RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ’ਚ ਘੁੰਮ ਰਹੇ ਚਾਰ ਅੱਤਵਾਦੀ ਗ੍ਰਿਫ਼ਤਾਰ |

Jass Grewal by Jass Grewal
September 16, 2021
in ਪੰਜਾਬ
Reading Time: 1 min read
0 0
0

ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੇ ਇੰਟਰਨੈਸ਼ਨਲ ਸਿੱਖ ਯੂਥ ਫੇਡਰੇਸ਼ਨ (ਆਈਐੱਸਵਾਈਐੱਫ) ਦੇ ਇਸ਼ਾਰੇ ’ਤੇ ਭਾਰਤ ’ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ’ਚ ਘੁੰਮ ਰਹੇ ਚਾਰ ਅੱਤਵਾਦੀਆਂ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਪਾਕਿਸਤਾਨ ’ਚ ਬੈਠੇ ਆਈਐੱਸਵਾਈਐੱਫ ਦੇ ਮੁਖੀ ਲਖਬੀਰ ਸਿੰਘ ਰੋਡੇ ਤੇ ਆਈਐੱਸਆਈ ਦੇ ਏਜੰਟ ਕਾਸਿਮ ਦੇ ਇਸ਼ਾਰੇ ’ਤੇ 8 ਅਗਸਤ ਨੂੰ ਅਜਨਾਲਾ ਦੇ ਸ਼ਰਮਾ ਫਿਲੰਗ ਸਟੇਸ਼ਨ ’ਤੇ ਖੜ੍ਹੇ ਪੈਟਰੋਲ ਦੇ ਟੈਂਕਰ ਨੂੰ ਟਿਫਨ ਬੰਬ ਨਾਲ ਉਡਾ ਦਿੱਤਾ ਸੀ।

ਓਧਰ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਚਾਰਾਂ ਅੱਤਵਾਦੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਮੁਲਜਮਾਂ ਨੇ ਪੰਜਾਬ ’ਚ ਕਈ ਥਾਵਾਂ ’ਤੇ ਵਿਸਫੋਟਕ ਲੁਕਾ ਕੇ ਰੱਖੇ ਹਨ। ਡੀਜੀਪੀ ਦਫ਼ਤਰ ਵੱਲੋਂ ਬੁੱਧਵਾਰ ਰਾਤ ਜਾਰੀ ਪ੍ਰੈੱਸ ਨੋਟ ਵਿਚ ਫੜੇ ਗਏ ਮੁਲਜ਼ਮਾਂ ਦੀ ਪਛਾਣ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਭਕਨਾ ਤਾਰਾ ਸਿੰਘ ਵਾਸੀ ਰੂਬਲ ਸਿੰਘ, ਬੱਲੜਵਾਲ ਪਿੰਡ ਵਾਸੀ ਵਿੱਕੀ ਭੁੱਟੀ, ਉਗਰ ਔਲਖ ਪਿੰਡ ਵਾਸੀ ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੱਸੀ ਹੈ। ਰੂਬਲ ਸਿੰਘ ਨੂੰ ਅੰਬਾਲੇ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ ਜਦਕਿ ਬਾਕੀਆਂ ਨੂੰ ਉਨ੍ਹਾਂ ਦੇ ਪਿੰਡਾਂ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ’ਚ ਬੈਠਾ ਆਈਐੱਸਵਾਈਐੱਫ ਦਾ ਮੁਖੀ ਲਖਬੀਰ ਸਿੰਘ ਰੋਡੇ ਆਪਣੇ ਸਾਥੀ ਆਈਐੱਸਆਈ ਦੇ ਏਜੰਟ ਕਾਸਿਮ ਨਾਲ ਮਿਲ ਕੇ ਫੜੇ ਗਏ ਚਾਰਾਂ ਅੱਤਵਾਦੀਆਂ ਰਾਹੀਂ ਪੰਜਾਬ ’ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ’ਚ ਸੀ। ਵਿੱਕੀ ਭੁੱਟੀ ਮੋਬਾਈਲ ਜ਼ਰੀਏ ਸਿੱਧੀ ਲਖਬੀਰ ਸਿੰਘ ਰੋਡੇ ਤੇ ਕਾਸਿਮ ਨਾਲ ਗੱਲ ਕਰ ਰਿਹਾ ਸੀ। ਐੱਸਐੱਸਪੀ ਖੁਰਾਣਾ ਨੇ ਦੱਸਿਆ ਕਿ ਪਤਾ ਲਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੇ ਕਿੰਨੇ ਸਾਥੀ ਸਰਹੱਦੀ ਇਲਾਕੇ ਤੋਂ ਇਲਾਵਾ ਪੰਜਾਬ ’ਚ ਕਿੱਥੇ-ਕਿੱਥੇ ਸਰਗਮ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਡੇਢ ਮਹੀਨੇ ’ਚ ਪਾਕਿਸਤਾਨੀ ਡ੍ਰੋਨਾਂ ਰਾਹੀਂ ਭੇਜੇ ਗਏ ਟਿਫਨ ਬੰਬ, ਦਸਤੀ ਬੰਬ ਅਤੇ ਹੈਰੋਇਨ ਪੰਜਾਬ ਪੁਲਿਸ ਬਰਾਮਦ ਕਰ ਚੁੱਕੀ ਹੈ।

ਸਕੂਲ-ਕਾਲਜ ਹਨ ਨਿਸ਼ਾਨੇ ’ਤੇ

ਮੁਲਜ਼ਮਾਂ ਨੇ ਪੁੱਛਗਿੱਛ ’ਚ ਸਵੀਕਾਰ ਕੀਤਾ ਹੈ ਕਿ ਆਈਐੱਸਆਈਤੋਂ ਉਨ੍ਹਾਂ ਨੂੰ ਟੀਚਾ ਮਿਲਿਆ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਸਕੂਲਾਂ ਤੇ ਕਾਲਜਾਂ ਨੂੰ ਉਡਾਇਆ ਜਾਵੇ। ਇਹ ਪਤਾ ਲੱਗਦਿਆਂ ਹੀ ਪੁਲਿਸ ਨੇ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਆਈਐੱਸਆਈ ਨੇ ਵਿੱਕੀ ਨੂੰ ਟੀਚਾ ਦਿੱਤਾ ਸੀ ਕਿ ਬੰਬ ਧਮਾਕਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਣ। ਇਸ ਕੰਮ ਲਈ ਉਸ ਨੂੰ ਦੋ ਲੱਖ ਰੁਪਏ ਦਿੱਤੇ ਜਾਣੇ ਸਨ। ਪੈਟਰੋਲ ਦੇ ਟੈਂਕਰ ਨੂੰ ਟਿਫਨ ਬੰਬ ਨਾਲ ਉਡਾਣਾਂ ਦੇ ਮਾਮਲੇ ਵਿਚ ਹਾਲੇ ਉਸ ਨੂੰ ਦੋ ਲੱਖ ਰੁਪਏ ਦਾ ਭੁਗਤਾਨ ਕੀਤਾ ਜਾਣਾ ਬਾਕੀ ਸੀ।

Previous Post

ਤਾਲਿਬਾਨ ਦੀ ਬਜਾਏ ਕਿਸਾਨਾਂ ਅਤੇ ਦੇਸ਼ ਦੇ ਹੋਰ ਮੁੱਦਿਆਂ ’ਤੇ ਧਿਆਨ ਦੇਵੇ ਸਰਕਾਰ: ਮਹਿਬੂਬਾ ਮੁਫ਼ਤੀ

Next Post

4 ਅਤਿਵਾਦੀ ਗਿ੍ਫ਼ਤਾਰ, CM ਕੈਪਟਨ ਵੱਲੋਂ ਸੂਬੇ ਵਿਚ ਹਾਈ ਅਲਰਟ ਜਾਰੀ

Next Post
4 ਅਤਿਵਾਦੀ ਗਿ੍ਫ਼ਤਾਰ, CM ਕੈਪਟਨ ਵੱਲੋਂ ਸੂਬੇ ਵਿਚ ਹਾਈ ਅਲਰਟ ਜਾਰੀ

4 ਅਤਿਵਾਦੀ ਗਿ੍ਫ਼ਤਾਰ, CM ਕੈਪਟਨ ਵੱਲੋਂ ਸੂਬੇ ਵਿਚ ਹਾਈ ਅਲਰਟ ਜਾਰੀ

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers