ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਵਾ ਸ੍ਰੀਰਾਮਨਗਰਮ ਵਿਖੇ 11ਵੀਂ ਸਦੀ ਦੇ ਸੰਤ ਸ੍ਰੀ ਰਾਮਾਨੁਜਚਾਰੀਆ ਦੀ ਯਾਦ ‘ਚ 216 ਫੁੱਟ ਲੰਬੇ ‘ਸਟੈਚੂ ਆਫ ਇਕੁਇਲਿਟੀ’ (ਸਮਾਨਤਾ ਦਾ ਬੁੱਤ) ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ | ਇਹ ਬੁੱਤ ਪੰਜ ਧਾਤਾਂ ਸੋਨਾ, ਚਾਂਦੀ, ਤਾਂਬਾ, ਪਿੱਤਲ ਤੇ ਜਿਸਤ ਦੇ ਸੁਮੇਲ ਨਾਲ ਬਣਾਇਆ ਗਿਆ ਹੈ | ਇਸ ਬੁੱਤ ਨੂੰ 54 ਫੁੱਟ ਉੱਚੀ ਨੀਂਹ ਵਾਲੀ ਇਮਾਰਤ ‘ਤੇ ਬਣਾਇਆ ਗਿਆ ਹੈ | ਇਹ ਬੈਠਣ ਦੀ ਮੁਦਰਾ ‘ਚ ਬਣਾਇਆ ਗਿਆ ਦੂਸਰਾ ਸਭ ਤੋਂ ਵੱਡਾ ਬੁੱਤ ਹੈ | ਇਸ ਬੁੱਤ ਨਾਲ 108 ਮੰਦਰ ਵੀ ਬਣਾਏ ਗਏ ਹਨ | ਨਾਲ ਹੀ 120 ਕਿਲੋਗ੍ਰਾਮ ਸੋਨੇ ਦਾ ਇਸਤੇਮਾਲ ਕਰਦਿਆਂ ਹੋਇਆਂ ਸੰਤ ਰਾਮਾਨੁਜਚਾਰੀਆ ਦੀ ਇਕ ਛੋਟੀ ਮੂਰਤੀ ਵੀ ਬਣਾਈ ਗਈ ਹੈ | ਇਸ ਪ੍ਰਾਜੈਕਟ ‘ਤੇ 1400 ਕਰੋੜ ਰੁਪਏ ਤੋਂ ਵੀ ਜ਼ਿਆਦਾ ਖਰਚ ਹੋਏ ਹਨ, ਜੋ ਅਯੁੱਧਿਆ ‘ਚ 1100 ਕਰੋੜ ਦੀ ਲਾਗਤ ਨਾਲ ਬਣ ਰਹੇ ਰਾਮ ਮੰਦਰ ਤੋਂ ਵੀ ਜ਼ਿਆਦਾ ਹੈ | ਇਹ ਪੂਰਾ ਪੈਸਾ ਦੇਸ਼-ਵਿਦੇਸ਼ ਤੋਂ ਮਿਲੇ ਦਾਨ ਤੋਂ ਆਇਆ ਹੈ |
