ਦੇਸ਼ ਭਰ ਵਿੱਚ ਅੱਜ ਤੋਂ ਐਲਪੀਜੀ ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਐਲਪੀਜੀ ਗੈਸ ਸਿਲੰਡਰ 250 ਰੁਪਏ ਮਹਿੰਗਾ ਹੋ ਗਿਆ ਹੈ। ਹਾਲਾਂਕਿ ਇਹ ਵਾਧਾ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਹੋਇਆ ਹੈ। ਜੇਕਰ ਇਨ੍ਹਾਂ ਵਾਧੇ ‘ਤੇ ਨਜ਼ਰ ਮਾਰੀਏ ਤਾਂ ਪਿਛਲੇ ਦੋ ਮਹੀਨਿਆਂ ‘ਚ ਕੁੱਲ 346 ਰੁਪਏ ਦਾ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਅੱਜ ਤੋਂ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 2253 ਰੁਪਏ ਵਿੱਚ ਮਿਲੇਗਾ।
ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਇਲਾਵਾ ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। 1 ਅਪ੍ਰੈਲ ਨੂੰ ਜੈੱਟ ਫਿਊਲ ਯਾਨੀ ATF ਦੀ ਕੀਮਤ 2 ਫੀਸਦੀ ਤੋਂ ਵਧਾ ਕੇ 1,12,925 ਕਿਲੋਲੀਟਰ ਕਰ ਦਿੱਤੀ ਗਈ ਹੈ। ਪਹਿਲਾਂ ਇਹ 1,10, 666 ਰੁਪਏ ਪ੍ਰਤੀ ਕਿਲੋਲੀਟਰ ਸੀ। ਇਸ ਦੇ ਨਾਲ ਹੀ, ਨਵੀਆਂ ਦਰਾਂ 15 ਅਪ੍ਰੈਲ 2022 ਤੋਂ ਲਾਗੂ ਹੋਣਗੀਆਂ।
