RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਕੈਪਟਨ ਵਲੋਂ ‘ਪੰਜਾਬ ਲੋਕ ਕਾਂਗਰਸ’ ਨਾਂਅ ਦੀ ਨਵੀਂ ਪਾਰਟੀ ਦਾ ਐਲਾਨ |

Jass Grewal by Jass Grewal
November 3, 2021
in ਪੰਜਾਬ, ਰਾਜਨੀਤੀ
Reading Time: 1 min read
0 0
0

-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਐਲਾਨ ਕੀਤਾ ਹੈ | ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਭੇਜੇ 7 ਸਫ਼ਿਆਂ ਦੇ ਅਸਤੀਫ਼ੇ ‘ਚ ਉਨ੍ਹਾਂ ਕਾਂਗਰਸ ਲਈ ਕੀਤੇ ਗਏ ਕੰਮਾਂ ਤੇ ਪੰਜਾਬ ਲਈ ਨਿਭਾਈ ਅਹਿਮ ਭੂਮਿਕਾ ਨੂੰ ਬਿਆਨ ਕਰਦਿਆਂ ਕਿਹਾ ਕਿ ਮੈਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੁਣ ਲਈ ਵਿਧਾਇਕਾਂ ਦੀ ਮੀਟਿੰਗ ਸੱਦ ਕੇ ਅੱਧੀ ਰਾਤ ਨੂੰ ਮੇਰੇ ਖ਼ਿਲਾਫ਼ ਜੋ ਸਾਜਿਸ਼ ਕੀਤੀ ਗਈ, ਜਿਸ ਵਿਚ ਤੁਸੀਂ ਤੇ ਤੁਹਾਡੇ ਬੱਚੇ ਸ਼ਾਮਿਲ ਸਨ, ਮੇਰੇ ਲਈ ਬੇਹੱਦ ਦੁਖਦਾਈ ਸੀ, ਕਿਉਂਕਿ ਮੇਰੀ ਤੁਹਾਡੇ ਪਤੀ ਤੇ ਬੱਚਿਆਂ ਦੇ ਪਿਤਾ ਨਾਲ 67 ਸਾਲ ਦੀ ਪਰਿਵਾਰਕ ਸਾਂਝ ਸੀ | ਉਨ੍ਹਾਂ ਕਿਹਾ ਕਿ ਮੇਰੇ ਭਾਜਪਾ ਨਾਲ ਸੰਬੰਧਾਂ ਦੀ ਤੁਹਾਡੇ ਵਲੋਂ ਨੁਕਤਾਚੀਨੀ ਹੋਈ | ਹਾਲਾਂਕਿ ਮੈਂ ਭਾਜਪਾ ਨਾਲ ਕਿਸਾਨਾਂ ਦੇ ਹਿੱਤਾਂ ਲਈ ਗੱਲ ਕਰ ਰਿਹਾ ਸੀ, ਪਰ ਕਾਂਗਰਸ ਨੇ ਸ਼ਿਵ ਸੈਨਾ ਵਰਗੀ ਫ਼ਿਰਕੂ ਜਮਾਤ ਨਾਲ ਸਮਝੌਤਾ ਕਰਨ ਲੱਗਿਆਂ ਇਕ ਵਾਰ ਵੀ ਨਹੀਂ ਸੋਚਿਆ ਕਿ ਕੀ ਲੋਕ ਮੂਰਖ਼ ਹਨ, ਜੋ ਇਹ ਸਭ ਕੁਝ ਨਹੀਂ ਸਮਝਦੇ | ਕੈਪਟਨ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਚੋਣ ਕਮਿਸ਼ਨ ਤੋਂ ਪਾਰਟੀ ਦੀ ਰਜਿਸਟ੍ਰੇਸ਼ਨ ਤੇ ਚੋਣ ਨਿਸ਼ਾਨ ਦੀ ਅਲਾਟਮੈਂਟ ਹੋਣ ਤੋਂ ਤੁਰੰਤ ਬਾਅਦ ਆਪਣੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦੇਣਗੇ | ਸੂਚਨਾ ਅਨੁਸਾਰ ਸਾਬਕਾ ਮੁੱਖ ਮੰਤਰੀ ਵਲੋਂ ਗਾਂ ਤੇ ਵੱਛੇ ਦਾ ਚੋਣ ਨਿਸ਼ਾਨ ਮੰਗਿਆ ਗਿਆ ਸੀ, ਪਰ ਚੋਣ ਕਮਿਸ਼ਨ ਵਲੋਂ ਇਹ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਤੇ ਹੁਣ ਕੋਈ ਹੋਰ ਚੋਣ ਨਿਸ਼ਾਨ ਪਾਰਟੀ ਨੂੰ ਮਿਲੇਗਾ | ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਆਪਣਾ ਮੁੱਖ ਦਫ਼ਤਰ ਚੰਡੀਗੜ੍ਹ ਦੇ ਸੈਕਟਰ 8 ‘ਚ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਕਿ ਆਉਂਦੇ 3-4 ਦਿਨਾਂ ‘ਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ‘ਚ ਸਰਕਾਰ ਤੇ ਪਾਰਟੀ ਨੂੰ ਹਰੀਸ਼ ਚੌਧਰੀ ਤੇ ਕ੍ਰਿਸ਼ਨਨ ਚਲਾ ਰਹੇ ਹਨ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਪਾਸੇ ਇਹ ਦੋਵੇਂ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕੰਮ ਹੀ ਨਹੀਂ ਕਰਨ ਦੇ ਰਹੇ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ‘ਚ ਮੱੁਖ ਮੰਤਰੀ ਕੀ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਮੈਂ ਸਾਢੇ 4 ਦੇ ਆਪਣੇ ਕਾਰਜਕਾਲ ‘ਚ ਨਾ ਕਿਸੇ ਨੂੰ ਦਿੱਲੀ ਤੋਂ ਸਰਕਾਰ ਦੇ ਕੰਮਕਾਜ ‘ਚ ਦਖ਼ਲ ਦੇਣ ਦਿੱਤਾ ਤੇ ਨਾ ਹੀ ਕਿਸੇ ਹੋਰ ਦਾ ਦਖ਼ਲ ਸਰਕਾਰ ‘ਚ ਪ੍ਰਵਾਨ ਕੀਤਾ | ਸੋਨੀਆ ਗਾਂਧੀ ਨੂੰ ਲਿਖੇ ਆਪਣੇ ਪੱਤਰ ‘ਚ ਉਨ੍ਹਾਂ ਹਰੀਸ਼ ਰਾਵਤ ਸੰਬੰਧੀ ਵੀ ਟਿੱਪਣੀ ਕੀਤੀ ਕਿ ਉਹ ਦੋਹਰੇ ਕਿਰਦਾਰ ਵਾਲੇ ਇਨਸਾਨ ਹਨ ਤੇ ਸ੍ਰੀਮਤੀ ਗਾਂਧੀ ਨੂੰ ਕਿਹਾ ਕਿ ਨਵਜੋਤ ਸਿੰਘ ਸਿੱਧੂ ਸੰਬੰਧੀ ਮੈਂ ਜੋ ਤੁਹਾਨੂੰ ਟਿੱਪਣੀਆਂ ਕੀਤੀਆਂ ਸਨ, ਤੁਸੀਂ ਉਸ ਨੂੰ ਪ੍ਰਧਾਨ ਬਣਾਉਣ ਦੇ ਫ਼ੈਸਲੇ ਸੰਬੰਧੀ ਇਕ ਦਿਨ ਪਛਤਾਉਗੇ, ਪਰ ਇਹ ਪਛਤਾਵਾ ਬਹੁਤ ਲੇਟ ਹੋ ਚੁੱਕਾ ਹੋਵੇਗਾ | ਪੱਤਰ ‘ਚ ਉਨ੍ਹਾਂ ਇਹ ਵੀ ਲਿਖਿਆ ਕਿ ਰਾਜ ਦੇ ਦਰਿਆਈ ਪਾਣੀਆਂ ਸਬੰਧੀ ਸਮਝੌਤੇ ਰੱਦ ਕਰਨ ਦੇ ਮੇਰੇ ਵਲੋਂ 2005 ‘ਚ ਲਏ ਗਏ ਫ਼ੈਸਲੇ ਕਾਰਨ ਤੁਸੀਂ ਮੇਰੇ ਨਾਲ 9 ਮਹੀਨੇ ਤੱਕ ਗੱਲ ਨਹੀਂ ਕੀਤੀ ਤੇ ਡਾ. ਮਨਮੋਹਨ ਸਿੰਘ ਮੇਰੀ ਸਰਕਾਰ ਨੂੰ ਬਰਤਰਫ਼ ਕਰਨ ਤੱਕ ਵਿਚਾਰ ਕਰ ਰਹੇ ਸਨ, ਪਰ ਮੈਂ ਹਮੇਸ਼ਾ ਆਪਣੇ ਸਾਹਮਣੇ ਪੰਜਾਬ ਦੇ ਮੁਫ਼ਾਦ ਨੂੰ ਰੱਖਿਆ | ਉਨ੍ਹਾਂ ਅਸਤੀਫ਼ਾ ਪੱਤਰ ਵਿਚ ਇਹ ਵੀ ਕਿਹਾ ਕਿ ਕਾਂਗਰਸ ਵਿਧਾਇਕਾਂ ਤੇ ਮੰਤਰੀਆਂ ਦਾ ਇਕ ਵੱਡਾ ਹਿੱਸਾ ਇਸ ਕੰਮ ‘ਚ ਲੱਗਾ ਹੋਇਆ ਸੀ | ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਮੈਂ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀ ਕਿ ਇਸ ਨਾਲ ਪਾਰਟੀ ਦਾ ਅਕਸ ਖ਼ਰਾਬ ਹੋਵੇਗਾ | ਉਨ੍ਹਾਂ ਕਿਹਾ ਕਿ ਅਜਿਹੇ ਵਿਧਾਇਕਾਂ ਤੇ ਮੰਤਰੀਆਂ ਦੀ ਸੂਚੀ ਮੈਂ ਜਨਤਕ ਕਰਨ ਦਾ ਵਿਚਾਰ ਰੱਖਦਾ ਹਾਂ, ਜੋ ਮੈਨੂੰ ਰਾਜ ਸਰਕਾਰ ਤੇ ਸਟੇਟ ਦੇ ਖ਼ੁਫ਼ੀਆ ਵਿਭਾਗ ਵਲੋਂ ਦਿੱਤੀ ਗਈ ਸੀ | ਆਪਣੇ ਅਸਤੀਫ਼ਾ ਪੱਤਰ ‘ਚ ਉਨ੍ਹਾਂ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਦੇ ਫ਼ੌਜੀ ਜਰਨੈਲ ਨੂੰ ਜੱਫੀ ਪਾਉਣ ਦਾ ਮੁੱਦਾ ਦੁਬਾਰਾ ਉਠਾਇਆ ਤੇ ਸੂਬੇ ‘ਚ ਨਸ਼ਿਆਂ ਦੇ ਕਾਰੋਬਾਰ ਨਾਲ ਨਜਿੱਠਣ ਲਈ ਚੁੱਕੇ ਕਦਮਾਂ ਦਾ ਵੀ ਬਿਉਰਾ ਦਿੱਤਾ |

Previous Post

ਐਡਵੋਕੇਟ ਜਨਰਲ ਦੇ ਅਹੁਦੇ ਤੋਂ ਨਹੀਂ ਦਿੱਤਾ ਅਸਤੀਫ਼ਾ- APS ਦਿਓਲ |

Next Post

ਭਾਜਪਾ ਨੂੰ ਝਟਕਾ : ਹਿਮਾਚਲ ‘ਚ ਸਾਰੀਆਂ ਸੀਟਾਂ ‘ਤੇ ਕਾਂਗਰਸ ਜਿੱਤੀ |

Next Post
ਭਾਜਪਾ ਨੂੰ ਝਟਕਾ : ਹਿਮਾਚਲ ‘ਚ ਸਾਰੀਆਂ ਸੀਟਾਂ ‘ਤੇ ਕਾਂਗਰਸ ਜਿੱਤੀ |

ਭਾਜਪਾ ਨੂੰ ਝਟਕਾ : ਹਿਮਾਚਲ 'ਚ ਸਾਰੀਆਂ ਸੀਟਾਂ 'ਤੇ ਕਾਂਗਰਸ ਜਿੱਤੀ |

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers