RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਵਿਦੇਸ਼

29 ਸਾਲਾ ਪੰਜਾਬਣ ਹੈਲਥ ਕੇਅਰ ਵਰਕਰ ਦੀ ਸੜਕ ਹਾਦਸੇ ਵਿਚ ਮੌਤ

Jass Grewal by Jass Grewal
June 25, 2021
in ਵਿਦੇਸ਼
Reading Time: 1 min read
0 0
0

ਔਕਲੈਂਡ 25 ਜੂਨ, 2021:-ਪੰਜਾਬ ਦੇ ਪਿੰਡਾਂ ਵਿਚ ਵਿਦੇਸ਼ ਪਰਤਦੀਆਂ ਧੀਆਂ ਦੀ ਜ਼ਿੰਦਗੀ ਆਪਣੀ ਕਾਬਲੀਅਤ ਨੂੰ ਸਾਬਿਤ ਕਰਨ ਬਾਅਦ ਅਤੇ ਮਣਾਂ-ਮੂੰਹੀ ਚੁਣੌਤੀਆਂ ਪਾਰ ਕਰਨ ਬਾਅਦ ਕਿਤੇ ਸਥਾਪਤੀ ਵੱਲ ਵਧਦੀ ਹੈ। ਕਦੇ ਵੀਜ਼ੇ ਅਤੇ ਕਦੇ ਪੱਕੀ ਰਿਹਾਇਸ਼ ਜ਼ਿੰਦਗੀ ਨੂੰ ਗੇੜਾ ਦੇਈ ਰੱਖਦੀ ਹੈ। ਇਸੇ ਤਰ੍ਹਾਂ ਦੇ ਸੁਪਨੇ ਲੈ ਕੇ ਅੰਮਿ੍ਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਅਨਾਇਤਪੁਰਾ ਦੀ ਪਲਵਿੰਦਰ ਕੌਰ (29) ਬੀਤੇ ਮੰਗਲਵਾਰ ਇਕ ਸੜਕੀ ਦੁਰਘਟਨਾ ਦੇ ਵਿਚ ਜਾਨ ਗਵਾ ਗਈ ਅਤੇ ਆਬਾਂ ਦੇ ਦੇਸ਼ੋਂ ਇਥੇ ਆ ਹੋਰ ਬਹੁਤ ਅੱਗੇ ਤੁਰ ਗਈ ਜਿੱਥੋਂ ਹੁਣ ਉਹ ਕਦੀ ਵਾਪਿਸ ਨਹੀਂ ਪਰਤ ਸਕੇਗੀ। ਬੇਹੱਦ ਦੁਖਦ ਘਟਨਾ ਦੇ ਅਨੁਸਾਰ ਉਹ ਮੰਗਲਵਾਰ ਦੇਰ ਰਾਤ ਇਕ ਹੈਲਥ ਕੇਅਰ ਸੈਂਟਰ ਤੋਂ 11 ਵਜੇ ਡਿਊਟੀ ਖ਼ਤਮ ਕਰਕੇ ਆਪਣੇ ਘਰ ਜਾ ਰਹੀ ਸੀ ਤਾਂ ਰਾਹ ’ਚ ਕਿਸੇ ਹੋਰ ਵਾਹਨ ਨੇ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ, ਉਸਨੂੰ ਹੈਲੀਕਾਪਟਰ ਰਾਹੀਂ ਆਕਲੈਂਡ ਹਸਪਤਾਲ ’ਚ ਲਿਆਂਦਾ ਗਿਆ, ਪਰ ਹਾਲਾਤ ਨਾਜ਼ੁਕ ਹੋਣ ਕਰਕੇ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਉਸਦਾ ਮ੍ਰਿਤਕ ਸਰੀਰ ਪੋਸਟ-ਮਾਰਟਮ ਪਿੱਛੋਂ ਉਟਾਹੂਹੂ ਦੇ ਮ‌੍ਰਿਤਕ ਦੇਹ ਸੰਭਾਲ ਕੇਂਦਰ ’ਚ ਰੱਖ ਦਿੱਤਾ ਗਿਆ ਹੈ। ਇਹ ਕੁੜੀ 2019 ਦੇ ਵਿਚ ਇਥੇ ਪੜ੍ਹਨ ਆਈ ਸੀ ਤੇ ਰੋਟੋਰੂਆ ਵਿਖੇ ਪੜ੍ਹਾਈ ਪੂਰੀ ਕੀਤੀ। 2019 ਦੇ ਵਿਚ ਇਸਦਾ ਇਥੇ ਹੀ ਵਿਆਹ ਹਰਮੀਤ ਸਿੰਘ ਪਿੰਡ ਫੁੱਲੇਆਲ (ਬਠਿੰਡਾ) ਨਾਲ ਹੋਇਆ ਸੀ। ਪਲਵਿੰਦਰ ਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਦਾ ਨਾਂਅ ਜਗਦੀਸ਼ ਕੌਰ ਹੈ ਅਤੇ ਇਕ ਛੋਟਾ ਭਰਾ ਹੈ। ਜਿਸ ਰਾਤ ਇਹ ਘਟਨਾ ਹੋਈ ਉਸ ਦਿਨ ਉਸਦੀ ਡਿਊਟੀ ਨਹੀਂ ਸੀ ਅਤੇ ਕਿਸੀ ਹੋਰ ਦੀ ਸ਼ਿਫਟ ਕਰਨ ਗਈ ਸੀ, ਪਰ ਵਾਪਿਸ ਘਰ ਨਾ ਮੁੜ ਸਕੀ। ਕੁਝ ਸਮਾਂ ਉਡੀਕਣ ਬਾਅਦ ਬਾਅਦ ਉਸਦਾ ਪਤੀ ਵਾਪਿਸ ਜਾ ਕੇ ਵੇਖਣ ਲਈ ਨਿਕਲਿਆ ਅਤੇ ਪੁਲਿਸ ਨੂੰ ਫੋਨ ਕੀਤਾ ਤਾਂ ਉਸਨੂੰ ਇਸ ਘਟਨਾ ਬਾਰੇ ਪਤਾ ਲੱਗਾ।
ਪਲਵਿੰਦਰ ਕੌਰ ਦਾ ਪਰਿਵਾਰ ਚਾਹੁੰਦਾ ਹੈ ਕਿ ਉਸਦੀ ਲਾਸ਼ ਪਿੰਡ ਭੇਜ ਦਿੱਤੀ ਜਾਵੇ। ਜਿਸ ਕਰਕੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਮੱਦਦ ਵਾਸਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਲਿਆ ਹੈ ਅਤੇ ਲਾਸ਼ ਪੰਜਾਬ ਭੇਜੇ ਜਾਣ ਸਬੰਧੀ ਲੋੜੀਂਦੇ ਕਦਮ ਚੁੱਕ ਰਹੇ ਹਨ। ਪਲਵਿੰਦਰ ਕੌਰ ਸਾਲ 2019 ’ਚ ਸਟੱਡੀ ਵੀਜ਼ੇ ’ਤੇ ਨਿਊਜ਼ੀਲੈਂਡ ਆਈ ਸੀ ਅਤੇ ਇਨ੍ਹੀਂ ਦਿਨੀਂ ਵਰਕ ਵੀਜ਼ਾ ਉੱਪਰ ਮਿਹਨਤ ਕਰ ਰਹੀ ਸੀ। ‘ਮਾਪਿਆਂ ਦਾ ਪਰਛਾਵਾਂ’ ਬਣਦੀਆਂ ਧੀਆਂ ਦਾ ਇਸ ਤਰ੍ਹਾਂ ਤੁਰ ਜਾਣਾ ਵੱਡੇ-ਵੱਡੇ ਦਿਲਾਂ ਨੂੰ ਝੰਜੋੜਦਾ ਹੈ। ਵਾਹਿਗੁਰੂ ਉਸਨੂੰ ਸਦੀਵੀ ਸੁੱਖ ਅਤੇ ਪਰਿਵਾਰ ਨੂੰ ਹੌਂਸਲਾ ਬਖਸ਼ੇ। ਪੂਰੇ ਭਾਈਚਾਰੇ ਦੇ ਵਿਚ ਇਸ ਖਬਰ ਨੂੰ ਲੈ ਕੇ ਕਾਫੀ ਸੋਗ ਹੈ। ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵੀ ਗਹਿਰਾ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ।

Previous Post

ਯੂਨੀਵਰਸਿਟੀ ਦੀ ਧੀ ਨੇ ਭਾਂਡੇ ਵਾਂਗੂੰ ਮਾਂਜਤੇ ਲੀਡਰ। “ਚਿੱੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਓਹ ਵੀ ਚੋਰ “

Next Post

ਬਰਸਾਤ ਦੇ ਦਿਨਾਂ ਵਿੱਚ ਟਾਪੂ ਬਣ ਜਾਂਦੇ ਹਨ ਸੱਤ ਪਿੰਡ, ਚਾਰ ਮਹੀਨੇ ਰੱਬ ਦੇ ਆਸਰੇ ਹੁੰਦੀ ਹੈ ਇਨ੍ਹਾਂ ਦੀ ਜ਼ਿੰਦਗੀ।

Next Post
ਬਰਸਾਤ ਦੇ ਦਿਨਾਂ ਵਿੱਚ ਟਾਪੂ ਬਣ ਜਾਂਦੇ ਹਨ ਸੱਤ ਪਿੰਡ, ਚਾਰ ਮਹੀਨੇ ਰੱਬ ਦੇ ਆਸਰੇ ਹੁੰਦੀ ਹੈ ਇਨ੍ਹਾਂ ਦੀ ਜ਼ਿੰਦਗੀ।

ਬਰਸਾਤ ਦੇ ਦਿਨਾਂ ਵਿੱਚ ਟਾਪੂ ਬਣ ਜਾਂਦੇ ਹਨ ਸੱਤ ਪਿੰਡ, ਚਾਰ ਮਹੀਨੇ ਰੱਬ ਦੇ ਆਸਰੇ ਹੁੰਦੀ ਹੈ ਇਨ੍ਹਾਂ ਦੀ ਜ਼ਿੰਦਗੀ।

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers