ ਦੀ ਮੌਤ
ਕੀਵ-ਸ਼ੁੱਕਰਵਾਰ ਨੂੰ ਖਾਰਕੀਵ ਦੇ ਬ੍ਰੋਵਾਇਆ ਪਿੰਡ ਵਿਚ ਰੂਸੀ ਸੈਨਾਵਾਂ ਵਲੋਂ ਉਨ੍ਹਾਂ ਬੱਸਾਂ ਨੂੰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ, ਜੋ ਆਮ ਨਾਗਰਿਕਾਂ ਨੂੰ ਲੈ ਕੇ ਜਾ ਰਹੀਆਂ ਸਨ | ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿਚ 7 ਨਾਗਰਿਕਾਂ ਦੀ ਮੌਤ ਹੋ ਗਈ, ਜਦੋਂ ਕਿ 27 ਹੋਰ ਜ਼ਖ਼ਮੀ ਹੋਏ ਹਨ | ਉੱਧਰ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਵਲੋਂ ਜਾਰੀ ਜਾਣਕਾਰੀ ਅਨੁਸਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 1964 ਆਮ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਯੂਕਰੇਨੀ ਅਧਿਕਾਰੀਆਂ ਨੇ ਇਹ ਗਿਣਤੀ ਹਜ਼ਾਰਾਂ ਵਿਚ ਦੱਸੀ ਹੈ |

Previous Post

ਮਾਨ ਸਰਕਾਰ ਵੱਲੋਂ 300 ਯੂਨਿਟ ਫ਼੍ਰੀ ਬਿਜਲੀ ਦੇਣ ਦਾ ਐਲਾਨ |

Next Post

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਜੇਬ ਤੋਂ ਮਿਲੀ ਸਰਿੰਜ |

Next Post
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਜੇਬ ਤੋਂ ਮਿਲੀ ਸਰਿੰਜ |

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਜੇਬ ਤੋਂ ਮਿਲੀ ਸਰਿੰਜ |

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers