ਪੰਜਾਬ ਸਮੇਤ 5 ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਚੋਣ ਮੋਡ ‘ਚ ਆਉਂਦਿਆਂ 5 ਸੂਬਿਆਂ ਲਈ ਚੋਣ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ | ਪੰਜਾਬ ਜਿੱਥੇ ਭਾਜਪਾ ਨੂੰ ਸਭ ਤੋਂ ਵੱਧ ਕਿਸਾਨਾਂ ਦਾ ਰੋਹ ਝੱਲਣਾ ਪੈ ਰਿਹਾ ਹੈ, ਲਈ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਚੋਣ ਇੰਚਾਰਜ ਬਣਾਇਆ ਗਿਆ ਹੈ ਜਦਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਮੀਨਾਕਸ਼ੀ ਲੇਖੀ ਅਤੇ ਲੋਕ ਸਭਾ ਮੈਂਬਰ ਵਿਨੋਦ ਚਾਵੜਾ ਨੂੰ ਪੰਜਾਬ ਲਈ ਸਹਿ ਚੋਣ ਇੰਚਾਰਜ ਚੁਣਿਆ ਗਿਆ ਹੈ |
