RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਉੱਚ ਪੜ੍ਹਾਈਆਂ ਦੇ ਬਾਵਜੂਦ ਇੱਕੋ ਪਰਿਵਾਰ ਦੇ ਤਿੰਨ ਜੀਅ ਕਰ ਰਹੇ ਹਨ ਝੋਨੇ ਦੇ ਖੇਤਾਂ ‘ਚ ਮਜ਼ਦੂਰੀ

Jass Grewal by Jass Grewal
June 24, 2021
in ਪੰਜਾਬ
Reading Time: 1 min read
0 0
0

ਬਰਨਾਲਾ- ਪੰਜਾਬ ਦੀ ਕਾਂਗਰਸ ਸਰਕਾਰ ਦੀ ਘਰ ਘਰ ਨੌਕਰੀ ਮੁਹਿੰਮ ਦੀ ਲਗਾਤਾਰ ਪੋਲ ਖੁੱਲ ਰਹੀ ਹੈ। ਝੋਨੇ ਦੇ ਸੀਜ਼ਨ ਦੌਰਾਨ ਉਚ ਪੜਾਈਆਂ ਕਰ ਚੁੱਕੇ ਨੌਜਵਾਨ ਨੌਕਰੀਆਂ ਨਾ ਮਿਲਣ ਕਾਰਨ ਝੋਨਾ ਲਗਾ ਕੇ ਮਜ਼ਦੂਰੀ ਕਰ ਰਹੇ ਹਨ। ਅਜਿਹਾ ਇੱਕ ਮਾਮਲਾ ਬਰਨਾਲਾ ਜ਼ਿਲੇ ਦੇ ਪਿੰਡ ਹਮੀਦੀ ਦਾ ਵੀ ਹੈ। ਜਿੱਥੇ ਇੱਕੋ ਪਰਿਵਾਰ ਦੇ ਪੜੇ ਲਿਖੇ ਤਿੰਨ ਮੈਂਬਰ ਝੋਨਾ ਲਗਾ ਕੇ ਮਜ਼ਦੂਰੀ ਕਰ ਰਹੇ ਹਨ।

ਪਰਿਵਾਰ ਵਿੱਚ ਸਰਬਜੀਤ ਕੌਰ ਈਟੀਟੀ/ਐਨਟੀਟੀ ਪਾਸ ਠੇਕਾ ਆਧਾਰਤ ਅਧਿਆਪਕਾ, ਮੈਕੈਨੀਕਲ ਇੰਜਨੀਅਰਿੰਗ ਕਰ ਰਿਹਾ ਉਸਦਾ ਪੁੱਤਰ ਹਰਮਨ ਸਿੰਘ ਅਤੇ ਸਰਬਜੀਤ ਦਾ ਐਮਏ ਪਾਸ ਭਤੀਜਾ ਗੁਰਪ੍ਰੀਤ ਸਿੰਘ ਝੋਨਾ ਲਗਾ ਕੇ ਮਜ਼ਦੂਰੀ ਕਰ ਰਿਹਾ ਹੈ। ਸਰਬਜੀਤ ਦਾ ਕਹਿਣਾ ਹੈ ਕਿ ਉਹ 2003 ਵਿੱਚ ਕਾਂਗਰਸ ਸਰਕਾਰ ਸਮੇਂ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਈਜੀਐਸ ਸੈਂਟਰਾਂ ਵਿੱਚ ਕੰਮ ਕੀਤਾ। ਜਿਸਤੋਂ ਬਾਅਦ ਈਟੀਟੀ ਅਤੇ ਐਨਟੀਟੀ ਪਾਸ ਅਤੇ ਲਗਾਤਾਰ ਨੌਕਰੀ ਲਈ ਸੰਘਰਸ਼ ਕੀਤਾ। ਹੁਣ ਉਸਨੂੰ ਸਿਰਫ਼ 6 ਹਜ਼ਾਰ ਤਨਖ਼ਾਹ ਸਰਕਾਰ ਤੋਂ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਜਿਸ ਕਰਕੇ ਉਹ ਘਰ ਦਾ ਗੁੁਜ਼ਾਰਾ ਕਰਨ ਲਈ ਝੋਨੇ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੈ।

ਉਥੇ ਗੁਰਪ੍ਰੀਤ ਅਤੇ ਹਰਮਨ ਨੇ ਕਿਹਾ ਕਿ ਉਹਨਾਂ ਨੇ ਨੌਕਰੀ ਲਈ ਕਈ ਥਾਵਾਂ ’ਤੇ ਅਪਲਾਈ ਕੀਤਾ, ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲੀ। ਘਰ ਦਾ ਗੁਜ਼ਾਰਾ ਕਰਨ ਲਈ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਹਾ ਕਿ ਸਰਕਾਰ ਸਿਰਫ਼ ਆਪਣੇ ਕਰੋੜਾਂਪਤੀ ਵਿਧਾਇਕਾਂ ਨੂੰ ਨੌਕਰੀ ਦੇ ਰਹੀ ਹੈ। ਆਮ ਲੋਕਾਂ ਲਈ ਸਰਕਾਰ ਕੋਲ ਕੋਈ ਨੌਕਰੀ ਨਹੀਂ ਹੈ।

ਇਸ ਮੌਕੇ ਸਰਬਜੀਤ ਕੌਰ ਨੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ 2003 ਵਿੱਚ ਕਾਂਗਰਸ ਸਮੇਂ ਈਜੀਐਸ ਸੈਂਟਰ ਖੋਲੇ ਗਏ ਸਨ ਅਤੇ ਉਹਨਾਂ ਨੇ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਨੌਕਰੀ ਕੀਤੀ। ਇਸ ਉਪਰੰਤ ਅਕਾਲੀ ਸਰਕਾਰ ਆਉਣ ’ਤੇ ਈਜੀਐਸ ਸੈਂਟਰ ਬੰਦ ਕਰ ਦਿੱਤੇ। ਜਿਸਤੋਂ ਬਾਅਦ ਉਸਨੇ ਈਟੀਟੀ/ਐਨਟੀਟੀ ਪਾਸ ਕੀਤੀ। ਜਿਸਤੋਂ ਬਾਅਦ ਸੰਘਰਸ਼ ਕਰਕੇ ਉਹਨਾਂ ਨੇ ਨੌਕਰੀ ਲਈ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਸਿਰਫ਼ 5 ਹਜ਼ਾਰ ਤਨਖ਼ਾਹ ’ਤੇ ਨੌਕਰੀ ਕੀਤੀ। ਇਸ ਉਪਰੰਤ ਉਹਨਾਂ ਦੀ ਤਨਖ਼ਾਹ 6 ਹਜ਼ਾਰ ਕਰ ਦਿੱਤੀ। ਪਰ 6 ਹਜ਼ਾਰ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਉਹਨਾਂ ਦੱਸਿਆ ਕਿ ਉਸਦਾ ਪੁੱਤਰ, ਭਤੀਜਾ ਅਤੇ ਹੋਰ ਉਸਦੇ ਪਰਿਵਾਰਕ ਮੈਂਬਰ ਪੜੇ ਲਿਖੇ ਹਨ, ਪਰ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਜਿਸ ਕਰਕੇ ਉਹਨਾਂ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਝੋਨੇ ਦੇ ਖੇਤਾਂ ਵਿੱਚ ਮਜਦੂਰੀ ਕਰਨੀ ਪਈ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਜੋ ਨਵੀਆਂ 8393 ਪੋਸਟਾਂ ਨਿਕਲੀਆਂ ਹਨ, ਉਸ ਵਿੱਚ ਨੌਕਰੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਪਰ ਉਹਨਾਂ ਦੇ ਬੱਚਿਆ ਨੂੰ ਵੱਡੀਆਂ ਪੜਾਈਆਂ ਕਰਨ ਦੇ ਬਾਵਜੂਦ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਸਰਕਾਰ ਆਪਣੇ ਕਰੋੜਾਂਪਤੀ ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇ ਰਹੀ ਹੈ। ਜਿਸ ਕਰਕੇ ਉਹਨਾਂ ਵਲੋਂ ਆਉਣ ਵਾਲੀਆਂ ਚੋਣਾਂ ਵਿੱਚ ਵੋਟਾਂ ਦਾ ਬਾਈਕਾਟ ਕੀਤਾ ਜਾਵੇਗਾ।

ਇਸ ਸਬੰਧੀ ਸਰਬਜੀਤ ਦੇ ਪੁੱਤਰ ਹਰਮਨ ਅਤੇ ਭਤੀਜੇ ਨੇ ਕਿਹਾ ਕਿ ਉਹਨਾਂ ਵਲੋਂ ਆਪਣੀ ਪੜਾਈ ਦੇ ਆਧਾਰ ’ਤੇ ਕਈ ਥਾਵਾਂ ’ਤੇ ਨੌਕਰੀ ਲੈਣ ਲਈ ਅਪਲਲਾਈ ਕੀਤਾ ਗਿਆ। ਪਰ ਉਹਨਾਂ ਨੂੰ ਕਿਤੇ ਵੀ ਰੁਜ਼ਗਾਰ ਨਹੀਂ ਮਿਲਿਆ। ਜਿਸ ਕਰਕੇ ਘਰ ਦੇ ਖ਼ਰਚਿਆਂ ਲਈ ਉਹਨਾਂ ਨੂੰ ਝੋਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਸਰਕਾਰ ਘਰ ਘਰ ਰੁਜ਼ਗਾਰ ਦੇਣ ਵਿੱਚ ਫੇਲ ਸਾਬਤ ਹੋਈ ਹੈ।

Previous Post

ਕੋਟਕਪੂਰਾ ਗੋਲੀਕਾਂਡ ਮਾਮਲਾ: SIT ਵੱਲੋਂ ਸੁਖਬੀਰ ਬਾਦਲ ਨੂੰ ਪੁਛਗਿੱਛ ਲਈ ਸੰਮਨ ਜਾਰੀ

Next Post

ਬਠਿੰਡਾ ਵਿੱਚ ਨਕਲੀ ਕੈਪਟਨ ਨੇ ਲੋਕਾਂ ਨੂੰ ਦਿਖਾਏ ਅਸਲੀ ਰੰਗ

Next Post
ਬਠਿੰਡਾ ਵਿੱਚ ਨਕਲੀ ਕੈਪਟਨ ਨੇ ਲੋਕਾਂ ਨੂੰ ਦਿਖਾਏ ਅਸਲੀ ਰੰਗ

ਬਠਿੰਡਾ ਵਿੱਚ ਨਕਲੀ ਕੈਪਟਨ ਨੇ ਲੋਕਾਂ ਨੂੰ ਦਿਖਾਏ ਅਸਲੀ ਰੰਗ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers