ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਭਾਰਤ ਦੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਕਾਨੂੰਨ ਵਿਵਸਥਾ ਨਾਲ ਜੁੜੇ ਮਾਮਲਿਆਂ ‘ਚ ਫਰਜ਼ੀ ਖ਼ਬਰਾਂ ਅਤੇ ਸੋੋਸ਼ਲ ਮੀਡੀਆ ‘ਤੇ ਗ਼ਲਤ ਜਾਣਕਾਰੀ ਫੈਲਾਉਣ ਵਾਲੇ 22 ਯੂ-ਟਿਊਬ ਚੈਨਲਾਂ, ਤਿੰਨ ਟਵਿੱਟਰ ਅਕਾਊਾਟ, ਇਕ ਫੇਸਬੁੱਕ ਅਕਾਊਾਟ ਅਤੇ ਇਕ ਨਿਊਜ਼ ਵੈੱਬਸਾਈਟ ਨੂੰ ਬਲਾਕ ਕਰਨ ਦਾ ਆਦੇਸ਼ ਦਿੱਤਾ ਹੈ | ਮੰਤਰਾਲੇ ਵਲੋਂ ਬਲਾਕ ਕੀਤੇ ਗਏ ਯੂ ਟਿਊਬ ਚੈਨਲਾਂ ‘ਚੋਂ 18 ਭਾਰਤੀ ਯੂ-ਟਿਊਬ ਚੈਨਲ ਸ਼ਾਮਿਲ ਹਨ | ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵਲੋਂ ਇਹ ਕਾਰਵਾਈ ਆਪਣੀ ਨੇਮ-2021 ਦੇ ਤਹਿਤ ਐਮਰਜੈਂਸੀ ਤਾਕਤਾਂ ਦਾ ਇਸਤੇਮਾਲ ਕਰਦਿਆਂ ਕੀਤੀ ਗਈ ਹੈ | ਇਨ੍ਹਾਂ ‘ਚ 18 ਭਾਰਤੀ ਚੈਨਲਾਂ ਤੋਂ ਇਲਾਵਾ 4 ਪਾਕਿਸਤਾਨੀ ਯੂ ਟਿਊਬ ਚੈਨਲ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਫਰਵਰੀ ‘ਚ ਆਈ. ਟੀ. ਨੇਮਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ | ਹਾਲਾਂਕਿ ਇਹ ਪਹਿਲੀ ਵਾਰ ਹੈ ਕਿ ਇਨ੍ਹਾਂ ਨੇਮਾਂ ਤਹਿਤ 18 ਭਾਰਤੀ ਯੂ-ਟਿਊਬ ਚੈਨਲਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ | ਸਰਕਾਰ ਵਲੋਂ ਜਾਰੀ ਅਧਿਕਾਰਕ ਬਿਆਨ ਮੁਤਾਬਿਕ ਜਿਨ੍ਹਾਂ ਯੂ-ਟਿਊਬ ਚੈਨਲਾਂ ਨੂੰ ਬੰਦ ਕੀਤਾ ਗਿਆ ਹੈ ,ਉਨ੍ਹਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ 260 ਕਰੋੜ ਤੋੋ ਜ਼ਿਆਦਾ ਸੀ | ਮੰਤਰਾਲੇ ਮੁਤਾਬਿਕ ਕਈ ਯੂ-ਟਿਊਬ ਚੈਨਲ ਭਾਰਤੀ ਹਥਿਆਰਬੰਦ ਫੌਜਾਂ, ਜੰਮੂ ਕਸ਼ਮੀਰ ਜਿਹੇ ਮੁੱਦਿਆਂ ‘ਤੇ ਫਰਜ਼ੀ ਖ਼ਬਰਾਂ ਪ੍ਰਸਾਰਿਤ ਕਰਦੇ ਸਨ | ਬਿਆਨ ‘ਚ ਇਹ ਵੀ ਕਿਹਾ ਗਿਆ ਕਿ ਯੂਕਰੇਨ ਦੀ ਸਥਿਤੀ ‘ਤੇ ਵੀ ਕੁਝ ਭਾਰਤੀ ਯੂ ਟਿਊਬ ਚੈਨਲਾਂ ‘ਚ ਗ਼ਲਤ ਜਾਣਕਾਰੀ ਪ੍ਰਸਾਰਿਤ ਕੀਤੀ ਜਾਂਦੀ ਸੀ, ਜਿਨ੍ਹਾਂ ਦਾ ਮਕਸਦ ਹੋਰਨਾਂ ਦੇਸ਼ਾਂ ਨਾਲ ਭਾਰਤ ਦੇ ਸੰਬੰਧਾਂ ਨੂੰ ਖ਼ਰਾਬ ਕਰਨਾ ਸੀ | ਮੰਤਰਾਲੇ ਮੁਤਾਬਿਕ ਜਿਨ੍ਹਾਂ ਭਾਰਤੀ ਯੂ-ਟਿਊਬ ਚੈਨਲਾਂ ਨੂੰ ਬੰਦ ਕੀਤਾ ਗਿਆ ਹੈ ਉਹ ਕੁਝ ਟੀ.ਵੀ. ਨਿਊਜ਼ ਚੈਨਲਾਂ ਦੇ ਟੈਮਫਲੇਟ ਅਤੇ ਲੋਗੋ ਨਾਲ ਉਨ੍ਹਾਂ ਦੇ ਐਂਕਰ ਾਂ ਦੀਆਂ ਤਸਵੀਰਾਂ ਦਾ ਵੀ ਇਸਤੇਮਾਲ ਕਰਦੇ ਸਨ ਤਾਂ ਜੋ ਦਰਸ਼ਕਾਂ ਨੂੰ ਖ਼ਬਰ ਪੁਖ਼ਤਾ ਹੋਣ ਦਾ ਯਕੀਨ ਦੁਆਇਆ ਜਾ ਸਕੇ | ਇਸ ਤੋਂ ਪਹਿਲਾਂ ਫਰਵਰੀ ‘ਚ ਸਰਕਾਰ ਨੇ 35 ਯੂ-ਟਿਊਬ ਚੈਨਲ, 2 ਟਵਿੱਟਰ ਅਕਾਊਾਟ, 2 ਇੰਸਟਾਗਾਮ ਅਕਾਊਾਟ ਅਤੇ ਇਕ ਫੇਸਬੁੱਕ ਖਾਤੇ ਨੂੰ ਵੀ ਬਲਾਕ ਕੀਤਾ ਗਿਆ ਸੀ | ਇਹ ਸਾਰੇ ਖਾਤੇ ਪਾਕਿਸਤਾਨ ਤੋਂ ਆਪ੍ਰੇਟ ਹੋ ਰਹੇ ਸਨ, ਜਦਕਿ ਦੇਸ਼ ਭਰ ‘ਚ 2021 ‘ਚ ਵੀ 20 ਯੂ-ਟਿਊਬ ਚੈਨਲ ਅਤੇ 2 ਵੈੱਬਸਾਇਟਾਂ ਨੂੰ ਬਲਾਕ ਕੀਤਾ ਗਿਆ ਸੀ |
