ਪ੍ਰਧਾਨ ਮੰਤਰੀ ਦੀਆਂ ਲੜੀਵਾਰ ਤਿੰਨ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਹਾਸਲ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ 14 ਨੂੰ ਜਲੰਧਰ ਤੋਂ ਬਾਅਦ 16 ਫਰਵਰੀ ਨੂੰ ਪਠਾਨਕੋਟ ‘ਚ ਦੂਜੀ ਰੈਲੀ ਕਰਨਗੇ ਜਦਕਿ ਤੀਜੀ ਰੈਲੀ 17 ਫਰਵਰੀ ਨੂੰ ਅਬੋਹਰ ਵਿਖੇ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਮੋਦੀ ਨੇ ਮੰਗਲਵਾਰ ਨੂੰ ਆਪਣੀ ਪਹਿਲੀ ਵਰਚੂਅਲ ਰੈਲੀ ‘ਚ ਕਿਹਾ ਸੀ ਕਿ ਉਹ ਛੇਤੀ ਹੀ ਪੰਜਾਬੀਆਂ ਨਾਲ ਰੂਬਰੂ ਹੋਣਗੇ | ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਦੀ ਮਿੱਟੀ ‘ਤੇ ਨਤਮਸਤਕ ਹੋਣ ਅਤੇ ਭੈਣ-ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲੇਗਾ |
