ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੋਮਵਾਰ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ | ਪੁਤਿਨ ਦੇ ਇਸ ਦੌਰੇ ਦੌਰਾਨ ਭਾਰਤ ਤੇ ਰੂਸ ਵਿਚਕਾਰ ਵੱਖ-ਵੱਖ ਖ਼ੇਤਰਾਂ ‘ਚ 10 ਸਮਝੌਤਿਆਂ ‘ਤੇ ਦਸਤਖ਼ਤ ਹੋ ਸਕਦੇ ਹਨ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਵਿਚਾਲੇ ਰਸਮੀ ਗੱਲਬਾਤ ਵੀ ਹੋਵੇਗੀ ਅਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਵਿਚਕਾਰ 2+2 ਗੱਲਬਾਤ ਵੀ ਹੋਵੇਗੀ | ਦੁਪਹਿਰ ਨੂੰ ਇਥੇ ਪੁੱਜਣ ਤੋਂ ਬਾਅਦ ਪੁਤਿਨ ਸਿੱਧੇ ਹੈਦਰਾਬਾਦ ਹਾਊਸ ਵਿਖੇ ਮੀਟਿੰਗ ਲਈ ਜਾਣਗੇ | ਰਾਤ ਦੇ ਖਾਣੇ ‘ਤੇ ਵੀ ਪ੍ਰਧਾਨ ਮੰਤਰੀ ਮੋਦੀ ਤੇ ਪੁਤਿਨ ਦਰਮਿਆਨ ਮੀਟਿੰਗ ਹੋਵੇਗੀ |
