ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਚੋਣ ਪ੍ਰਚਾਰ ਸੋਮਵਾਰ ਨੂੰ ਖ਼ਤਮ ਹੋ ਗਿਆ | ਚੌਥੇ ਪੜਾਅ ਦੌਰਾਨ ਸੂਬੇ ਦੇ 9 ਜ਼ਿਲਿ੍ਹਆਂ ਵਿਚ 59 ਸੀਟਾਂ ਲਈ 23 ਫਰਵਰੀ ਨੂੰ ਵੋਟਿੰਗ ਹੋਵੇਗੀ | ਚੌਥੇ ਪੜਾਅ ਵਿਚ ਕੁੱਲ 624 ਉਮੀਦਵਾਰ ਚੋਣ ਮੈਦਾਨ ਵਿਚ ਹਨ | ਇਸ ਪੜਾਅ ਵਿਚ 23 ਫਰਵਰੀ ਨੂੰ ਜਿਹੜੇ 9 ਜ਼ਿਲਿ੍ਹਆਂ ਵਿਚ ਵੋਟਿੰਗ ਹੋਵੇਗੀ, ਉਸ ਵਿਚ ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਉਨਾਓ, ਲਖਨਊ, ਰਾਏਬਰੇਲੀ, ਬਾਂਦਾ ਅਤੇ ਫਤਿਹਪੁਰ ਸ਼ਾਮਿਲ ਹੈ | 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 59 ਸੀਟਾਂ ਵਿਚੋਂ ਭਾਜਪਾ ਨੂੰ 51 ਸੀਟਾਂ ‘ਤੇ ਜਿੱਤ ਮਿਲੀ ਸੀ, ਜਦੋਂ ਕਿ ਸਮਾਜਵਾਦੀ ਪਾਰਟੀ ਨੂੰ ਚਾਰ, ਬਸਪਾ ਨੂੰ ਤਿੰਨ ਸੀਟਾਂ ‘ਤੇ ਜਿੱਤ ਮਿਲੀ ਸੀ | ਭਾਜਪਾ ਦੇ ਸਹਿਯੋਗੀ ਅਪਨਾ ਦਲ (ਸੋਨੇਵਾਲ) ਨੂੰ ਇਕ ਸੀਟ ‘ਤੇ ਜਿੱਤ ਪ੍ਰਾਪਤ ਕੀਤੀ ਸੀ |
