ਵੋਲੋਦੀਮੀਰ ਜ਼ੇਲੇਂਸਕੀ ਨੇ ਮੰਗਲਵਾਰ ਨੂੰ ਕਿਹਾ ਕਿ ਯੂਕਰੇਨ ‘ਚ ਹੋਣ ਵਾਲੀਆਂ ਮੌਤਾਂ ਲਈ ਜ਼ਿੰਮੇਵਾਰ ਪੱਛਮੀ ਦੇਸ਼ ਹਨ ਕਿਉਂਕਿ ਉਹ ਦੇਸ਼ ਦੇ ਉਪਰ ਹਵਾਈ ਖੇਤਰ ਬੰਦ ਕਰਨ ਤੇ ਜਹਾਜ਼ ਮੁਹੱਈਆ ਕਰਵਾਉਣ ਤੋਂ ਇਨਕਾਰੀ ਹਨ | ਜ਼ੇਲੇਂਸਕੀ ਨੇ ਕਿਹਾ ਕਿ 13 ਦਿਨਾਂ ਤੋਂ ਯੂਕਰੇਨ ਆਸਮਾਨ ‘ਚ ਸਹਾਇਤਾ ਪ੍ਰਦਾਨ ਕਰਨ ਲਈ ਜਹਾਜ਼ ਭੇਜਣ ਲਈ ਪੱਛਮ ਤੋਂ ਸਿਰਫ ਵਾਅਦੇ ਹੀ ਸੁਣ ਰਿਹਾ ਹੈ | ਉਨ੍ਹਾਂ ਕਿਹਾ ਕਿ ਯੂਕਰੇਨ ‘ਚ ਲੋਕਾਂ ਦੀਆਂ ਮੌਤਾਂ ਲਈ ਦੋਸ਼ ਰੂਸ ਦਾ ਹੈ ਅਤੇ ਇਸ ਲਈ ਜ਼ਿੰਮੇਵਾਰੀ ਪੱਛਮ ਦੀ ਵੀ ਹੈ | ਉਨ੍ਹਾਂ ਨੇ ਇਕ ਵੀਡੀਓ ਸੰਦੇਸ਼ ‘ਚ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਉਨ੍ਹਾਂ ‘ਤੇ ਵੀ ਹੈ ਜੋ 13 ਦਿਨਾਂ ‘ਚ ਫ਼ੈਸਲਾ ਲੈਣ ਦੇ ਯੋਗ ਨਹੀਂ ਹੋਏ |
