ਸੀ.ਬੀ.ਐਸ.ਈ. ਦੀ 10ਵੀਂ ਅਤੇ 12ਵੀਂ ਦੀਆਂ ਦੂਜੀ ਟਰਮ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ | ਪਿਛਲੇ ਸਾਲ ਸੀ.ਬੀ.ਐਸ.ਈ. ਨੇ ਐਲਾਨ ਕੀਤਾ ਸੀ ਕਿ 2022 ਲਈ ਬੋਰਡ ਦੀਆਂ ਪ੍ਰੀਖਿਆਵਾਂ 2 ਪੜਾਵਾਂ ‘ਚ ਲਈਆਂ ਜਾਣਗੀਆਂ | ਇਸ ਦੇ ਤਹਿਤ ਪਹਿਲੇ ਪੜਾਅ ਦੀ ਪ੍ਰੀਖਿਆ ਪਹਿਲਾਂ ਹੋ ਚੁੱਕੀ ਹੈ ਅਤੇ ਦੋਵੇਂ ਜਮਾਤਾਂ ਲਈ ਦੂਸਰੇ ਪੜਾਅ ਦੀ ਪ੍ਰੀਖਿਆ 26 ਅਪ੍ਰੈਲ ਤੋਂ ਲਈ ਜਾਵੇਗੀ | ਬੋਰਡ ਨੇ ਅੱਜ ਪ੍ਰੀਖਿਆ ਸੰਬੰਧੀ ਵੇਰਵਾ ਜਾਰੀ ਕਰਦੇ ਹੋਏ ਕਿਹਾ ਕਿ ਦੋਵੇਂ ਪ੍ਰੀਖਿਆਵਾਂ ਦੌਰਾਨ ਇਸ ਗੱਲ ਨੂੰ ਧਿਆਨ ਰੱਖਦੇ ਹੋਏ ਮਹੱਤਵਪੂਰਨ ਅੰਤਰ ਰੱਖਿਆ ਗਿਆ ਹੈ ਕਿ ਮਹਾਂਮਾਰੀ ਕਾਰਨ ਸਕੂਲ ਬੰਦ ਸਨ | ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਡੇਟ ਸ਼ੀਟ ਤਿਆਰ ਕਰਦੇ ਹੋਏ ਜੇ.ਈ.ਈ. ਮੇਨ ਸਮੇਤ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਵੀ ਧਿਆਨ ‘ਚ ਰੱਖਿਆ ਗਿਆ ਹੈ |
